12.6 C
Toronto
Sunday, May 17, 2026
spot_img
Homeਪੰਜਾਬਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਨੂੰ ਜੂਏ ਦਾ ਗੜ੍ਹ ਬਣਾਉਣ ਦੀ ਤਿਆਰੀ ਦਾ...

ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਨੂੰ ਜੂਏ ਦਾ ਗੜ੍ਹ ਬਣਾਉਣ ਦੀ ਤਿਆਰੀ ਦਾ ਆਮ ਆਦਮੀ ਪਾਰਟੀ ਵੱਲੋਂ ਵਿਰੋਧ

bhagwant-mannਚਾਰ ਅੱਖਰਾਂ ਵਾਲੀ ਲਾਟਰੀ ਬੰਦ ਕਰਨ ਲਈ ਕਿਹਾ ਅਕਾਲੀਆਂ ਵੱਲੋਂ ਪਹਿਲਾਂ ਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਧੱਕ ਕੇ ਤਬਾਹ ਕੀਤਾ ਜਾ ਚੁੱਕਿਆ ਹੈ
ਭਗਵੰਤ ਮਾਨ ਨੇ ਕਿਹਾ
ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰਨ ਵਾਲੇ ਸਰਕਾਰ ਦੇ ਕਾਰਨਾਮਿਆਂ ਨੂੰ ਬਰਦਾਸ਼ਤ ਨਹੀਂ ਕਰੇਗੀ ‘ਆਪ’
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਅਕਾਲੀ-ਭਾਜਪਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਆਪਣੀ ਆਮਦਨ ਵਧਾਉਣ ਲਈ ਪੰਜਾਬ ਵਿੱਚ ਚਾਰ ਅੱਖਰਾਂ ਵਾਲੀ ਲਾਟਰੀ ਨੂੰ ਚਲਾਉਣ ਦੀ ਇਜਾਜਤ ਦੇ ਕੇ ਜੂਏ ਦਾ ਗੜ੍ਹ ਨਾ ਬਣਨ ਦੇਵੇ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰਨ ਵਾਲੇ ਅਕਾਲੀ-ਭਾਜਪਾ ਸਰਕਾਰ ਦੇ ਅਜਿਹੇ ਕਾਰਨਾਮਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਕੇ ਪਹਿਲਾਂ ਹੀ ਬਰਬਾਦ ਕੀਤਾ ਜਾ ਚੁੱਕਿਆ ਹੈ। ઠਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਬੇਰੋਜਗਾਰੀ ਕਾਰਨ ਆਪਣਾ ਭਵਿੱਖ ਧੁੰਦਲਾ ਨਜਰ ਆ ਰਿਹਾ ਹੈ ਅਤੇ ਨੌਜਵਾਨਾਂ ਨੂੰ ਜੂਏ ਵੱਲ ਪ੍ਰੇਰਿਤ ਕਰਨਾ ਉਨ੍ਹਾਂ ਦਾ ਸਭ ਤੋਂ ਵੱਡਾ ਨੁਕਸਾਨ ਹੈ।

RELATED ARTICLES
POPULAR POSTS