4.3 C
Toronto
Wednesday, October 29, 2025
spot_img
Homeਹਰਿਆਣਾਹਰਿਆਣਾ ’ਚ ਗਰਜੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ

ਹਰਿਆਣਾ ’ਚ ਗਰਜੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ

ਹਰਿਆਣਾ ’ਚ ਗਰਜੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ

ਕਿਹਾ : ਦੋ ਪਾਰਟੀਆਂ ਵਿਚਾਲੇ ਪਿਸ ਰਿਹਾ ਹੈ ਹਰਿਆਣਾ


ਰੋਹਤਕ/ਬਿਊਰੋ ਨਿਊਜ਼ : ਹਰਿਆਣਾ ਦੇ ਜ਼ਿਲ੍ਹਾ ਰੋਹਤਕ ’ਚ ਆਮ ਆਦਮੀ ਪਾਰਟੀ ਦੇ 11 ਅਹੁਦੇਦਾਰਾਂ ਨੂੰ ਸਹੁੰ ਚੁਕਵਾਉਣ ਲਈ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ। ਜਦਕਿ ਇਸ ਪ੍ਰੋਗਰਾਮ ਵਿਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਰ ਹਾਜ਼ਰ ਰਹੇ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ’ਚ ਭਾਜਪਾ ਖੁਦ ਨੂੰ ਨਾਨ ਜਾਟ ਪਾਰਟੀ ਕਹਿੰਦੀ ਹੈ ਜਦੋਂਕਿ ਕਾਂਗਰਸ ਖੁਦ ਨੂੰ ਜਾਟਾਂ ਦੀ ਪਾਰਟੀ ਕਹਿੰਦੀ ਹੈ। ਦੋਵੇਂ ਪਾਰਟੀਆਂ ਦੀ ਸੱਤਾ ਹਰਿਆਣਾ ਵਿਚ ਰਹਿ ਚੁੱਕੀ ਹੈ। ਇਨ੍ਹਾਂ ਦੋਵੇਂ ਪਾਰਟੀਆਂ ਨੇ ਨਾ ਜਾਟਾਂ ਦਾ ਭਲਾ ਕੀਤਾ ਅਤੇ ਨਾ ਹੀ ਨਾਨ ਜਾਟਾਂ ਦਾ ਅਤੇ ਦੋਵੇਂ ਪਾਰਟੀਆਂ ਵਿਚਾਲੇ ਹਰਿਆਣਾ ਦੀ ਜਨਤਾ ਪਿਸ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕ ਹੁਣ ਆਮ ਆਦਮੀ ਪਾਰਟੀ ਵੱਲ ਵੇਖ ਰਹੇ ਹਨ ਅਤੇ ਆਮ ਆਦਮੀ ਪਾਰਟੀ 36 ਬਿਰਾਦਰੀ ਦੀ ਪਾਰਟੀ ਹੈ ਜੋ ਸਾਰਿਆਂ ਦਾ ਭਲਾ ਕਰੇਗੀ। ਕੇਜਰੀਵਾਲ ਨੇ ਈਡੀ ਵੱਲੋਂ ਭੇਜੇ ਗਏ ਨੋਟਿਸ ਨੂੰ ਲੈ ਕੇ ਭਾਜਪਾ ’ਤੇ ਸਿਆਸੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਿਰਫ ਕੇਜਰੀਵਾਲ ਨੂੰ ਗਿ੍ਰਫ਼ਤਾਰ ਕੀਤਾ ਜਾ ਸਕਦਾ ਹੈ, ਉਨ੍ਹਾਂ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਕੇਜਰੀਵਾਲ ਨੇ ਅੱਗੇ ਕਿਹਾ ਕਿ ਜੇਕਰ ਪ੍ਰਧਨ ਮੰਤਰੀ ਅਸਲ ’ਚ ਭਿ੍ਰਸ਼ਟਾਚਾਰ ਖਿਲਾਫ ਲੜਾਈ ਲੜਦੇ ਹਨ ਤਾਂ ਆਮ ਆਦਮੀ ਪਾਰਟੀ ਉਨ੍ਹਾਂ ਦਾ ਅੱਗੇ ਵਧ ਕੇ ਸਾਥ ਦਿੰਦੀ ਪ੍ਰੰਤੂ ਮੋਦੀ ਸਰਕਾਰ ਭਿ੍ਰਸ਼ਟਾਚਾਰ ਖਿਲਾਫ਼ ਲੜਾਈ ਨਹੀਂ ਲੜ ਰਹੇ ਆਪਣੇ ਇਕ ਦੋਸਤ ਨਹੀਂ ਕੰਮ ਕਰ ਰਹੀ ਹੈ।

RELATED ARTICLES
POPULAR POSTS