2.8 C
Toronto
Saturday, January 10, 2026
spot_img
Homeਪੰਜਾਬਲੁਧਿਆਣਾ ਜ਼ਿਲ੍ਹੇ ਦੇ ਪਾਇਲ ’ਚ ਕੀਤੀ ਜਾਂਦੀ ਹੈ ਰਾਵਣ ਦੀ ਪੂਜਾ

ਲੁਧਿਆਣਾ ਜ਼ਿਲ੍ਹੇ ਦੇ ਪਾਇਲ ’ਚ ਕੀਤੀ ਜਾਂਦੀ ਹੈ ਰਾਵਣ ਦੀ ਪੂਜਾ

ਉਤਰ ਪ੍ਰਦੇਸ਼ ਦੇ ਕਾਨਪੁਰ ’ਚ ਵੀ ਰਾਵਣ ਦਾ ਮੰਦਰ, ਜੋ ਸਾਲ ’ਚ ਖੁੱਲ੍ਹਦਾ ਹੈ ਸਿਰਫ਼ ਇਕ ਵਾਰ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ’ਚ ਇਕ ਪਿੰਡ ਅਜਿਹਾ ਵੀ ਹੈ ਜਿੱਥੇ ਦੁਸ਼ਹਿਰੇ ਵਾਲੇ ਦਿਨ ਰਾਵਣ ਨੂੰ ਸਾੜਿਆ ਨਹੀਂ ਬਲਕਿ ਉਸਦੀ ਪੂਜਾ ਕੀਤੀ ਜਾਂਦੀ ਹੈ। ਇਹ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਕਸਬੇ ’ਚ ਹੈ ਅਤੇ ਇਸ ਪਿੰਡ ਦੇ ਲੋਕ ਰਾਵਣ ਨੂੰ ਨਾਇਕ ਮੰਨਦੇ ਹਨ। ਲਗਭਗ 189 ਸਾਲ ਪਹਿਲਾਂ ਇਸ ਪਿੰਡ ’ਚ ਰਾਵਣ ਦੀ ਪੂਜਾ ਕਰਨ ਦੀ ਪਰੰਪਰਾ ਸ਼ੁਰੂ ਹੋਈ ਸੀ ਜੋ ਅੱਜ ਵੀ ਕਾਇਮ ਹੈ। ਇਕ ਵਾਰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਇਥੇ ਸਥਿਤ ਰਾਵਣ ਦੀ ਮੂਰਤੀ ਨੂੰ ਤੋੜ ਦਿੱਤਾ ਗਿਆ ਸੀ ਪ੍ਰੰਤੂ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਦੀ ਸਿਫਾਰਸ਼ ’ਤੇ ਇਸ ਨੂੰ ਦੁਬਾਰਾ ਬਣਾਇਆ ਗਿਆ। ਉਧਰ ਉਤਰ ਪ੍ਰਦੇਸ਼ ਦੇ ਕਾਨਪੁਰ ਵਿਚ ਵੀ ਇਕ ਅਜਿਹੀ ਥਾਂ ਹੈ ਜਿੱਥੇ ਦੁਸ਼ਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਥੇ ਇਕ ਰਾਵਣ ਦਾ ਮੰਦਿਰ ਦੀ ਬਣਾਇਆ ਗਿਆ ਹੈ ਜਿਸ ਨੂੰ ਸਾਲ ਭਰ ਦੁਸ਼ਹਿਰੇ ਵਾਲੇ ਦਿਨ ਸਿਰਫ਼ ਚੰਦ ਘੰਟਿਆਂ ਲਈ ਖੋਲ੍ਹਿਆ ਜਾਂਦਾ ਹੈ। ਅੱਜ ਵੀ ਜਦੋਂ ਇਸ ਮੰਦਿਰ ਨੂੰ ਖੋਲ੍ਹਿਆ ਗਿਆ ਤਾਂ ਇਥੇ ਰਾਵਣ ਦੀ ਪੂਜਾ ਕਰਨ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚ ਗਏ। ਇਸ ਮੰਦਿਰ ਦੇ ਪੁਜਾਰੀਆਂ ਦਾ ਕਹਿਣਾ ਹੈ ਕਿ ਸ੍ਰੀ ਰਾਮ ਨੇ ਲਛਮਣ ਨੂੰ ਕਿਹਾ ਸੀ ਕਿ ਰਾਵਣ ਦੇ ਪੈਰਾਂ ਵਾਲੇ ਪਾਸੇ ਖੜ੍ਹੇ ਹੋ ਕੇ ਸਨਮਾਨਪੂਰਵਕ ਗਿਆਨ ਗ੍ਰਹਿਣ ਕਰੋ,ਕਿਉਂਕਿ ਧਰਤੀ ’ਤੇ ਕਦੇ ਵੀ ਰਾਵਣ ਵਰਗਾ ਗਿਆਨੀ ਨਾ ਕਦੇ ਪੈਦਾ ਹੋਇਆ ਹੈ ਅਤੇ ਨਾ ਹੀ ਹੋਵੇਗਾ। ਪੁਜਾਰੀ ਦਾ ਮੰਨਣਾ ਹੈ ਕਿ ਰਾਵਣ ਦਾ ਇਹੀ ਰੂਪ ਪੂਜਣਯੋਗ ਹੈ ਅਤੇ ਇਸੇ ਰੂਪ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ।

RELATED ARTICLES
POPULAR POSTS