26.1 C
Toronto
Saturday, July 25, 2026
spot_img
Homeਪੰਜਾਬਸੀਨੀਅਰ ਪੱਤਰਕਾਰ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਪੰਧੇਰ ਦਾ...

ਸੀਨੀਅਰ ਪੱਤਰਕਾਰ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਪੰਧੇਰ ਦਾ ਦੇਹਾਂਤ

ਚੰਡੀਗੜ੍ਹ/ਬਿਊਰੋ ਨਿਊਜ਼ : ਸੀਨੀਅਰ ਪੱਤਰਕਾਰ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਪੰਧੇਰ (58) ਦਾ ਦੇਹਾਂਤ ਹੋ ਗਿਆ। ਆਖਰੀ ਸਾਹ ਲੈਣ ਤੋਂ ਪਹਿਲਾਂ ਉਹ ਲਗਭਗ ਅੱਠ ਮਹੀਨਿਆਂ ਤੱਕ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਬਹਾਦਰੀ ਨਾਲ ਲੜਦੇ ਰਹੇ। ਉਹ ਆਪਣੇ ਪਿੱਛੇ ਪਿਤਾ ਗੁਰਦੇਵ ਸਿੰਘ ਪੰਧੇਰ ਅਤੇ ਦੋ ਧੀਆਂ ਛੱਡ ਗਏ। ਨਾਮਵਰ ਪੱਤਰਕਾਰ ਹੋਣ ਦੇ ਨਾਲ-ਨਾਲ ਉਹ ਇੱਕ ਉੱਘੇ ਫੋਟੋਗ੍ਰਾਫ਼ਰ ਵੀ ਸਨ। ਉਨ੍ਹਾਂ ਪੀਟੀਆਈ ਅਤੇ ਦਿ ਟ੍ਰਿਬਿਊਨ ਅਖਬਾਰ ਵਿੱਚ ਕੰਮ ਕੀਤਾ। ਬਾਅਦ ਵਿਚ ਉਹ ‘ਦਿ ਹਿੰਦੂ’ ਅਖਬਾਰ ਨਾਲ ਜੁੜ ਗਏ। ‘ਦਿ ਹਿੰਦੂ’ ਅਖਬਾਰ ਤੋਂ ਸਵੈ-ਇੱਛਤ ਸੇਵਾਮੁਕਤੀ ਲੈਣ ਉਪਰੰਤ ਉਨ੍ਹਾਂ ਨੇ ਡੇਲੀ ਪੋਸਟ ਦੇ ਮੁੱਖ ਸੰਪਾਦਕ ਵਜੋਂ ਸੇਵਾਵਾਂ ਨਿਭਾਈਆਂ। ਇਸ ਮਗਰੋਂ ਉਨ੍ਹਾਂ ਪੱਤਰਕਾਰੀ ਤੋਂ ਬ੍ਰੇਕ ਲੈ ਕੇ ਫੋਟੋਗ੍ਰਾਫੀ ਵੱਲ ਰੁਖ਼ ਕਰ ਲਿਆ। ਉਨ੍ਹਾਂ ਨੇ ਕਈ ਸੋਲੋ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਅਤੇ ਉਨ੍ਹਾਂ ਦੀਆਂ ਸ਼ਾਨਦਾਰ ਤਸਵੀਰਾਂ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਨਾਮਵਰ ਪੱਤਰਕਾਰ ਹੋਣ ਦੇ ਨਾਲ-ਨਾਲ ਉਹ ਪੱਤਰਕਾਰ ਭਾਈਚਾਰੇ ਲਈ ਹਮੇਸ਼ਾ ਇਕ ਸੱਚੇ ਆਗੂ ਵਾਂਗ ਖੜ੍ਹੇ ਹੋਏ। ਉਨ੍ਹਾਂ ਨੇ ਪੀਟੀਆਈ ਵਿੱਚ ਯੂਨੀਅਨ ਲੀਡਰ ਵਜੋਂ ਸ਼ੁਰੂਆਤ ਕੀਤੀ ਅਤੇ ਪ੍ਰੈਸ ਕਲੱਬ ਵਿੱਚ ਕਾਫ਼ੀ ਸਰਗਰਮ ਰਹੇ ਜਿੱਥੇ ਦੋ ਵਾਰ ਉਨ੍ਹਾਂ ਨੂੰ ਪ੍ਰਧਾਨ ਅਤੇ ਸਕੱਤਰ ਜਨਰਲ ਚੁਣਿਆ ਗਿਆ। ਉਨ੍ਹਾਂ ਨਮਿਤ ਅੰਤਿਮ ਅਰਦਾਸ 5 ਮਈ ਨੂੰ ਦੁਪਹਿਰ ਬਾਅਦ ਸੈਕਟਰ-34 ਦੇ ਗੁਰਦੁਆਰਾ ਸਾਹਿਬ ‘ਚ ਹੋਵੇਗੀ।

 

RELATED ARTICLES
POPULAR POSTS