11 C
Toronto
Saturday, October 18, 2025
spot_img
Homeਪੰਜਾਬਭਾਜਪਾ ਆਗੂ ਤੇ ਅਦਾਕਾਰਾ ਸੋਨਾਲੀ ਫੋਗਾਟ ਦਾ ਹੋਇਆ ਦੇਹਾਂਤ

ਭਾਜਪਾ ਆਗੂ ਤੇ ਅਦਾਕਾਰਾ ਸੋਨਾਲੀ ਫੋਗਾਟ ਦਾ ਹੋਇਆ ਦੇਹਾਂਤ

2019 ’ਚ ਹਰਿਆਣਾ ਦੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਲੜੀ ਸੀ ਚੋਣ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੀ ਭਾਜਪਾ ਆਗੂ ਅਤੇ ਅਦਾਕਾਰਾ ਸੋਨਾਲੀ ਫੋਗਾਟ ਦਾ ਦਿਲ ਦਾ ਦੌਰਾ ਪੈਣ ਕਾਰਨ 42 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਫੋਗਾਟ ਦੇ ਪਰਿਵਾਰ ਵੱਲੋਂ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਹੱਤਿਆ ਕੀਤੀ ਗਈ। ਜਦਕਿ ਉਨ੍ਹਾਂ ਦੀ ਪਤੀ ਦੀ ਪਹਿਲਾਂ ਹੀ ਮੌਤ ਚੁਕੀ ਹੈ। ਫੋਗਾਟ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਭੂਤਨ ਦੀ ਰਹਿਣ ਵਾਲੀ ਸੀ। ਉਹ ਆਪਣੇ ਸਟਾਫ਼ ਮੈਂਬਰਾਂ ਦੇ ਨਾਲ ਗੋਆ ਗਈ ਹੋਈ ਸੀ, ਜਿੱਥੇ ਲੰਘੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੋਨਾਲੀ ਟਿਕ-ਟਾਕ ਸਟਾਰ ਅਤੇ ਬਿਗ ਬੌਸ 14 ਵਿਚ ਹਿੱਸਾ ਲੈਣ ਤੋਂ ਬਾਅਦ ਮਸ਼ਹੂਰ ਹੋਈ ਸੀ। 2019 ’ਚ ਹੋਈਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਉਨ੍ਹਾਂ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਚੋਣ ਵੀ ਲਈ ਸੀ ਪ੍ਰੰਤੂ ਉਹ ਕੁਲਦੀਪ ਬਿਸ਼ਨੋਈ ਤੋਂ ਵੱਡੇ ਫਰਕ ਨਾਲ ਹੋਣ ਹਾਰ ਗਏ ਸਨ। ਜਿਸ ਦੇ ਚਲਦਿਆਂ ਫੋਗਾਟ ਅਤੇ ਕੁਲਦੀਪ ਬਿਸ਼ਨੋਈ ਤਕੜੇ ਸਿਆਸੀ ਵਿਰੋਧੀ ਸਨ। ਪ੍ਰੰਤੂ ਲੰਘੇ ਦਿਨੀਂ ਦੋਵਾਂ ਦਰਮਿਆਨ ਇਕ ਸਿਆਸੀ ਮੀਟਿੰਗ ਹੋਈ ਜਿਸ ਤੋਂ ਬਾਅਦ ਦੋਵਾਂ ਨੇ ਸਾਰੇ ਗਿਲੇ ਸ਼ਿਕਵੇ ਭੁਲਾ ਦਿੱਤੇ ਸਨ ਕਿਉਂਕਿ ਕੁਲਦੀਪ ਬਿਸ਼ਨੋਈ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਸੋਨਾਲੀ ਫੋਗਾਟ ਉਦੋਂ ਜ਼ਿਆਦਾ ਚਰਚਾ ਵਿਚ ਆਏ ਸਨ ਜਦੋਂ ਉਨ੍ਹਾਂ ਨੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਜੁੱਤੀਆਂ ਨਾਲ ਕੁੱਟਿਆ ਸੀ। ਸੋਨਾਲੀ ਨੇ ਬਾਲਸਮੰਦ ’ਚ ਹਿਸਾਰ ਜ਼ਿਲ੍ਹੇ ਦੀ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਕੰਮ ਨਾ ਕਰਨ ਕਰਕੇ ਸ਼ਰ੍ਹੇਆਮ ਕੁੱਟਿਆ ਸੀ। ਜਿਸ ਤੋਂ ਬਾਅਦ ਸਕੱਤਰ ਦੀ ਸ਼ਿਕਾਇਤ ’ਤੇ ਸੋਨਾਲੀ ਫੋਗਾਟ ’ਤੇ ਮਾਮਲਾ ਵੀ ਦਰਜ ਹੋ ਗਿਆ।

 

RELATED ARTICLES
POPULAR POSTS