4.8 C
Toronto
Friday, November 7, 2025
spot_img
Homeਪੰਜਾਬ7ਵੇਂ ਦਿਨ ਮਿਲਿਆ ਗੰਦੇ ਨਾਲੇ ’ਚ ਡਿਗਿਆ ਬੱਚਾ

7ਵੇਂ ਦਿਨ ਮਿਲਿਆ ਗੰਦੇ ਨਾਲੇ ’ਚ ਡਿਗਿਆ ਬੱਚਾ

ਕਪੂਰਥਲਾ ’ਚ ਧਰਨੇ ’ਤੇ ਬੈਠਾ ਪੀੜਤ ਪਰਿਵਾਰ
ਕਪੂਰਥਲਾ/ਬਿੳੂਰੋ ਨਿੳੂਜ਼
ਕਪੂਰਥਲਾ ਵਿਚ ਗੰਦੇ ਨਾਲੇ ’ਚ ਡਿੱਗੇ ਡੇਢ ਸਾਲ ਦੇ ਬੱਚੇ ਅਭਿਲਾਸ਼ ਦਾ ਮਿ੍ਰਤਕ ਸਰੀਰ ਅੱਜ ਸੋਮਵਾਰ ਨੂੰ ਸੱਤਵੇਂ ਦਿਨ ਬਰਾਮਦ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਬੱਚੇ ਦਾ ਮਿ੍ਰਤਕ ਸਰੀਰ ਉਸੇ ਸਥਾਨ ’ਤੇ ਤੈਰ ਰਿਹਾ ਸੀ, ਜਿਥੇ ਕਿ ਐਨ.ਡੀ.ਆਰ.ਐਫ. ਅਤੇ ਪ੍ਰਸ਼ਾਸਨ ਦੀ ਟੀਮ 72 ਘੰਟੇ ਤੱਕ ਰੈਸਕਿੳੂ ਅਪਰੇਸ਼ਨ ਵਿਚ ਲੱਗੀ ਰਹੀ। ਅੱਜ ਸੋਮਵਾਰ ਨੂੰ ਬੱਚੇ ਦਾ ਮਿ੍ਰਤਕ ਸਰੀਰ ਮਿਲਿਆ ਤਾਂ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਪ੍ਰਸ਼ਾਸਨ ’ਤੇ ਲਾਪਰਵਾਹੀ ਦਾ ਆਰੋਪ ਲਗਾਇਆ ’ਤੇ ਧਰਨੇ ’ਤੇ ਬੈਠ ਗਏ। ਪਰਿਵਾਰ ਦਾ ਕਹਿਣਾ ਹੈ ਕਿ ਬੱਚੇ ਦੀ ਸਹੀ ਤਰੀਕੇ ਨਾਲ ਤਲਾਸ਼ ਹੁੰਦੀ ਤਾਂ ਇਸ ਬੱਚੇ ਦੀ ਜਾਨ ਬਚ ਸਕਦੀ ਸੀ। ਜ਼ਿਕਰਯੋਗ ਹੈ ਕਿ ਕਪੂਰਥਲਾ ਵਿਚ ਲੰਘੀ 9 ਅਗਸਤ ਨੂੰ ਦੁਪਹਿਰ ਵੇਲੇ ਇਕ ਡੇਢ ਸਾਲ ਦਾ ਬੱਚਾ, ਅਭਿਲਾਸ਼ ਗੰਦੇ ਨਾਲੇ ਵਿਚ ਡਿੱਗ ਗਿਆ ਸੀ। ਬੱਚੇ ਨੂੰ ਬਚਾਉਣ ਲਈ ਉਸਦੀ ਮਾਂ ਨੇ ਵੀ ਨਾਲੇ ਵਿਚ ਛਾਲ ਮਾਰ ਦਿੱਤੀ ਸੀ, ਪਰ ਬੱਚੇ ਦੀ ਮਾਂ ਨੂੰ ਤਾਂ ਬੇਸੁਧ ਹਾਲਤ ਵਿਚ ਨਾਲੇ ’ਚੋਂ ਬਾਹਰ ਕੱਢ ਲਿਆ ਗਿਆ ਸੀ, ਪਰ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ। ਅਭਿਲਾਸ਼ ਨਾਮ ਦਾ ਬੱਚਾ ਅੱਜ 7ਵੇਂ ਦਿਨ ਮਿ੍ਰਤਕ ਹਾਲਤ ਵਿਚ ਮਿਲਿਆ ਹੈ ਅਤੇ ਕਪੂਰਥਲਾ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ।

RELATED ARTICLES
POPULAR POSTS