Breaking News
Home / ਪੰਜਾਬ / 10ਵੀਂ ਜਮਾਤ ਵਿਚੋਂ ਵੀ ਕੁੜੀਆਂ ਅੱਵਲ

10ਵੀਂ ਜਮਾਤ ਵਿਚੋਂ ਵੀ ਕੁੜੀਆਂ ਅੱਵਲ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਵੀ ਕੁੜੀਆਂ ਨੇ ਹੀ ਬਾਜ਼ੀ ਮਾਰੀ ਹੈ। ਪਲੱਸ ਟੂ ਵਾਂਗ ਦਸਵੀਂ ਵਿੱਚ ਵੀ ਪਹਿਲੇ ਤਿੰਨ ਸਥਾਨ ਲੜਕੀਆਂ ਨੇ ਹੀ ਹਾਸਲ ਕੀਤੇ ਹਨ। ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਵਲੋਂ ਜੂਮ ਮੀਟਿੰਗ ਦੇ ਰਾਹੀਂ ਨਤੀਜੇ ਦਾ ਐਲਾਨ ਕੀਤਾ ਗਿਆ। ਐਲਾਨੇ ਗਏ ਨਤੀਜੇ ਦੇ ਮੁਤਾਬਕ 10ਵੀਂ ਦਾ ਨਤੀਜਾ 97.94 ਫ਼ੀਸਦੀ ਰਿਹਾ। ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੀ ਨੈਨਸੀ ਰਾਣੀ ਨੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਨੈਨਸੀ ਨੇ 650 ਵਿਚੋਂ 644 ਅੰਕ ਹਾਸਲ ਕੀਤੇ ਹਨ। ਦੂਜਾ ਸਥਾਨ ਕਾਂਝਲਾ (ਸੰਗਰੂਰ) ਦੀ ਦਿਲਪ੍ਰੀਤ ਕੌਰ ਨੇ ਹਾਸਲ ਕੀਤਾ। ਉਸ ਨੇ ਵੀ 650 ਵਿਚੋਂ 644 ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਤੀਜਾ ਸਥਾਨ ਭੁਟਾਲ ਕਲਾਂ (ਸੰਗਰੂਰ) ਦੀ ਕੋਮਲਪ੍ਰੀਤ ਕੌਰ ਨੂੰ ਮਿਲਿਆ। ਉਸ ਨੇ 650 ’ਚੋਂ 642 ਅੰਕ ਪ੍ਰਾਪਤ ਕੀਤੇ ਹਨ। ਜ਼ਿਕਰਯੋਗ ਹੈ ਕਿ ਬਾਰ੍ਹਵੀਂ ਸ਼ੇ੍ਰਣੀ ਵਾਂਗ ਦਸਵੀਂ ਜਮਾਤ ਵਿੱਚ ਵੀ ਕੁੜੀਆਂ ਨੇ ਬਾਜ਼ੀ ਮਾਰ ਕੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ 3 ਲੱਖ 23 ਹਜ਼ਾਰ 361 ਵਿਦਿਆਰਥੀ ਅਪੀਅਰ ਹੋਏ ਸਨ, ਜਿਨ੍ਹਾਂ ’ਚੋਂ 3 ਲੱਖ 16 ਹਜ਼ਾਰ 699 ਵਿਦਿਆਰਥੀ ਪਾਸ ਹੋਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 10ਵੀਂ ਜਮਾਤ ਵਿਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਕੁੜੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।

 

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …