Breaking News
Home / ਜੀ.ਟੀ.ਏ. ਨਿਊਜ਼ / ਸਰਵੇਖਣ ਏਜੰਸੀ ਨੈਨੋਜ਼ ਦਾ ਦਾਅਵਾ

ਸਰਵੇਖਣ ਏਜੰਸੀ ਨੈਨੋਜ਼ ਦਾ ਦਾਅਵਾ

ਲਿਬਰਲ ਪਾਰਟੀ ਤੋਂ ਨੌਜਵਾਨ ਵੋਟਰ ਲਗਾਤਾਰ ਹੋ ਰਹੇ ਦੂਰ
ਤਾਜਾ ਸਰਵੇਖਣ ਅਨੁਸਾਰ ਲਿਬਰਲਾਂ ਨੂੰ ਸਹਿਣੀ ਪੈ ਰਹੀ ਹੈ ਦੋਹਰੀ ਮਾਰ
ਓਟਵਾ/ਬਿਊਰੋ ਨਿਊਜ਼ : ਨੈਨੋਜ ਵੱਲੋਂ ਕਰਵਾਏ ਗਏ ਇੱਕ ਤਾਜਾ ਸਰਵੇਖਣ ਅਨੁਸਾਰ ਨੌਜਵਾਨ ਵੋਟਰਾਂ ਵਿੱਚ ਫੈਡਰਲ ਲਿਬਰਲਾਂ ਦੀ ਹਰਮਨ ਪਿਆਰਤਾ ਘਟੀ ਹੈ। ਅਗਸਤ ਦੇ ਅੰਤ ਤੱਕ ਲਿਬਰਲ 23 ਅੰਕਾਂ ਨਾਲ ਕੰਸਰਵੇਟਿਵਾਂ ਤੋਂ ਪਿੱਛੇ ਚੱਲ ਰਹੇ ਸਨ।
18 ਤੋਂ 29 ਸਾਲ ਦਰਮਿਆਨ ਉਮਰ ਵਰਗ ਦੇ ਲੋਕਾਂ ਵਿੱਚ ਲਿਬਰਲ 15.97 ਫੀਸਦੀ ਅੰਕ ਲੈ ਕੇ ਤੀਜੇ ਸਥਾਨ ਉੱਤੇ ਸਨ ਜਦਕਿ ਕੰਸਰਵੇਟਿਵ ਤੇ ਐਨਡੀਪੀ ਮੁਕਾਬਲਤਨ 39.21 ਫੀ ਸਦੀ ਤੇ 30.92 ਫੀਸਦੀ ਕ੍ਰਮਵਾਰ ਅੰਕਾਂ ਨਾਲ ਪਹਿਲੇ ਤੇ ਦੂਜੇ ਸਥਾਨ ਉੱਤੇ ਸਨ।
ਅਗਸਤ ਦੇ ਸ਼ੁਰੂ ਵਿੱਚ ਲਿਬਰਲ 26.8 ਫੀਸਦੀ ਅੰਕਾਂ ਉੱਤੇ ਸਨ ਤੇ ਮਹੀਨੇ ਦੇ ਅੰਤ ਵਿੱਚ ਇੱਕਦਮ ਐਨੀ ਗਿਰਾਵਟ ਆਉਣਾ ਪਾਰਟੀ ਲਈ ਕੋਈ ਚੰਗਾ ਸੰਕੇਤ ਨਹੀਂ ਹੈ। ਦੂਜੇ ਪਾਸੇ ਕੰਸਰਵੇਟਿਵਾਂ ਲਈ ਇਹ ਚੰਗਾ ਸੰਕੇਤ ਹੈ ਕਿਉਂਕਿ ਮਹੀਨੇ ਦੇ ਸ਼ੁਰੂ ਵਿੱਚ ਉਹ 29.3 ਫੀਸਦੀ ਅੰਕਾਂ ਉੱਤੇ ਚੱਲ ਰਹੇ ਸਨ ਤੇ ਮਹੀਨੇ ਦੇ ਅੰਤ ਤੱਕ ਉਨ੍ਹਾਂ ਦੀ ਸਥਿਤੀ ਕਾਫੀ ਮਜ਼ਬੂਤ ਹੋਈ ਹੈ।
ਨੈਨੋਜ ਰਿਸਰਚ ਦੇ ਚੀਫ ਡਾਟਾ ਸਾਇੰਟਿਸਟ ਤੇ ਬਾਨੀ ਨਿੱਕ ਨੈਨੋਜ ਨੇ ਆਖਿਆ ਕਿ ਜੇ ਉਹ ਲਿਬਰਲ ਹੁੰਦੇ ਤਾਂ ਉਨ੍ਹਾਂ ਨੂੰ ਕਾਫੀ ਚਿੰਤਾ ਹੋਣੀ ਸੀ। 2025 ਵਿੱਚ ਹੋਣ ਜਾ ਰਹੀਆਂ ਅਗਲੀਆਂ ਫੈਡਰਲ ਚੋਣਾਂ ਜਿੱਤਣ ਲਈ ਲਿਬਰਲਾਂ ਨੂੰ ਉਨ੍ਹਾਂ ਮਹਿਲਾਵਾਂ ਨੂੰ ਮੁੜ ਆਪਣੇ ਨਾਲ ਜੋੜਨਾ ਚਾਹੀਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ ਸੀ, ਨੌਜਵਾਨ ਵੋਟਰਾਂ ਨੂੰ ਆਪਣੇ ਨਾਲ ਜੋੜਨਾ ਚਾਹੀਦਾ ਹੈ ਤੇ ਪੁਰਸ ਵੋਟਰਾਂ ਵਿੱਚ ਮੁਕਾਬਲੇਬਾਜ਼ੀ ਦਾ ਜਜਬਾ ਦਰਸਾਉਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਇਸ ਸਮੇਂ ਕੰਸਰਵੇਟਿਵ ਪੁਰਸ ਵੋਟਰਾਂ ਦਰਮਿਆਨ ਚੰਗੀ ਪੈਠ ਬਣਾ ਚੁੱਕੇ ਹਨ, ਮਹਿਲਾਵਾਂ ਨੂੰ ਉਹ ਆਪਣੇ ਨਾਲ ਜੋੜ ਕੇ ਚੱਲ ਰਹੇ ਹਨ ਤੇ ਨੌਜਵਾਨ ਵੋਟਰਾਂ ਨੂੰ ਵੀ ਉਨ੍ਹਾਂ ਆਪਣੇ ਨਾਲ ਤੋਰ ਲਿਆ ਹੈ।
ਨੈਨੋਜ ਨੇ ਆਖਿਆ ਕਿ ਇਸ ਵਾਰੀ ਲਿਬਰਲਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਨੌਜਵਾਨ ਵੋਟਰ ਲਿਬਰਲਾਂ ਨੂੰ ਛੱਡ ਕੇ ਦੋ ਦਿਸਾਵਾਂ ਵੱਲ ਅੱਗੇ ਵੱਧ ਰਹੇ ਹਨ। ਉਨ੍ਹਾਂ ਦੀ ਵੋਟ ਕੰਸਰਵੇਟਿਵਾਂ ਤੇ ਐਨਡੀਪੀ ਦਰਮਿਆਨ ਵੰਡੇ ਜਾਣ ਦੀ ਸੰਭਾਵਨਾ ਹੈ।

Check Also

ਸ੍ਰੀ ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਬੁੱਤ ਦਾ ਉਦਘਾਟਨ ਲਾਹੌਰ/ਬਿਊਰੋ …