Breaking News
Home / ਪੰਜਾਬ / ਅੰਮਿ੍ਰਤਸਰ ਤੋਂ ਅਹਿਮਦਾਬਾਦ ਲਈ 1 ਦਸੰਬਰ ਤੋਂ ਸ਼ੁਰੂ ਹੋਵੇਗੀ ਇੰਡੀਗੋ ਦੀ ਫਲਾਈਟ

ਅੰਮਿ੍ਰਤਸਰ ਤੋਂ ਅਹਿਮਦਾਬਾਦ ਲਈ 1 ਦਸੰਬਰ ਤੋਂ ਸ਼ੁਰੂ ਹੋਵੇਗੀ ਇੰਡੀਗੋ ਦੀ ਫਲਾਈਟ

ਹਫਤੇ ’ਚ ਤਿੰਨ ਦਿਨ ਭਰਿਆ ਕਰੇਗੀ ਉਡਾਣ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮਿ੍ਰਤਸਰ ਤੋਂ ਗੁਜਰਾਤ ਦੇ ਅਹਿਮਦਾਬਾਦ ਲਈ ਇੰਡੀਗੋ ਏਅਰਲਾਈਨਜ਼ ਨੇ ਫਲਾਈਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇੰਡੀਗੋ ਇਸ ਫਲਾਈਟ ਨੂੰ ਹਫਤੇ ’ਚ ਤਿੰਨ ਦਿਨ ਲਈ ਸ਼ੁਰੂ ਕਰਨ ਜਾ ਰਹੀ ਹੈ। 1 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਫਲਾਈਟ ਦੇ ਲਈ ਇੰਡੀਗੋ ਨੇ ਆਪਣੀ ਸਾਈਟ ’ਤੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਅੰਮਿ੍ਰਤਸਰ ਤੋਂਂ ਇਸ ਫਲਾਈਟ ਦੇ ਸ਼ਰੂ ਹੋਣ ਨਾਲ ਯਾਤਰੀਆਂ ਦੇ ਪੈਸਿਆਂ ਦੇ ਨਾਲ-ਨਾਲ ਸਮੇਂ ਦੀ ਵੀ ਬੱਚਤ ਹੋਵੇਗੀ। ਇਹ ਫਲਾਈਟ ਦੋਵੇਂ ਸ਼ਹਿਰਾਂ ਦਰਮਿਆਨ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣ ਭਰੇਗੀ। ਅੰਮਿ੍ਰਤਸਰ ਤੋਂ ਇਹ ਫਲਾਈਟ ਸ਼ਾਮ ਨੂੰ 7 ਵਜ ਕੇ 25 ਮਿੰਟ ਉਤੇ ਉਡਾਣ ਭਰੇਗੀ ਅਤੇ ਰਾਤੀਂ 9 ਵਜ ਕੇ 35 ਮਿੰਟ ’ਤੇ ਗੁਜਰਾਤ ਦੇ ਅਹਿਮਦਾਬਾਦ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡ ਹੋ ਜਾਵੇਗੀ। ਇਸੇ ਤਰ੍ਹਾਂ ਅਹਿਮਦਾਬਾਦ ਤੋਂ ਇਹ ਫਲਾਈਟ ਸ਼ਾਮ 4 ਵਜ ਕੇ 50 ਮਿੰਟ ’ਤੇ ਉਡਾਣ ਭਰੇਗੀ ਅਤੇ ਸ਼ਾਮੀਂ 6 ਵਜ ਕੇ 55 ਮਿੰਟ ’ਤੇ ਇਹ ਫਲਾਈਟ ਅੰਮਿ੍ਰਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡ ਹੋ ਜਾਵੇਗੀ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …