ਹਰਿਆਣਾ ਦੇ ਠੇਕੇਦਾਰ ਬੋਲੇ : ਪੋਪਲੀ ਨੇ 16 ਕਰੋੜ ਰੁਪਏ ਦੀ ਪੇਮੈਂਟ ਬਦਲੇ ਮੰਗਿਆ ਸੀ 2 ਪਰਸੈਂਟ ਕਮਿਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼ : ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਲੰਘੇ ਕੱਲ੍ਹ ਗਿ੍ਰਫ਼ਤਾਰ ਕੀਤੇ ਗਏ ਆਈਏਐਸ ਅਫ਼ਸਰ ਸੰਜੇ ਪੋਪਲੀ ਦੀਆਂ ਮੁਸ਼ਕਿਲਾਂ ਹੋਰ ਵਧੀਆਂ ਗਈਆਂ ਹਨ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਸਬੰਧਤ ਦੋ ਠੇਕੇਦਾਰਾਂ ਨੇ ਵੀ ਸੰਜੇ ਪੋਪਲੀ ਖਿਲਾਫ਼ ਸ਼ਿਕਾਇਤ ਕੀਤੀ ਹੈ। ਠੇਕੇਦਾਰਾਂ ਨੇ ਕਿਹਾ ਕਿ ਉਨ੍ਹਾਂ ਕੋਲੋਂ ਮੋਰਿੰਡਾ ਅਤੇ ਤਲਵਾੜਾ ’ਚ ਸੀਵਰੇਜ਼ ਲਾਈਨ ਵਿਛਾਉਣ ਦੀ ਪੇਮੈਂਟ ਦੀ ਅਦਾਇਗੀ ਕਰਨ ਬਦਲੇ ਪੋਪਲੀ ਨੇ 2 ਪਰਸੈਂਟ ਕਮਿਸ਼ਨ ਮੰਗਿਆ ਸੀ। ਠੇਕੇਦਾਰਾਂ ਨੇ ਅੱਗੇ ਦੱਸਿਆ ਕਿ ਪੋਪਲੀ ਨੇ ਉਨ੍ਹਾਂ ਨੂੰ 12 ਦਸੰਬਰ 2021 ਨੂੰ ਜਲੰਧਰ ਦੇ ਇਕ ਹੋਟਲ ਵਿਚ ਬੁਲਾਇਆ ਜਿੱਥੇ ਉਨ੍ਹਾਂ ਕਮਿਸ਼ਨ ਨਾ ਦੇਣ ਬਦਲੇ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਉਣ ਅਤੇ ਪੇਮੈਂਟ ਰੋਕਣ ਦੀ ਧਮਕੀ ਦਿੱਤੀ ਸੀ। 14 ਦਸੰਬਰ ਨੂੰ ਪੋਪਲੀ ਨੇ ਠੇਕੇਦਾਰ ਨੂੰ ਦਫਤਰ ਬੁੁਲਾਇਆ ਜਿੱਥੇ ਉਨ੍ਹਾਂ ਠੇਕੇਦਾਰ ਕੋਲੋਂ 5 ਲੱਖ ਰੁਪਏ ਮੰਗੇ। ਠੇਕੇਦਾਰ ਨੇ ਆਪਣੇ ਕਿਸੇ ਦੋਸਤ ਕੋਲੋਂ ਪੈਸੇ ਮੰਗੇ ਅਤੇ ਫਿਰ ਪੋਪਲੀ ਵੱਲੋਂ ਭੇਜੇ ਗਏ ਵਿਅਕਤੀ ਨੂੰ ਇਹ ਪੈਸੇ ਦਿੱਤੇ ਸਨ। ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਗਿ੍ਰਫ਼ਤਾਰ ਕੀਤੇ ਗਏ ਸੰਜੇ ਪੋਪਲੀ ਫ਼ਿਲਹਾਲ 4 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਹਨ।