Breaking News
Home / ਜੀ.ਟੀ.ਏ. ਨਿਊਜ਼ (page 4)

ਜੀ.ਟੀ.ਏ. ਨਿਊਜ਼

ਕਾਰ ਚੋਰੀਆਂ ਰੋਕਣ ਲਈ ਟਰੂਡੋ ਨੀਤੀਆਂ ਵਿੱਚ ਸੁਧਾਰ ਲਿਆਉਣ : ਪੌਲੀਏਵਰ

ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁਜਰਮਾਂ ਨੂੰ ਫੜ੍ਹਨ ਤੋਂ ਕੁੱਝ ਦੇਰ ਬਾਅਦ ਹੀ ਉਨ੍ਹਾ ਨੂੰ ਰਿਹਾਅ ਕਰਨ ਵਰਗੀਆਂ ਆਪਣੀਆਂ ਨੀਤੀਆਂ ਨੂੰ ਖਤਮ ਕਰਨ। ਅਜਿਹੀਆਂ ਨੀਤੀਆਂ ਕਾਰਨ ਹੀ ਕਾਰ ਚੋਰੀ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ। ਪੌਲੀਏਵਰ …

Read More »

ਘੱਟ ਆਮਦਨ ਵਾਲੇ ਰੈਂਟਰਜ ਅਤੇ ਸੈਲਟਰਜ ਦੀ ਫੈਡਰਲ ਸਰਕਾਰ ਕਰੇਗੀ ਮਦਦ : ਫਰੀਲੈਂਡ

ਓਟਵਾ/ਬਿਊਰੋ ਨਿਊਜ਼ : ਘੱਟ ਆਮਦਨ ਵਾਲੇ ਰੈਂਟਰਜ ਤੇ ਸੈਲਟਰਜ ਦੀ ਮਦਦ ਲਈ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ 200 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ। ਫਰੀਲੈਂਡ ਨੇ ਆਖਿਆ ਕਿ ਫੈਡਰਲ ਸਰਕਾਰ ਕੈਨੇਡਾ ਹਾਊਸਿੰਗ ਬੈਨੇਫਿਟ ਲਈ 99 ਮਿਲੀਅਨ ਡਾਲਰ ਵਾਧੂ ਦੇਣ ਜਾ ਰਹੀ ਹੈ। ਜਿਸ ਨਾਲ ਪ੍ਰੋਵਿੰਸਾਂ ਤੇ ਟੈਰੇਟਰੀਜ ਦੀ …

Read More »

ਪੰਜਾਂ ‘ਚੋਂ ਚਾਰ ਹਾਕੀ ਖਿਡਾਰੀ ਜਿਨਸੀ ਹਮਲੇ ਦੇ ਮਾਮਲੇ ‘ਚ ਕਰਨਗੇ ਆਤਮ ਸਮਰਪਣ

2018 ਦੀ ਵਰਲਡ ਜੂਨੀਅਰ ਹਾਕੀ ਟੀਮ ਦੇ ਮੈਂਬਰਾਂ ਨਾਲ ਸਬੰਧਤ ਹੈ ਮਾਮਲਾ ਓਟਵਾ/ਬਿਊਰੋ ਨਿਊਜ਼ : ਚਾਰ ਐਨਐਚਐਲ ਖਿਡਾਰੀਆਂ ਦੇ ਵਕੀਲਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਮੁਵੱਕਿਲ ਪੰਜ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਉੱਤੇ ਜਿਨਸੀ ਹਮਲਾ ਕਰਨ ਦੇ ਚਾਰਜਿਜ਼ ਲਾਏ ਗਏ ਸਨ। ਇਹ ਘਟਨਾ ਕੈਨੇਡਾ …

Read More »

2024 ‘ਚ ਟੋਰਾਂਟੋ ਪ੍ਰਾਪਰਟੀ ਟੈਕਸ ਵਾਧੇ ਨੂੰ 9.5 ਫੀਸਦੀ ਹੀ ਰੱਖਿਆ ਜਾਵੇਗਾ

ਟੋਰਾਂਟੋ/ਬਿਊਰੋ ਨਿਊਜ਼ : 2024 ਵਿੱਚ ਟੋਰਾਂਟੋ ਵਾਸੀਆਂ ਨੂੰ ਡਬਲ ਡਿਜਿਟ ਪ੍ਰਾਪਰਟੀ ਟੈਕਸ ਵਿੱਚ ਵਾਧੇ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ। ਇਸ ਵਿੱਚ ਸਿਟੀ ਸਟਾਫ ਵੱਲੋਂ ਪਹਿਲਾਂ ਸਿਫਾਰਸ਼ ਕੀਤੇ ਗਏ 10.5 ਫੀਸਦੀ ਪ੍ਰਾਪਰਟੀ ਟੈਕਸ ਨੂੰ 9.5 ਫੀਸਦੀ ਰੱਖਣ ਦਾ ਹੀ ਫੈਸਲਾ ਕੀਤਾ ਗਿਆ ਹੈ। ਜੇ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ …

Read More »

ਟੀਡੀਐਸਬੀ ਨੇ ਸੈੱਲ ਫੋਨ ਸਬੰਧੀ ਨਵੀਂ ਪਾਲਿਸੀ ਤਿਆਰ ਕਰਨ ਲਈ ਦਿੱਤੀ ਹਰੀ ਝੰਡੀ

ਟੋਰਾਂਟੋ : ਕੈਨੇਡਾ ਦਾ ਸਭ ਤੋਂ ਵੱਡਾ ਸਕੂਲ ਬੋਰਡ ਵਿਦਿਆਰਥੀਆਂ ਲਈ ਨਵੀਂ ਸੈੱਲ ਫੋਨ ਪਾਲਿਸੀ ਤਿਆਰ ਕਰਨ ਵੱਲ ਅੱਗੇ ਵੱਧ ਰਿਹਾ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਟਰਸਟੀਜ਼ ਨੇ ਹੋਈ ਬੋਰਡ ਮੀਟਿੰਗ ਵਿੱਚ ਸੈੱਲ ਫੋਨ ਦੇ ਸਬੰਧ ਵਿੱਚ ਨਵੀਂ ਪਾਲਿਸੀ ਨੂੰ ਹਰੀ ਝੰਡੀ ਦੇ ਦਿੱਤੀ। ਇਸ ਵਿੱਚ ਆਖਿਆ ਗਿਆ ਕਿ …

Read More »

ਹਿੰਸਕ ਜੁਰਮ ਤੇ ਗੱਡੀਆਂ ਚੋਰੀ ਕਰਨ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦਾ ਫੋਰਡ ਨੇ ਕੀਤਾ ਤਹੱਈਆ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਹਿੰਸਕ ਜੁਰਮ ਅਤੇ ਗੱਡੀਆਂ ਚੋਰੀ ਕਰਨ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦਾ ਤਹੱਈਆ ਪ੍ਰਗਟਾਇਆ। ਉਨ੍ਹਾਂ ਵਾਅਦਾ ਕੀਤਾ ਕਿ ਅਜਿਹੇ ਜੁਰਮਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਵੱਧ ਤੋਂ ਵੱਧ ਸਮਾਂ ਕੈਦ ਕਰਕੇ ਰੱਖਿਆ ਜਾਵੇਗਾ। ਲੰਘੇ ਦਿਨੀਂ ਓਨਟਾਰੀਓ ਵਿੱਚ ਨਿਊਜ਼ ਕਾਨਫਰੰਸ ਨੂੰ ਸੰਬੋਧਨ …

Read More »

ਪਨਾਹ ਹਾਸਲ ਕਰਨ ਵਾਲਿਆਂ ਲਈ ਫੈਡਰਲ ਸਰਕਾਰ ਦੇਵੇਗੀ 362 ਮਿਲੀਅਨ ਡਾਲਰ : ਮਾਰਕ ਮਿਲਰ

ਓਨਟਾਰੀਓ/ਬਿਊਰੋ ਨਿਊਜ਼ : ਆਰਜ਼ੀ ਪਨਾਹ ਹਾਸਲ ਕਰਨ ਵਾਲਿਆਂ ਲਈ ਘਰਾਂ ਦਾ ਇੰਤਜ਼ਾਮ ਕਰਨ ਵਾਸਤੇ ਪ੍ਰੋਵਿੰਸਾਂ ਤੇ ਸਿਟੀਜ਼ ਦੀ ਮਦਦ ਕਰਨ ਲਈ ਫੈਡਰਲ ਸਰਕਾਰ ਵੱਲੋਂ 362 ਮਿਲੀਅਨ ਡਾਲਰ ਵਾਧੂ ਖਰਚੇ ਜਾ ਰਹੇ ਹਨ। ਪਰ ਓਨਟਾਰੀਓ ਦਾ ਕਹਿਣਾ ਹੈ ਕਿ ਐਨੀ ਘੱਟ ਮਾਲੀ ਇਮਦਾਦ ਨਾਲ ਗੱਲ ਨਹੀਂ ਬਣਨ ਵਾਲੀ। ਇਮੀਗ੍ਰੇਸ਼ਨ ਮੰਤਰੀ ਮਾਰਕ …

Read More »

ਲਿਬਰਲਾਂ ਦੇ ਹੱਕ ‘ਚ ਵੋਟ ਪਾਉਣ ਦੇ ਚਾਹਵਾਨ ਕੈਨੇਡੀਅਨ ਕੰਸਰਵੇਟਿਵਾਂ ਦੀ ਚੜ੍ਹਤ ਨੂੰ ਚਾਹੁੰਦੇ ਹਨ ਰੋਕਣਾ : ਰਿਪੋਰਟ

ਓਟਵਾ/ਬਿਊਰੋ ਨਿਊਜ਼ : ਇੱਕ ਤਾਜ਼ਾ ਸਰਵੇਖਣ ਅਨੁਸਾਰ ਜਿਹੜੇ ਵੋਟਰ ਲਿਬਰਲ ਪਾਰਟੀ ਨੂੰ ਵੋਟ ਕਰਨਾ ਚਾਹੁੰਦੇ ਹਨ ਉਹ ਪਾਰਟੀ ਦੇ ਨਜ਼ਰੀਏ ਅਤੇ ਆਗੂ ਨਾਲ ਕੋਈ ਸਾਂਝ ਨਹੀਂ ਰੱਖਦੇ ਸਗੋਂ ਉਹ ਨਹੀਂ ਚਾਹੁੰਦੇ ਕਿ ਕੰਸਰਵੇਟਿਵ ਜਿੱਤਣ। ਇਸੇ ਤਰ੍ਹਾਂ ਬਹੁਤੇ ਕੰਸਰਵੇਟਿਵ ਸਮਰਥਕ ਦੂਜੀ ਤਰ੍ਹਾਂ ਦੀ ਸੋਚ ਰੱਖਦੇ ਹਨ। ਐਂਗਸ ਰੀਡ ਇੰਸਟੀਚਿਊਟ ਵੱਲੋਂ 16 …

Read More »

ਐਨਡੀਪੀ ਐਡਮੰਟਨ ‘ਚ ਕਰ ਰਹੀ ਹੈ ਆਪਣਾ ਰਟਰੀਟ ਸਮਾਰੋਹ

ਐਡਮੰਟਨ/ਬਿਊਰੋ ਨਿਊਜ਼ : ਫੈਡਰਲ ਐਨਡੀਪੀ ਵੱਲੋਂ ਅਲਬਰਟਾ ਦੀ ਰਾਜਧਾਨੀ ਵਿੱਚ ਆਪਣੇ ਕਾਕਸ ਦੀ ਤਿੰਨ ਰੋਜ਼ਾ ਰਟਰੀਟ ਰੱਖੀ ਗਈ ਹੈ। ਇਸ ਥਾਂ ਉੱਤੇ ਪਾਰਟੀ ਆਪਣੇ ਸਮਰਥਨ ਵਿੱਚ ਵਾਧਾ ਕਰਨਾ ਚਾਹੁੰਦੀ ਹੈ। ਅਗਲੇ ਹਫਤੇ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਐਨਡੀਪੀ ਕਾਕਸ ਹੈਲਥ ਕੇਅਰ, ਅਫੋਰਡੇਬਿਲਿਟੀ ਤੇ ਪਾਰਟੀ ਦੀ ਅਗਲੀ ਨੈਸ਼ਨਲ ਕੈਂਪੇਨ …

Read More »

ਗੱਡੀਆਂ ਦੀ ਚੋਰੀ ਰੋਕਣ ਲਈ ਫੈਡਰਲ ਸਰਕਾਰ ਕਰਾਵੇਗੀ ਸਿਖ਼ਰ ਵਾਰਤਾ

ਓਟਵਾ/ਬਿਊਰੋ ਨਿਊਜ਼ : ਆਟੋ ਚੋਰੀ ਦੇ ਸਬੰਧ ਵਿੱਚ ਫੈਡਰਲ ਲਿਬਰਲਾਂ ਵੱਲੋਂ ਕੌਮੀ ਸਿਖ਼ਰ ਵਾਰਤਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਿਖ਼ਰ ਵਾਰਤਾ ਵਿੱਚ ਪ੍ਰੋਵਿੰਸਾਂ ਤੇ ਇੰਡਸਟਰੀ ਦੇ ਅਧਿਕਾਰੀਆਂ ਨੂੰ ਸੱਦ ਕੇ ਕਾਰਾਂ ਚੋਰੀ ਕਰਨ ਤੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੇ ਮਾਮਲਿਆਂ ਵਿੱਚ ਹੋਏ ਵਾਧੇ ਦੇ ਮੁੱਦੇ ਉੱਤੇ ਵਿਚਾਰ …

Read More »