-5.1 C
Toronto
Tuesday, February 3, 2026
spot_img
Homeਪੰਜਾਬਵਿਵਾਦਤ ਗਾਇਕ ਮੂਸੇਵਾਲਾ ਨੇ ਭਿ੍ਰਸ਼ਟ ਮੰਤਰੀ ਸਿੰਗਲਾ ’ਤੇ ਕਸਿਆ ਤੰਜ

ਵਿਵਾਦਤ ਗਾਇਕ ਮੂਸੇਵਾਲਾ ਨੇ ਭਿ੍ਰਸ਼ਟ ਮੰਤਰੀ ਸਿੰਗਲਾ ’ਤੇ ਕਸਿਆ ਤੰਜ

ਕਿਹਾ : ਹੁਣ ਦੱਸੋ ਗੱਦਾਰ ਕੌਣ?
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਦੇ ਭਿ੍ਰਸ਼ਟ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀ ਬਰਖਾਸਤਗੀ ਤੋਂ ਬਾਅਦ ਵਿਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਵੀ ਤੰਜ ਕਸਿਆ ਹੈ। ਮੂਸੇਵਾਲਾ ਨੇ ਲਿਖਿਆ ਕਿ, ਬਾਬਾ ਕਹਿੰਦਾ ਸੀ, ਦੇਖੀ ਜਾ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ। ਇਸਦੇ ਨਾਲ ਹੀ ਮੂਸੇਵਾਲਾ ਨੇ ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿਚ ਵਿਜੇ ਸਿੰਗਲਾ ਜਿੱਤ ਦਾ ਜਸ਼ਨ ਮਨਾ ਰਹੇ ਹਨ। ਇਸਦੇ ਪਿੱਛੇ ਮੂੁਸੇਵਾਲਾ ਨੇ ਆਪਣਾ ਵਿਵਾਦਤ ਗੀਤ, ਹੁਣ ਮੈਨੂੰ ਦੱਸੋ ਲੋਕੋ ਗੱਦਾਰ ਕੌਣ, ਚਲਾਇਆ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਸਿੱਧੂ ਮੂਸੇਵਾਲਾ ਨੂੰ ਮਾਨਸਾ ਸੀਟ ਤੋਂ ਵਿਜੇ ਸਿੰਗਲਾ ਨੇ 63 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਸਿੰਗਲਾ ਨੇ ਜਿੱਤ ਦਾ ਜਸ਼ਨ ਮਨਾਉਂਦਿਆਂ 5911 ਟਰੈਕਟਰ ਨੂੰ ਉਲਟਾ ਖਿੱਚਿਆ ਸੀ ਕਿਉਂਕਿ ਮੂਸੇਵਾਲਾ ਅਕਸਰ ਹੀ 5911 ਟਰੈਕਟਰ ਨੂੰ ਆਪਣੇ ਗੀਤਾਂ ਵਿਚ ਪ੍ਰਮੋਟ ਕਰਦਾ ਸੀ।

 

RELATED ARTICLES
POPULAR POSTS