2.2 C
Toronto
Wednesday, December 24, 2025
spot_img
Homeਪੰਜਾਬਲਤੀਫਪੁਰਾ ਉਜਾੜੇ ਦੇ ਪੀੜਤਾਂ ਵੱਲੋਂ ਭੁੱਖ ਹੜਤਾਲ

ਲਤੀਫਪੁਰਾ ਉਜਾੜੇ ਦੇ ਪੀੜਤਾਂ ਵੱਲੋਂ ਭੁੱਖ ਹੜਤਾਲ

ਪੰਜਾਬ ਸਰਕਾਰ ਲਈ ਮੁਸ਼ਕਲ ਬਣਿਆ ਲਤੀਫਪੁਰਾ ਦਾ ਮਾਮਲਾ
ਜਲੰਧਰ : ਨਗਰ ਸੁਧਾਰ ਟਰੱਸਟ ਜਲੰਧਰ ਵੱਲੋਂ ਲਤੀਫਪੁਰਾ ‘ਚ ਜਿਹੜੇ 50 ਘਰਾਂ ਨੂੰ ਉਜਾੜਿਆ ਗਿਆ ਸੀ ਉਨ੍ਹਾਂ ਪੀੜਤਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਪੀੜਤਾਂ ਨੇ ਵਿਧਾਇਕ ਸ਼ੀਤਲ ਅੰਗੁਰਾਲ ਦਾ ਘਰ ਘੇਰਿਆ ਸੀ ਅਤੇ ਹੁਣ 21 ਫਰਵਰੀ ਨੂੰ ‘ਆਪ’ ਆਗੂ ਤੇ ਜਲੰਧਰ ਛਾਉਣੀ ਹਲਕੇ ਦੇ ਇੰਚਾਰਜ ਸੁਰਿੰਦਰ ਸਿੰਘ ਸੋਢੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਅਣਮਿੱਥੇ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਰੋਜ਼ਾਨਾ ਸਵੇਰੇ 10 ਵਜੇ ਸ਼ੁਰੂ ਹੋਵੇਗੀ ਤੇ ਸ਼ਾਮ 5 ਵਜੇ ਮੁੱਖ ਮੰਤਰੀ ਪੰਜਾਬ ਤੇ ਨਗਰ ਸੁਧਾਰ ਟੱਰਸਟ ਦੇ ਚੇਅਰਮੈਨ ਦੇ ਪੁਤਲੇ ਫੂਕੇ ਸਮਾਪਤ ਹੋਇਆ ਕਰੇਗੀ। ਇਸ ਮੌਕੇ ਆਗੂਆਂ ਨੇ ਆਰੋਪ ਲਗਾਇਆ ਗਿਆ ਕਿ ਭੂ-ਮਾਫੀਆ ਦੇ ਹੱਕ ਵਿੱਚ ਭੁਗਤਦੇ ਹੋਏ 1947 ਵੇਲੇ ਪਾਕਿਸਤਾਨ ਤੋਂ ਉੱਜੜ ਆਏ ਲਤੀਫ਼ਪੁਰਾ ਪਿੰਡ ਦੇ ਲੋਕਾਂ ਨੂੰ ਇੱਕ ਵਾਰ ਫਿਰ ਉਜਾੜਨ ਨਾਲ ਦੁਨੀਆਂ ਭਰ ਵਿੱਚ ਨਗਰ ਸੁਧਾਰ ਟਰੱਸਟ ਦੀ ਬਦਨਾਮੀ ਹੋ ਰਹੀ ਹੈ। ਲਤੀਫਪੁਰਾ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਹੁਣ ਜਲੰਧਰ ਲੋਕ ਸਭਾ ਲਈ ਜ਼ਿਮਨੀ ਚੋਣ ਵੀ ਹੋਣੀ ਹੈ ਅਤੇ ਇਸ ਨੂੰ ਦੇਖਦਿਆਂ ਲਤੀਫਪੁਰਾ ਦਾ ਮਾਮਲਾ ਸਰਕਾਰ ਲਈ ਮੁਸ਼ਕਲ ਬਣਦਾ ਜਾ ਰਿਹਾ ਹੈ।

 

 

RELATED ARTICLES
POPULAR POSTS