Breaking News
Home / ਪੰਜਾਬ / ਪੰਜਾਬ ‘ਚ ਖੇਡ ਕਿੱਟ ਘੁਟਾਲਾ : ਸਾਬਕਾ ਖੇਡ ਮੰਤਰੀ ਤੇ ਡਾਇਰੈਕਟਰ ਤੋਂ ਵਿਜੀਲੈਂਸ ਕਰ ਸਕਦੀ ਪੁੱਛਗਿਛ

ਪੰਜਾਬ ‘ਚ ਖੇਡ ਕਿੱਟ ਘੁਟਾਲਾ : ਸਾਬਕਾ ਖੇਡ ਮੰਤਰੀ ਤੇ ਡਾਇਰੈਕਟਰ ਤੋਂ ਵਿਜੀਲੈਂਸ ਕਰ ਸਕਦੀ ਪੁੱਛਗਿਛ

ਚੰਨੀ ਸਰਕਾਰ ਵੇਲੇ ਹੋਇਆ ਸੀ ਇਹ ਘਪਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਕਾਂਗਰਸ ਦੇ ਇਕ ਹੋਰ ਸਾਬਕਾ ਮੰਤਰੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੌਰਾਨ ਹੋਏ ਖੇਡ ਕਿੱਟ ਘੁਟਾਲੇ ਦੀ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਇਕ ਉੱਚ ਅਧਿਕਾਰੀ ਨੇ ਖੇਡ ਕਿੱਟ ਘੁਟਾਲੇ ਦੀ ਜਾਂਚ ਸ਼ੁਰੂ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਬਕਾ ਖੇਡ ਮੰਤਰੀ, ਸਾਬਕਾ ਸੈਕਟਰੀ (ਖੇਡਾਂ) ਅਜੋਏ ਸ਼ਰਮਾ ਤੇ ਤੱਤਕਾਲੀ ਡਾਇਰੈਕਟਰ ਪਰਮਿੰਦਰਪਾਲ ਸਿੰਘ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਪੁੱਛਗਿੱਛ ਲਈ ਸਾਬਕਾ ਖੇਡ ਮੰਤਰੀ, ਆਈਏਐੱਸ ਅਧਿਕਾਰੀ ਅਜੋਏ ਸ਼ਰਮਾ ਤੇ ਡਾਇਰੈਕਟਰ ਪਰਮਿੰਦਰਪਾਲ ਸਿੰਘ ਨੂੰ ਸੰਮਨ ਕਰ ਸਕਦੀ ਹੈ।
ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਖਿਡਾਰੀਆਂ ਨੂੰ ਖੇਡ ਕਿੱਟਾਂ ਦੇਣ ਦਾ ਫ਼ੈਸਲਾ ਕੀਤਾ ਸੀ ਤੇ ਇਸ ਕਾਰਜ ਲਈ 3.33 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਸੀ।
ਬਜਟ ਮੁਤਾਬਕ ਇਕ ਖਿਡਾਰੀ ਨੂੰ ਤਿੰਨ ਹਜ਼ਾਰ ਰੁਪਏ ਕਿੱਟ ਲਈ ਦਿੱਤੇ ਜਾਣੇ ਸਨ। ਫੈਸਲੇ ਮੁਤਾਬਿਕ ਤਿੰਨ ਹਜ਼ਾਰ ਰੁਪਏ ਲਾਭ ਪਾਤਰੀ ਖਿਡਾਰੀਆਂ ਦੇ ਖਾਤੇ ‘ਚ ਟਰਾਂਸਫਰ ਕਰ ਦਿੱਤੇ ਗਏ ਤਾਂ ਜੋ ਉਹ ਆਪਣੀ ਮਰਜ਼ੀ ਤੇ ਸਾਈਜ ਮੁਤਾਬਿਕ ਕਿੱਟ ਖ਼ਰੀਦ ਸਕਣ। ਪਰ ਖਿਡਾਰੀਆਂ ਦੇ ਖਾਤੇ ‘ਚ ਰਕਮ ਟਰਾਂਸਫਰ ਹੋਣ ਤੋਂ ਬਾਅਦ ਕੋਚਾਂ ਰਾਹੀਂ ਵਾਪਸ ਲੈ ਲਈ ਗਈ, ਜਾਂ ਚੈੱਕ ਤੇ ਬੈਂਕ ਡਰਾਫਟ ਕੁੱਝ ਖ਼ਾਸ ਫਰਮਾਂ ਦੇ ਨਾਮ ‘ਤੇ ਬਣਾਉਣ ਲਈ ਕਿਹਾ ਗਿਆ। ਦੱਸਿਆ ਜਾਂਦਾ ਹੈ ਕਿ 6200 ਤੋਂ ਵੱਧ ਖਿਡਾਰੀਆਂ ਤੋਂ ਇਹ ਰਾਸ਼ੀ ਵਾਪਸ ਲਈ ਗਈ ਸੀ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕ ਟ੍ਰੇਨਿੰਗ ਲਈ ਫਿਨਲੈਂਡ ਕੀਤੇ ਰਵਾਨਾ

ਕਿਹਾ : ਸਾਡਾ ਮਕਸਦ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣਾ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ …