ਹੋ ਨਾ ਗੁੱਸੇ ਪਿਆਰਕਰੀ ਜਾਹ।
ਸਭ ਨੂੰ ਮੇਰੇ ਯਾਰਕਰੀ ਜਾਹ।
ਔਖੇ ਸਹਿਣੇ ਫ਼ੱਟ ਜ਼ਿਗਰ ਤੇ,
ਹੋਰਨਾ ਤਿੱਖੀ ਧਾਰਕਰੀ ਜਾਹ।
ਛੱਡ ਈਰਖਾ, ਸਾੜਾ, ਨਫ਼ਰਤ,
ਨਜ਼ਰਾਂ ਦੇ ਨਾਵਾਰਕਰੀ ਜਾਹ।
ਮੰਗ ਖ਼ੁਸ਼ੀਆਂ, ਤੇ ਖੇੜੇ ਸੱਜਣਾ,
ਸਾਂਝਾਂ ਦਾਵਿਉਪਾਰਕਰੀ ਜਾਹ।
ਹੋ ਕੇ ਝੱਲਾ ਰੋਣਾ ‘ਕੱਲਾ,
ਐਵੇਂ ਨਾ ਹੰਕਾਰਕਰੀ ਜਾਹ।
ਖੱਟ ਨੇਕੀ ਤੇ ਪੁੰਨ ਕਮਾ -ਅ,
ਚੰਗਾ ਵਿੱਚ ਸੰਸਾਰ ਕਰੀ ਜਾਹ।
ਵੱਖ ਕਰਕੇ ਪਾਨਾ ਵੰਡੀਆਂ,
ਨਾ ਅੱਤਿਆਚਾਰਕਰੀ ਜਾਹ।
ਤੇਰੀਮਿਹਨਤਉਦ੍ਹੀਰਹਿਮਤ,
ਹੱਥ ਜੋੜ, ਪੁਕਾਰ ਕਰੀ ਜਾਹ।
‘ਹਕੀਰ’ਤੁਰਜਾਣਾਵਾਰੋ ਵਾਰੀ,
ਵਾਰੀਦਾ ਇੰਤਜ਼ਾਰ ਕਰੀ ਜਾਹ।
ਸੁਲੱਖਣ ਸਿੰਘ
+647-786-6329
ਗ਼ਜ਼ਲ
RELATED ARTICLES