ਹੁਣ ਬੀਐਮਡਬਲਿਊ ਨੇ ਮੁੱਖ ਮੰਤਰੀ ਦੇ ਦਾਅਵੇ ਨੂੰ ਨਕਾਰਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਲਗਾਤਾਰ ਇਕ ਤੋਂ ਬਾਅਦ ਇਕ ਝਟਕੇ ਲੱਗਦੇ ਜਾ ਰਹੇ ਹਨ। ਹੁਣ ਭਗਵੰਤ ਮਾਨ ਦੇ ਜਰਮਨੀ ਨਾਲ ਫੌਰਨ ਇਨਵੈਸਟਮੈਂਟ ਦੇ ਦਾਅਵੇ ਨੂੰ ਵੀ ਤਕੜੇ ਝਟਕੇ ਲੱਗੇ ਹਨ। ਇਸਦੀ ਸ਼ੁਰੂਆਤ ਬੀਐਮਡਬਲਿਊ ਤੋਂ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਬੀਐਮਡਬਲਿਊ ਪੰਜਾਬ ਵਿਚ ਪਲਾਂਟ ਲਗਾ ਰਹੀ ਹੈ। ਮੁੱਖ ਮੰਤਰੀ ਦੇ ਹਵਾਲੇ ਨਾਲ ਇਹ ਆਫੀਸ਼ੀਅਲ ਇਨਫਰਮੇਸ਼ਨ ਦਿੱਤੀ ਗਈ ਸੀ। ਜਦੋਂ ਇਹ ਦਾਅਵਾ ਅਖਬਾਰਾਂ ਵਿਚ ਸੁਰਖੀਆਂ ਬਣਿਆ ਤਾਂ ਬੀਐਮਡਬਲਿਊ ਗਰੁੱਪ ਇਨ ਇੰਡੀਆ ਨੇ ਇਸ ਨੂੰ ਮੁੱਢੋਂ ਹੀ ਖਾਰਜ ਕਰ ਦਿੱਤਾ। ਉਨ੍ਹਾਂ ਨੇ ਸਟੇਟਮੈਂਟ ਜਾਰੀ ਕਰਕੇ ਕਿਹਾ ਕਿ ਕੰਪਨੀ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਜਿਸ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਵੀ ਆਮ ਆਦਮੀ ਪਾਰਟੀ ’ਤੇ ਹਾਵੀ ਹੋਣ ਲੱਗ ਪਈਆਂ ਹਨ ਅਤੇ ਸਪੱਸ਼ਟੀਕਰਨ ਵੀ ਮੰਗਣੇ ਸ਼ੁਰੂ ਕਰ ਦਿੱਤੇ ਹਨ। ਭਗਵੰਤ ਮਾਨ ਅੱਜ ਕੱਲ੍ਹ ਜਰਮਨੀ ਦੇ ਦੌਰੇ ’ਤੇ ਹਨ ਅਤੇ ਉਹ 18 ਸਤੰਬਰ ਤੱਕ ਜਰਮਨੀ ਵਿਚ ਹੀ ਰਹਿਣਗੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਘਰ-ਘਰ ਆਟਾ ਦਾਲ ਵੰਡਣ ਦੀ ਸਕੀਮ ’ਤੇ ਵੀ ਰੋਕ ਲਗਾ ਦਿੱਤੀ ਸੀ। ਇਸ ਦੇ ਚੱਲਦਿਆਂ ਲੰਘੇ ਕੱਲ੍ਹ ਵੀ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਨਵੀਂ ਮਾਈਨਿੰਗ ਪਾਲਿਸੀ ’ਤੇ ਰੋਕ ਲਗਾ ਦਿੱਤੀ ਸੀ। ਪੰਜਾਬ ਸਰਕਾਰ ਦੀਆਂ ਨਵੀਆਂ ਸਕੀਮਾਂ ’ਤੇ ਰੋਕ ਲੱਗਣੀ ਵੀ ਸਿਆਸੀ ਤੇ ਮੀਡੀਆ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …