ਇਕੱਲੇ ਬਲਦੇਵ ਸਿੰਘ ਨੇ 23 ਵਿਅਕਤੀਆਂ ਨੂੰ ਕੀਤਾ ਪ੍ਰਭਾਵਿਤ, ਪੰਜਾਬ ‘ਚ ਕਰੋਨਾ ਪੀੜਤਾਂ ਦੀ ਗਿਣਤੀ ਹੋਈ 34 ਜਲੰਧਰ/ਬਿਊਰੋ ਨਿਊਜ਼ਪੰਜਾਬ ‘ਚ ਕਰੋਨਾ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 34 ਹੋ ਗਈ ਹੈ ਜਿਨ੍ਹਾਂ ‘ਚੋਂ 23 ਵਿਅਕਤੀਆਂ ਨੂੰ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੇ ਸੰਪਰਕ ਵਿਚ ਆਉਣ ਨਾਲ ਕਰੋਨਾ ਹੋਇਆ ਹੈ। ਬਲਦੇਵ ਸਿੰਘ ਦੀ ਲੰਘੇ ਦਿਨੀਂ ਕਰੋਨਾ ਕਾਰਨ ਮੌਤ ਹੋ ਗਈ। ਇਸ ਦੇ ਚਲਦਿਆਂ ਹੀ ਪਿੰਡ ਪਠਲਾਵਾ ‘ਚ ਕਰੋਨਾ ਵਾਇਰਸ ਦਾ ਇਕ ਹੋਰ ਪਾਜੇਟਿਕ ਕੇਸ ਸਾਹਮਣੇ ਆਇਆ ਜਿਸ ਦੀ ਪਹਿਚਾਣ ਪ੍ਰੀਤਮ ਕੌਰ ਵਜੋਂ ਹੋਈ। ਪ੍ਰੀਤਮ ਕੌਰ ਦੇ ਪਾਜੇਟਿਵ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਉਨ੍ਹਾਂ ਨੂੰ ਤੁਰੰਤ ਨਵਾਂ ਸ਼ਹਿਰ ਹਸਪਤਾਲ ਵਿਚ ਲੈ ਗਏ। ਇਸ ਦੇ ਨਾਲ ਅੱਜ ਪੰਜਾਬ ਦੇ ਪ੍ਰਮੁੱਖ ਸ਼ਹਿਰ ਜਲੰਧਰ ਸਥਿਤ ਨਿਜਾਤਮ ਨਗਰ ‘ਚ 62 ਸਾਲਾ ਔਰਤ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਖ਼ਬਰ ਮਿਲੀ ਹੈ। ਉਸ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਹੈ। ਇੰਝ ਹੁਣ ਪੰਜਾਬ ‘ਚ ਕੋਰੋਨਾ-ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 34 ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ 70 ਫੀਸਦੀ ਕਰੋਨਾ ਪੀੜਤ ਮਰੀਜ਼ ਬਲਦੇਵ ਸਿੰਘ ਦੀ ਬਦੌਲਤ ਹੀ ਮਰੀਜ਼ ਬਣੇ ਹਨ। ਇਨ੍ਹਾਂ 34 ਵਿਚੋਂ 23 ਵਿਅਕਤੀਆਂ ਨੂੰ ਬਲਦੇਵ ਸਿੰਘ ਤੋਂ ਹੀ ਕਰੋਨਾ ਹੋਇਆ ਸੀ ਜਿਨ੍ਹਾਂ ਵਿਚੋਂ 18 ਉਸਦੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਰਿਸ਼ਤੇਦਾਰ ਹੀ ਹਨ ਜੋ ਜ਼ਿਆਦਾਤਰ ਬੰਗਾ, ਫਿਲੌਰ ਖੇਤਰ ਨਾ ਸਬੰਧਤ ਹਨ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …