ਬੁਰੀ ਤਰ੍ਹਾਂ ਆਇਆ ਅੱਗ ਦੀ ਲਪੇਟ ‘ਚ, ਹਾਲਤ ਗੰਭੀਰ
ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਵਿਚ ਈ. ਜੀ. ਐੱਸ. ਅਧਿਆਪਕਾਂ ਵਲੋਂ ਸਰਕਾਰ ਖਿਲਾਫ ਧਰਨੇ ਦੌਰਾਨ ਪੁਤਲਾ ਫੂਕਿਆ ਜਾ ਰਿਹਾ ਸੀ ਕਿ ਇਕ ਈਜੀਐਸ ਅਧਿਆਪਕ ਨੇ ਖੁਦ ‘ਤੇ ਤੇਲ ਛਿੜਕ ਕੇ ਸੜਦੇ ਹੋਏ ਪੁਤਲੇ ਵਿਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਿਆ। ਇਸ ਅਧਿਆਪਕ ਨੂੰ ਗੰਭੀਰ ਹਾਲਤ ਵਿਚ ਫਰੀਦਕੋਟ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬਠਿੰਡਾ ਵਿਚ ਈ. ਜੀ. ਐੱਸ. ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦਾ ਪੁਤਲਾ ਫੂਕਿਆ ਜਾ ਰਿਹਾ ਸੀ ਕਿ ਇਸ ਦੌਰਾਨ ਸਮਰਜੀਤ ਸਿੰਘ ਵਾਸੀ ਮਾਨਸਾ ਨੇ ਪਹਿਲਾਂ ਖੁਦ ‘ਤੇ ਤੇਲ ਪਾਇਆ ਅਤੇ ਫਿਰ ਉਹ ਸੜਦੇ ਹੋਏ ਪੁਤਲੇ ਵਿਚ ਕੁੱਦ ਗਿਆ। ਲੰਘੇ ਕੱਲ੍ਹ ਵੀ ਇਕ ਅਧਿਆਪਕ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …