5.2 C
Toronto
Thursday, October 16, 2025
spot_img
HomeਕੈਨੇਡਾFrontਬਰਖਾਸਤ ਏਆਈਜੀ ਰਾਜਜੀਤ ਖਿਲਾਫ ਐਸਟੀਐਫ ਨੇ ਕਸਿਆ ਸ਼ਿਕੰਜਾ

ਬਰਖਾਸਤ ਏਆਈਜੀ ਰਾਜਜੀਤ ਖਿਲਾਫ ਐਸਟੀਐਫ ਨੇ ਕਸਿਆ ਸ਼ਿਕੰਜਾ

ਨਸ਼ਾ ਤਸਕਰੀ ਦੇ ਮਾਮਲੇ ’ਚ ਐਸਟੀਐਫ ਨੇ ਰਾਜਜੀਤ ਦੀ ਪ੍ਰਾਪਰਟੀ ਨੂੰ ਕੀਤਾ ਅਟੈਚ


ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਕਰੋੜਾਂ ਰੁਪਏ ਦੀ ਨਸ਼ਾ ਤਸਕਰੀ ਦੇ ਮਾਮਲੇ ’ਚ ਅਕਤੂਬਰ 2023 ਤੋਂ ਫਰਾਰ ਚੱਲ ਰਹੇ ਪੰਜਾਬ ਪੁਲਿਸ ਦੇ ਬਰਖਾਸਤ ਏਆਈਜੀ ਰਾਜਜੀਤ ਸਿੰਘ ਖਿਲਾਫ ਐਸਟੀਐਫ ਨੇ ਸ਼ਿਕੰਜਾ ਕਸ ਦਿੱਤਾ ਹੈ। ਨਸ਼ਾ ਤਸਕਰੀ ਦੇ ਮਾਮਲੇ ’ਚ ਐਸਟੀਐਫ ਨੇ ਰਾਜਜੀਤ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਦੀ ਤਿਆਰ ਕਰ ਲਈ ਹੈ, ਜਿਸ ਦੇ ਚਲਦਿਆਂ ਉਸ ਦੀਆਂ 9 ਪ੍ਰਾਪਰਟੀਜ਼ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਨ੍ਹਾਂ ’ਚ ਉਸ ਦੇ ਮੋਹਾਲੀ ਸਥਿਤ ਘਰ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ’ਚ ਮੌਜੂਦ ਪ੍ਰਾਪਰਟੀਜ਼ ਵੀ ਸ਼ਾਮਲ ਹਨ। ਐਸਟੀਐਫ ਨੇ ਇਸ ਕੰਮ ਨੂੰ ਪੂਰਾ ਕਰਨ ਲਈ ਸਾਰੀ ਕਾਰਵਾਈ ਨੂੰ ਪੂਰਾ ਕਰ ਲਿਆ ਹੈ ਅਤੇ ਐਸਟੀਐਫ ਵੱਲੋਂ ਇਹ ਕਾਰਵਾਈ ਐਨਡੀਪੀਐਸ ਐਕਟ ਦੇ ਸੈਕਸ਼ਨ 64 ਦੇ ਤਹਿਤ ਕੀਤੀ ਜਾ ਰਹੀ ਹੈ। ਜੇਕਰ ਐਸਟੀਐਫ ਦੀ ਮੰਨੀਏ ਤਾਂ ਬਰਖਾਸਤ ਏਆਈਜੀ ਦੀ ਜੋ ਪ੍ਰਾਪਰਟੀ ਅਟੈਚ ਕੀਤੀ ਜਾਵੇਗੀ, ਉਸ ਦੀ ਕੀਮਤ 4 ਕਰੋੜ ਰੁਪਏ ਤੋਂ ਜ਼ਿਆਦਾ ਹੈ। ਜਦਕਿ ਪ੍ਰਾਪਰਟੀ ਅਟੈਚ ਕਰਨ ਦੀ ਕਾਰਵਾਈ ਕੇਂਦਰੀ ਵਿੱਤ ਮੰਤਰਾਲੇ ਰਾਹੀਂ ਹੁੰਦੀ ਹੈ। ਅਜਿਹੇ ’ਚ ਐਸਟੀਐਫ ਨੇ ਕੇਸ ਬਣ ਕੇ ਦਿੱਲੀ ਭੇਜਿਆ ਸੀ, ਜਿਸ ਤੋਂ ਬਾਅਦ ਵਿੱਤ ਮੰਤਰਾਲੇ ਨੇ ਰਾਜਜੀਤ ਦੇ ਪਰਿਵਾਰ ਨੂੰ ਲੰਘੀ 31 ਜਨਵਰੀ ਨੂੰ ਇਸ ਸਬੰਧੀ ਇਕ ਨੋਟਿਸ ਭੇਜਿਆ ਸੀ।

RELATED ARTICLES
POPULAR POSTS