ਪਿੰਡ ਟਿਵਾਣਾ ਨਾਲ ਸਬੰਧਤ ਸੀ ਇਹ ਪਰਿਵਾਰ
ਲਾਲੜੂ/ਬਿਊਰੋ ਨਿਊਜ਼ : ਲਾਲੜੂ ਨੇੜਲੇ ਪਿੰਡ ਟਿਵਾਣਾ ਦੇ ਪਰਿਵਾਰ ਦੇ 4 ਜੀਆਂ ਦੀ ਕਾਰ ਸਮੇਤ ਨਰਵਾਣਾ ਨਹਿਰ ‘ਚ ਡੁੱਬਣ ਕਾਰਨ ਮੌਤ ਹੋ ਗਈ ਹੈ। 2 ਬੱਚਿਆਂ ਸਮੇਤ ਪਤੀ-ਪਤਨੀ ਮਾਰੂਤੀ ਕਾਰ ‘ਚ ਘਨੌਰ ਹਲਕੇ ਦੇ ਪਿੰਡ ਕਬੂਲਪੁਰ ਗਏ ਹੋਏ ਸਨ। ਜਾਣਕਾਰੀ ਅਨੁਸਾਰ ਕਾਰ ਕਬੂਲਪੁਰ ਤੋਂ 30 ਕਿਲੋਮੀਟਰ ਦੂਰ ਹਰਿਆਣਾ ਦੇ ਇਸਮਾਈਲਾਬਾਦ ਦੀ ਨਰਵਾਣਾ ਨਹਿਰ ‘ਚ ਡਿੱਗ ਕੇ ਹਾਦਸਾਗ੍ਰਸਤ ਹੋ ਗਈ, ਜਿਸ ‘ਚ ਬੱਚਿਆਂ ਸਮੇਤ ਪਤੀ-ਪਤਨੀ ਦੀ ਡੁੱਬਣ ਕਾਰਨ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਕੁਲਬੀਰ ਸਿੰਘ ਸਹੁਰੇ ਜਾਣ ਲਈ ਕਾਰ ਰਾਹੀਂ ਰਵਾਨਾ ਹੋਇਆ ਸੀ, ਜਿਸ ‘ਚ ਉਸ ਦੀ ਪਤਨੀ ਕਮਲਜੀਤ ਕੌਰ (38), ਲੜਕੀ ਜਸ਼ਨਪ੍ਰੀਤ ਕੌਰ (16) ਤੇ ਲੜਕਾ ਖੁਸ਼ਪ੍ਰੀਤ ਸਿੰਘ (11) ਸਵਾਰ ਸੀ। ਉਧਰ ਕਾਰ ਦਾ ਨਹਿਰ ‘ਚ ਡਿੱਗਣਾ ਇਕ ਭੇਦ ਬਣਿਆ ਹੋਇਆ ਹੈ। ਇਸ ਸਬੰਧੀ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਇਸਮਾਈਲਾਬਾਦ ਦੇ ਗਲਤ ਰਸਤੇ ‘ਤੇ ਕਿਵੇਂ ਪਹੁੰਚ ਗਏ, ਇਸ ‘ਤੇ ਹੈਰਾਨੀ ਤੇ ਰਹੱਸ ਬਣਿਆ ਹੋਇਆ ਹੈ।
Check Also
ਐਡਵੋਕੇਟ ਧਾਮੀ ਨੇ ਵਕਫ ਸੋਧ ਬਿਲ ’ਤੇ ਦਿੱਤਾ ਵੱਡਾ ਬਿਆਨ
ਕਿਹਾ : ਕੇਂਦਰ ਸਰਕਾਰ ਘੱਟ ਗਿਣਤੀਆਂ ਦੇ ਮਾਮਲਿਆਂ ’ਚ ਕਰ ਰਹੀ ਹੈ ਦਖਲਅੰਦਾਜ਼ੀ ਅੰਮਿ੍ਰਤਸਰ/ਬਿਊਰੋ ਨਿਊਜ਼ …