Breaking News
Home / ਪੰਜਾਬ / ਨਾਭਾ ਜੇਲ੍ਹ ਬਰੇਕ ਕਾਂਡ

ਨਾਭਾ ਜੇਲ੍ਹ ਬਰੇਕ ਕਾਂਡ

nabha-jail-2-story_647_112716123458ਐਤਵਾਰ ਦੀ ਸਵੇਰ 8: 30 ਵਜੇ 10 ਵਿਅਕਤੀ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ‘ਤੇ ਹਮਲਾ ਕਰਦੇ ਹਨ। ਹਮਲਾਵਰ ਦੋ ਖਾੜਕੂਆਂ ਨੂੰ ਅਤੇ ਚਾਰ ਗੈਂਗਸਟਰਾਂ ਨੂੰ ਛੁਡਾ ਕੇ ਲੈ ਜਾਂਦੇ ਹਨ ਕੇਵਲ 13 ਮਿੰਟਾਂ ‘ਚ। ਹਮਲਾਵਰਾਂ ‘ਚ ਛੇ ਪੁਲਿਸ ਦੀ ਵਰਦੀ ‘ਚ ਸਨ। ਇਨ੍ਹਾਂ ਨੇ 100 ਰਾਊਂਡ ਫਾਇਰਿੰਗ ਕੀਤੀ ਪਰ ਪੁਲਿਸ ਨੇ ਸਿਰਫ਼ 1 ਗੋਲੀ ਚਲਾਈ। ਬਾਕੀ ਜਾਨ ਬਚਾਉਂਦੇ ਲੁਕਦੇ ਫਿਰਦੇ ਰਹੇ। ਜਿਸ ਨੇ ਇਕ ਗੋਲੀ ਚਲਾਈ ਉਸ ਪੁਲਿਸ ਵਾਲੇ ਤੋਂ ਵੀ ਹਮਲਾਵਰਾਂ ਨੇ ਐਸ ਐਲ ਆਰ ਖੋਹ ਲਈ। ਹਮਲਾਵਰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ, ਕਸ਼ਮੀਰ ਸਿੰਘ ਗਲਵੱਟੀ, ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ, ਗੁਰਪ੍ਰੀਤ ਸੇਖੋਂ, ਕੁਲਪ੍ਰੀਤ ਨੀਟਾ ਦਿਓਲ ਅਤੇ ਅਮਨਦੀਪ ਛੁਡਾ ਕੇ ਲੈ ਗਏ। ਪੁਲਿਸ ਬਾਅਦ ‘ਚ ਲੀਹ ਪਿੱਟਦੀ ਰਹੀ। ਕਮਾਲ ਤਾਂ ਇਥੋਂ ਤੱਕ ਹੋ ਗਿਆ ਕਿ ਜੇਲ੍ਹ ਬਰੇਕ ਤੋਂ ਬਾਅਦ ਕੈਦੀਆਂ ਸਣੇ ਫਰਾਰ ਹੋਏ ਹਮਲਾਵਰਾ ਰੇਲਵੇ ਫਾਟਕ ਬੰਦ ਹੋਣ ਕਾਰਨ ਡੇਢ ਕਿਲੋਮੀਟਰ ਫਿਰ ਵਾਪਸ ਆਏ ਤੇ ਦੁਬਾਰਾ ਗੋਲੀਆਂ ਚਲਾਉਂਦਿਆਂ ਜੇਲ੍ਹ ਦੇ ਮੂਹਰੇ ਦੀ ਲੰਘ ਗਏ ਪਰ ਕੋਈ ਰੋਕ ਨਾ ਸਕਿਆ। ਹੁਣ ਜਿੰਨੇ ਮੂੰਹ ਓਨੀਆਂ ਗੱਲਾਂ ਕੋਈ ਇਸ ਨੂੰ ਪੁਲਿਸ ਦੀ ਨਲਾਇਕੀ ਦੱਸ ਰਿਹਾ ਹੈ। ਕੋਈ ਇਸ ਨੂੰ ਪੁਲਿਸ ਦੀ ਮਿਲੀਭੁਗਤ ਦੱਸ ਰਿਹਾ ਹੈ। ਕੋਈ ਇਸ ਨੂੰ ਰਾਜਨੀਤਿਕ ਸ਼ਰਾਰਤ ਦੱਸ ਰਿਹਾ ਤੇ ਕੋਈ ਇਸ ਨੂੰ ਚੋਣ ਸਟੰਟ ਦੱਸ ਰਿਹਾ ਹੈ। ਪਰ ਕੁਝ ਵੀ ਹੋਵੇ ਜੇਲ੍ਹ ਬਰੇਕ ਕਾਂਡ ਨੇ ਪੰਜਾਬ ਦੀ ਸੁਰੱਖਿਆ ‘ਤੇ ਸਵਾਲ ਖੜ੍ਹਾ ਕਰ ਹੀ ਦਿੱਤਾ ਹੈ।

ਪੁਲਿਸ ਦੀ ਵਰਦੀ ‘ਚ ਆਏ ਬਦਮਾਸ਼, ਆਸਾਨੀ ਨਾਲ ਛੁਡਾ ਲੈ ਗਏ…
6 ਵਿਅਕਤੀ ਸਬ ਇੰਸਪੈਕਟਰ ਰੈਂਕਦੀ ਵਰਦੀ ‘ਚ ਸਨ। ਉਨ੍ਹਾਂ ਕਿਹਾ ਕੈਦੀ ਨੂੰ ਜੇਲ੍ਹ ‘ਚ ਬੰਦ ਕਰਵਾਉਣਾ ਹੈ। 8: 31 ਵਜੇ ਮੇਨ ਗੇਟ ਖੋਲ੍ਹਿਆ ਗਿਆ। ਉਸ ਦੇ ਬਾਅਦ ਬਦਮਾਸ਼ 50 ਮੀਟਰ ਅੰਦਰ ਬੈਰਕਾਂ ਦੇ ਮੇਨ ਗੇਟ ਦੇ ਕੋਲ ਪਹੁੰਚ ਗਏ। ਗੌਂਡਰ ਅਤੇ ਹੋਰ ਅਪਰਾਧੀ ਵੀ ਉਥੇ ਹੀ ਘੁੰਮ ਰਹੇ ਸਨ।
ਚਾਬੀ ਖੋਹ ਕੇ ਗੇਟ ਖੋਲ੍ਹਿਆ, ਬਾਹਰ ਆਏ, ਬਦਮਾਸ਼ਾਂ ਨੇ ਡਰਾਈਵਰ ਤੋਂ ਡਿੱਗੀ ਖੁਲ੍ਹਵਾਈ, ਜੋ ਐਸਐਲਆਰ, ਪਿਸਟਲ ਅਤੇ ਰਿਵਾਲਵਰ ਜਿਹੇ ਹਥਿਆਰਾਂ ਨਾਲ ਭਰੀ ਹੋਈ ਸੀ। ਉਸ ਤੋਂ ਬਾਅਦ ਫਾਈਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ 6 ਕੈਦੀ ਬਾਹਰ ਵੱਲ ਭੱਜੇ।
ਆਰੋਪੀਆਂ ਨੇ ਹਥਿਆਰ ਚੁੱਕ ਕੇ ਫਾਈਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵਾਲੇ ਲੁਕੇ ਰਹੇ। ਦੇਖਦੇ ਹੀ ਦੇਖਦੇ ਸਾਰੇ ਗੱਡੀਆਂ ‘ਚ ਬੈਠੇ ਅਤੇ ਜੇਲ ਦੇ ਖੱਬੇ ਪਾਸੇ ਭੱਜ ਗਏ। ਪੁਲਿਸ ਵਾਲੇ ਅਜੇ ਵੀ ਲੁਕੇ ਰਹੇ। ਬਾਅਦ ‘ਚ ਦਿਖਾਵੇ ਦੇ ਲਈ ਜੇਲ੍ਹ ਦੇ ਅੰਦਰ ਹੀ ਕੁਝ ਫਾਇਰ ਕੀਤੇ ਗਏ।
ਬਦਮਾਸ਼ ਜਦੋਂ ਭੱਜ ਰਹੇ ਸਨ ਤਾਂ ਜੇਲ੍ਹ ਤੋਂ ਡੇਢ ਕਿਲੋਮੀਟਰ ਅੱਗੇ ਰੇਲਵੇ ਫਾਟਕ ਬੰਦ ਸੀ। ਉਨ੍ਹਾਂ ਨੇ ਯੂ ਟਰਨ ਲਿਆ ਅਤੇ ਦੁਬਾਰਾ ਜੇਲ੍ਹ ਦੇ ਸਾਹਮਣੇ ਤੋਂ ਲੰਘੇ। ਇਸ ਦੌਰਾਨ ਵੀ ਫਾਈਰਿੰਗ ਕਰਦੇ ਰਹੇ। ਫਿਰ ਸਿਟੀ ਮੇਨ ਬਾਜ਼ਾਰ ਦੇ ਇਕ ਸੀਸੀਟੀਵੀ ਕੈਮਰੇ ‘ਚ ਦਿਖਾਈ ਦਿੱਤੇ।
ਸਾਜ਼ਿਸ਼ ਨੂੰ ਬੇਨਕਾਬ ਕਰਦੇ ਸਵਾਲ
1. ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਜੇਲ੍ਹ ‘ਚ ਬੰਦ ਖਾੜਕੂਆਂ ਅਤੇ ਅਪਰਾਧੀਆਂ ਨੂੰ ਛੁਡਾਉਣ ਆਏ ਨੌਜਵਾਨਾਂ ਨੇ 100 ਰਾਊਂਡ ਫਾਈਰਿੰਗ ਕੀਤੀ। ਇਹ ਕਿਸ ਤਰ੍ਹਾਂ ਸੰਭਵ ਹੈ ਕਿ ਇੰਨੀ ਫਾਈਰਿੰਗ ‘ਚ ਵੀ ਕੋਈ ਜ਼ਖਮੀ ਨਹੀਂ ਹੋਇਆ?
2. ਜੇਲ੍ਹ ਦੇ ਅੰਦਰ ਤਾਬੜਤੋੜ ਫਾਈਰਿੰਗ ਹੁੰਦੀ ਰਹੀ, ਪ੍ਰੰਤੂ ਜੇਲ੍ਹ ਦੀ ਸੁਰੱਖਿਆ ‘ਚ ਤਾਇਨਾਤ ਗਾਰਡਾਂ ਨੇ ਕੋਈ ਜਵਾਬੀ ਕਾਰਵਾਈ ਕਿਉਂ ਨਹੀਂ ਕੀਤੀ। ਜੇਲ੍ਹ ਦੇ ਅੰਦਰ ਵਾਚ ਟਾਵਰਾਂ ‘ਤੇ ਤਾਇਨਾਤ ਰਹਿਣ ਵਾਲੇ ਜਵਾਨ ਕਿੱਥੇ ਸਨ।
3. ਜੇਲ੍ਹ ਦੀ ਚਾਰਦੀਵਾਰੀ ਦੇ ਨਾਲ ਚਲਦੇ ਹੋਏ ਹਮਲਾਵਰਾਂ ਦੀਆਂ ਗੱਡੀਆਂ ਰੇਲਵੇ ਕਰਾਸਿੰਗ ਤੱਕ ਗਈਆਂ ਅਤੇ ਫਾਟਕ ਬੰਦ ਹੋਣ ਕਾਰਨ ਵਾਪਸ ਜੇਲ੍ਹ ਦੇ ਰਸਤੇ ਫਿਰ ਵਾਪਸ ਆਈਆਂ, ਉਨ੍ਹਾਂ ਦੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ?
4. ਇਹ ਕਿਸ ਤਰ੍ਹਾਂ ਦੀ ਹਾਈ ਸਕਿਓਰਿਟੀ ਜੇਲ੍ਹ ਹੈ, ਜਿਸ ‘ਚ ਸਿਰਫ਼ ਦਸ ਹਥਿਆਰਬੰਦ ਨੌਜਵਾਨ ਆ ਕੇ ਥ੍ਰੀ ਲੇਅਰ ਸਕਿਓਰਿਟੀ ਨੂੰ ਤੋੜਦੇ ਹੋਏ ਖਾੜਕੂਆਂ ਅਤੇ ਗੈਂਗਸਟਰਾਂ ਨੂੰ ਛੁਡਾ ਕੇ ਲੈ ਗਏ।?
5. ਕੀ ਇਹ ਜੇਲ੍ਹ ਬਰੇਕ ਅੰਦਰ ਦੇ ਵਿਅਕਤੀਆਂ ਦੀ ਮਿਲੀਭੁਗਤ ਨਾਲ ਹੋਈ ਹੈ। ਜੇਕਰ ਅਜਿਹਾ ਨਹੀਂ ਤਾਂ ਇੰਨੀ ਵੱਡੀ ਜੇਲ੍ਹ ‘ਚ ਹਮਲਾਵਰ ਚੰਦ ਮਿੰਟਾਂ’ਚ ਠੀਕ ਉਨ੍ਹਾਂ ਥਾਵਾਂ ‘ਤੇ ਕਿਸ ਤਰ੍ਹਾਂ ਪਹੁੰਚ ਗਏ, ਜਿੱਥੇ ਗੈਂਗਸਟਰ ਬੰਦ ਸਨ?
6. ਬਠਿੰਡਾ ਪੁਲਿਸ ਵੱਲੋਂ ਨਾਭਾ ਜੇਲ੍ਹ ਦੇ ਬਾਰੇ ‘ਚ ਇਨਪੁਟ ਸੀ ਕਿ ਜੇਲ੍ਹ ‘ਚ ਬੰਦ ਨੀਟਾ ਮੋਬਾਇਲ ਨਾਲ ਆਪਣੇ ਸਾਥੀਆਂ ਦੇ ਸੰਪਰਕ ‘ਚ ਹੈ। ਇਸ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਨੇ ਵਿਸ਼ੇਸ਼ ਚੌਕਸੀ ਕਿਉਂ ਨਹੀਂ ਵਰਤੀ।
ਅਣਸੁਲਝੇ ਸਵਾਲ
ੲ ਘਟਨਾ ਦਿਨ ਦੀ ਹੈ। ਰਾਤ ਦਾ ਸਮਾਂ ਨਹੀਂ ਸੀ ਕਿ ਕਾਰ ‘ਚ ਬੈਠੇ ਵਿਅਕਤੀ ਪੁਲਿਸ ਨੂੰ ਦਿਖਾਈ ਨਹੀਂ ਦਿੱਤੇ ਕਿ ਔਰਤਾਂ ਹਨ ਜਾਂ ਮਰਦ।
ੲ ਕਾਰ ਦੇ ਸ਼ੀਸ਼ੇ ਕਾਲੇ ਨਹੀਂ ਸਨ, ਸ਼ੱਕ ਕਿਸ ਤਰ੍ਹਾਂ ਹੋ ਗਿਆ।
ੲ ਕਾਰ ਰੁਕਣ ਤੋਂ ਪਹਿਲਾਂ ਹੀ ਕਾਰ ਦੇ ਫਰੰਟ ਤੋਂ ਫਾਈਰਿੰਗ ਕਿਉਂ ਕੀਤੀ ਗਈ।
ੲ ਸ਼ੱਕ ਸੀ ਤਾਂ ਪਹਿਲਾਂ ਟਾਇਰਾਂ ‘ਚ ਗੋਲੀ ਕਿਉਂ ਨਹੀਂ ਮਾਰੀ ਗਈ।

Check Also

ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਵਿਰੁੱਧ ਦਾਇਰ ਕੇਸ ਵਾਪਸ ਲੈਣ ਦਾ ਲਿਆ ਫੈਸਲਾ

  ਕਿਹਾ : ਸਮੁੱਚੇ ਖਾਲਸਾ ਪੰਥ ਨੂੰ ਚੇਤਨ ਤੇ ਸੁਚੇਤ ਹੋਣ ਦੀ ਲੋੜ ਅੰਮਿ੍ਰਤਸਰ/ਬਿਊਰੋ ਨਿਊਜ਼ …