Breaking News
Home / Special Story / ਪੰਜਾਬ ‘ਚ ਹਰੇਕਪਰਿਵਾਰ ਨੂੰ ਪਹਿਲੀ ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫਤ ਬਿਜਲੀ

ਪੰਜਾਬ ‘ਚ ਹਰੇਕਪਰਿਵਾਰ ਨੂੰ ਪਹਿਲੀ ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫਤ ਬਿਜਲੀ

ਦੋ ਕਿਲੋਵਾਟਵਾਲੇ ਖਪਤਕਾਰਾਂ ਦੇ 31 ਦਸੰਬਰ ਤੱਕ ਦੇ ਬਿਜਲੀਬਕਾਏ ਕੀਤੇ ਮੁਆਫ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਆਮਆਦਮੀਪਾਰਟੀਦੀਸਰਕਾਰਦਾ ਇਕ ਮਹੀਨਾਪੂਰਾਹੋਣ’ਤੇ ਪੰਜਾਬ ‘ਚ ਪਹਿਲੀਜੁਲਾਈ ਤੋਂ ਹਰੇਕਘਰ ਨੂੰ ਪ੍ਰਤੀਮਹੀਨਾ 300 ਯੂਨਿਟ ਮੁਫਤ ਬਿਜਲੀਦੇਣਦਾਐਲਾਨਕੀਤਾ ਹੈ। ਉਨ੍ਹਾਂ ਸਰਦੇ-ਪੁੱਜਦੇ ਪਰਿਵਾਰਾਂ ਨੂੰ ‘ਦਿੱਲੀ ਮਾਡਲ’ ਵਾਂਗ ਸ਼ਰਤਾਂ ਤਹਿਤ 300 ਯੂਨਿਟਬਿਜਲੀ ਮੁਆਫੀ ਦਿੱਤੀ ਹੈ। ਮੁੱਖ ਮੰਤਰੀ ਨੇ ‘ਆਪ’ ਵੱਲੋਂ ਕੀਤੇ ਪਹਿਲੇ ਵਾਅਦੇ ਨੂੰ ਪੂਰਾਕਰਦਿਆਂ ਆਪਣੀਸਰਕਾਰ ਦੇ ਪਹਿਲੇ ਮਹੀਨੇ ਦਾਰਿਪੋਰਟਕਾਰਡਪੇਸ਼ਕੀਤਾ ਜਿਸ ਵਿਚਦਫ਼ਤਰਾਂ ‘ਚੋਂ ਰਿਸ਼ਵਤਖੋਰੀ ਬੰਦ ਕੀਤੇ ਜਾਣ ਨੂੰ ਪ੍ਰਮੁੱਖਤਾ ਨਾਲਉਭਾਰਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਦੀ ਦੋ ਮਹੀਨੇ ਦੀਬਿਜਲੀਖਪਤ 600 ਯੂਨਿਟ ਤੋਂ ਵਧੇਗੀ ਤਾਂ ਉਨ੍ਹਾਂ ਨੂੰ ਪੂਰਾਬਿਜਲੀ ਬਿੱਲ ਤਾਰਨਾਪਵੇਗਾ।
ਉਨ੍ਹਾਂ ਕਿਹਾ ਕਿ ਸਰਦੇ-ਪੁੱਜਦੇ ਪਰਿਵਾਰ’ਬਿਜਲੀ ਮੁਆਫੀ ਸਹੂਲਤ’ਦਾਲਾਭਲੈਣਲਈ ਸੰਜਮ ਨਾਲਬਿਜਲੀਬਾਲਣ। ਐੱਸਸੀ/ਬੀਸੀ/ਬੀਪੀਐੱਲਪਰਿਵਾਰਾਂ ਨੂੰ ਅਜਿਹੀ ਸ਼ਰਤ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਇਨ੍ਹਾਂ ਪਰਿਵਾਰਾਂ ਦੀਜੇਕਰ ਦੋ ਮਹੀਨੇ ਦੀਖਪਤ 600 ਯੂਨਿਟ ਤੋਂ ਵਧਦੀ ਹੈ ਤਾਂ ਉਨ੍ਹਾਂ ਨੂੰ ਸਿਰਫ਼ਵਾਧੂਯੂਨਿਟਾਂ (600 ਯੂਨਿਟਾਂ ਤੋਂ ਉਪਰਲੀਖਪਤ) ਦਾ ਬਿੱਲ ਤਾਰਨਾਪਵੇਗਾ। ਵੇਰਵਿਆਂ ਅਨੁਸਾਰ ਇੱਕ ਕਿਲੋਵਾਟ ਤੱਕ ਵਾਲੇ ਖਪਤਕਾਰਾਂ ਨੂੰ 300 ਯੂਨਿਟਬਿਜਲੀ ਮੁਆਫੀ ਨਾਲਮਾਲੀ ਤੌਰ ‘ਤੇ 1564 ਰੁਪਏ ਪ੍ਰਤੀਮਹੀਨਾਦੀਰਾਹਤਮਿਲੇਗੀ। ਜਿਨ੍ਹਾਂ ਦਾਲੋਡ ਵੱਧ ਹੋਵੇਗਾ, ਉਨ੍ਹਾਂ ਦੀਰਾਹਤਰਾਸ਼ੀਵੀਲੋਡਅਨੁਸਾਰ ਵੱਧ ਹੋਵੇਗੀ। ਮੁੱਖ ਮੰਤਰੀ ਨੇ ਦਾਅਵਾਕੀਤਾ ਕਿ ਉਨ੍ਹਾਂ ਨੇ ਕਾਰਜਕਾਲ ਦੇ ਪਹਿਲੇ ਮਹੀਨੇ ‘ਚ ਹੀ ਪਹਿਲੀ ਗਾਰੰਟੀ ਨੂੰ ਪੂਰਾਕਰਕੇ ਇਤਿਹਾਸਬਣਾ ਦਿੱਤਾ ਹੈ ਜਦੋਂ ਕਿ ਰਵਾਇਤੀ ਸਿਆਸੀ ਧਿਰਾਂ ਵਾਅਦਿਆਂ ਨੂੰ ਵਿਸਾਰਦੀਆਂ ਰਹੀਆਂ ਹਨ।ਉਨ੍ਹਾਂ ਕਿਹਾ ਕਿ ਉਹ ਪੰਜ ਸਾਲਾਂ ਵਿਚ ਇੱਕ-ਇੱਕ ਕਰਕੇ ਸਾਰੇ ਵਾਅਦੇ ਪੂਰੇ ਕਰਨਗੇ। ਮੁੱਖ ਮੰਤਰੀ ਨੇ ਦੋ ਕਿਲੋਵਾਟਵਾਲੇ ਖਪਤਕਾਰਾਂ ਦੇ 31 ਦਸੰਬਰ, 2021 ਤੱਕ ਦੇ ਸਾਰੇ ਬਿਜਲੀਬਕਾਏ ਮੁਆਫ਼ ਕਰਨਦਾਵੀਐਲਾਨਕੀਤਾ ਹੈ। ਉਨ੍ਹਾਂ ਕਿਹਾ ਕਿ 300 ਯੂਨਿਟਬਿਜਲੀ ਮੁਆਫੀ ਨਾਲਪਰਿਵਾਰਾਂ ਦੇ ਪੈਸਿਆਂ ਦੀ ਬੱਚਤ ਹੋਵੇਗੀ ਅਤੇ ਉਹ ਇਸ ਬੱਚਤ ਨੂੰ ਜ਼ਿਆਦਾ ਸੌਖੀ ਕਰਨਲਈਖਰਚਕਰਸਕਣਗੇ। ਉਨ੍ਹਾਂ ਕਿਹਾ ਕਿ ਪੁਰਾਣਿਆਂ ਦੀਤਰ੍ਹਾਂ ਉਹ ਆਪਣੀਆਂ ਜੇਬਾਂ ਨਹੀਂ ਭਰਨਗੇ ਬਲਕਿਲੋਕਾਂ ਦੀਆਂ ਜੇਬਾਂ ਵਿਚਪੈਸਾਪਾਇਆਜਾਵੇਗਾ। ਭਗਵੰਤ ਮਾਨ ਨੇ ਵਾਅਦਾਕੀਤਾ ਕਿ ਰੰਗਲਾ ਪੰਜਾਬ ਬਣਾਉਣਅਤੇ ਚੰਗੀਆਂ ਗੱਲਾਂ ਸਿੱਖਣ ਲਈ ਉਹ ਹਰ ਥਾਂ ਜਾਣਗੇ ਤੇ ਚੰਗੀਆਂ ਸਕੀਮਾਂ ਲੈ ਕੇ ਆਉਣਗੇ।
ਖੇਤੀਮੋਟਰਾਂ ਨੂੰ ਮੁਫ਼ਤ ਬਿਜਲੀਜਾਰੀਰਹੇਗੀ
ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਐਲਾਨਕੀਤਾ ਕਿ ਪੰਜਾਬ ਵਿਚਖੇਤੀਮੋਟਰਾਂ ਨੂੰ ਮੁਫ਼ਤ ਬਿਜਲੀਦੀਸਹੂਲਤਜਾਰੀਰਹੇਗੀ। ਉਨ੍ਹਾਂ ਕਿਹਾ ਕਿ ਵਪਾਰਕਅਤੇ ਸਨਅਤੀਬਿਜਲੀਦੀਆਂ ਦਰਾਂ ਵਿਚ ਕੋਈ ਵਾਧਾਨਹੀਂ ਕੀਤਾਜਾਵੇਗਾ। ਮਾਨ ਨੇ ਕਿਹਾ ਕਿ ਆਉਂਦੇ ਦੋ-ਤਿੰਨ ਵਰ੍ਹਿਆਂ ਵਿਚਸੂਬੇ ਦੇ ਸਾਰੇ ਪਿੰਡਾਂ ਅਤੇ ਕਸਬਿਆਂ ਨੂੰ 24 ਘੰਟੇ ਦੀਬਿਜਲੀਸਹੂਲਤ ਦਿੱਤੀ ਜਾਵੇਗੀ।
ਬਿਜਲੀਸਬਸਿਡੀਦਾਵਧੇਗਾ ਬੋਝ
ਪੰਜਾਬ ਵਿਚ ਇਸ ਵੇਲੇ ਘਰੇਲੂਬਿਜਲੀ ਦੇ ਕੁੱਲ 73.80 ਲੱਖ ਖਪਤਕਾਰਹਨਜਿਨ੍ਹਾਂ ‘ਚੋਂ 21.83 ਲੱਖ ਐੱਸਸੀ/ਬੀਸੀ/ਬੀਪੀਐੱਲ/ਫਰੀਡਮਫਾਈਟਰਖਪਤਕਾਰਹਨ।ਇਨ੍ਹਾਂ 21.83 ਲੱਖ ਖਪਤਕਾਰਾਂ ਨੂੰ ਦੋ ਮਹੀਨੇ ਵਿਚ 600 ਯੂਨਿਟ ਤੋਂ ਜ਼ਿਆਦਾਬਿਜਲੀਖਪਤਕਰਨ’ਤੇ ਸਿਰਫ਼ਵਾਧੂਯੂਨਿਟਾਂ ਦਾ ਬਿੱਲ ਤਾਰਨਾਪਵੇਗਾ। ਇਨ੍ਹਾਂ ਤੋਂ ਬਿਨਾਂ ਜੋ 51.97 ਲੱਖ ਬਾਕੀਖਪਤਕਾਰਹਨ, ਉਨ੍ਹਾਂ ਨੂੰ ਤਾਂ ਹੀ ਦੋ ਮਹੀਨੇ ਵਿਚ 600 ਯੂਨਿਟ ਮੁਫ਼ਤ ਬਿਜਲੀਦਾਲਾਭਮਿਲੇਗਾ, ਜੇਕਰਉਨ੍ਹਾਂ ਦੀਬਿਜਲੀਖਪਤ 600 ਯੂਨਿਟਾਂ ਤੋਂ ਘੱਟ ਰਹਿੰਦੀ ਹੈ। ਇੱਕ ਨਜ਼ਰਮਾਰੀਏ ਤਾਂ ਕੁੱਲ 73.80 ਲੱਖ ਖਪਤਕਾਰਾਂ ‘ਚੋਂ ਅਜਿਹੇ 62.25 ਲੱਖ ਖਪਤਕਾਰਹਨਜਿਨ੍ਹਾਂ ਦੀਪਿਛਲੇ ਸਮੇਂ ਵਿਚਬਿਜਲੀਖਪਤਪ੍ਰਤੀਮਹੀਨਾ 300 ਯੂਨਿਟ ਤੱਕ ਰਹੀ ਹੈ। ਪਿਛਲੇ ਅਰਸੇ ਦੌਰਾਨ ਪੰਜਾਬ ‘ਚੋਂ ਸਿਰਫ਼ 11.68 ਲੱਖ ਖਪਤਕਾਰ ਹੀ ਅਜਿਹੇ ਸ਼ਨਾਖ਼ਤ ਹੋਏ ਹਨਜਿਨ੍ਹਾਂ ਦੀਬਿਜਲੀਖਪਤਪ੍ਰਤੀਮਹੀਨਾ 300 ਯੂਨਿਟ ਤੋਂ ਟੱਪੀ ਹੈ। ਪੰਜਾਬ ਦੇ ਲੋਕਾਂ ਲਈ 300 ਯੂਨਿਟ ਮੁਆਫੀ ਖੁਸ਼ਖਬਰ ਹੈ ਪ੍ਰੰਤੂ ਪਾਵਰਕੌਮ ਨੂੰ ਇਸ ਮੁਆਫੀ ਨੇ ਧੁੜਕੂ ਲਾ ਦਿੱਤਾ ਹੈ ਕਿਉਂਕਿ ਜੇ ਸਭ ਸੰਜਮ ਨਾਲਬਿਜਲੀਬਾਲਦੇ ਹਨ ਤਾਂ ਇਸ ਮੁਆਫੀ ਦੀਬਿਜਲੀਸਬਸਿਡੀਸਾਲਾਨਾ 7500 ਕਰੋੜ ਨੂੰ ਪਾਰਕਰਜਾਵੇਗੀ।
ਪੈਸੇ ਦੀ ਬੱਚਤ ਕਰਕੇ ਪੰਜਾਬ ਨੂੰ ਤਰੱਕੀ ਦੇ ਰਾਹ’ਤੇ ਪਾਵਾਂਗੇ: ਕੇਜਰੀਵਾਲ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਪਾਰਟੀਦੀਸਰਕਾਰ ਨੇ ਮੁਫ਼ਤ ਬਿਜਲੀਦੇਣਦਾਪਹਿਲਾਚੋਣਵਾਅਦਾਪੂਰਾਕਰ ਦਿੱਤਾ ਹੈ ਕਿਉਂਕਿ ‘ਆਪ’ਦੂਜੀਆਂ ਪਾਰਟੀਆਂ ਵਾਂਗ ਝੂਠੇ ਵਾਅਦੇ ਨਹੀਂ ਕਰਦੀ ਹੈ।
ਟਵਿੱਟਰ ‘ਤੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰਸੂਬੇ ਨੂੰ ਤਰੱਕੀ ਦੇ ਰਾਹ’ਤੇ ਪਾਉਣਲਈਭ੍ਰਿਸ਼ਟਾਚਾਰ ਨੂੰ ਖਤਮਕਰਕੇ ਪੈਸੇ ਦੀ ਬੱਚਤ ਕਰੇਗੀ। ਉਨ੍ਹਾਂ ਕਿਹਾ, ”ਆਪ ਜੋ ਕਹਿੰਦੀ ਹੈ ਉਹ ਕਰਦੀ ਹੈ ਅਤੇ ਦੂਜੀਆਂ ਪਾਰਟੀਆਂ ਵਾਂਗ ਝੂਠੇ ਵਾਅਦੇ ਨਹੀਂ ਕਰਦੀ ਹੈ।” ਉਨ੍ਹਾਂ ਲੋਕਾਂ ਨੂੰ ਮੁਫ਼ਤ ਬਿਜਲੀਦੇਣ ਦੇ ਫੈਸਲੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਪੱਸ਼ਟ ਇਰਾਦਿਆਂ ਵਾਲੀਇਮਾਨਦਾਰਅਤੇ ਦੇਸ਼ਭਗਤਸਰਕਾਰ ਆਈ ਹੈ ਅਤੇ ਸੂਬੇ ਦੀ ਤਰੱਕੀ ਦੇ ਰਾਹ ਵਿੱਚ ਫੰਡਾਂ ਦੀਕਮੀਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ‘ਆਪ’ ਦੇ ਰਾਜਸਭਾਮੈਂਬਰਰਾਘਵ ਚੱਢਾ ਨੇ ਪੰਜਾਬ ਸਰਕਾਰਦੀਸ਼ਲਾਘਾਕਰਦਿਆਂ ਅਕਾਲੀਦਲਅਤੇ ਕਾਂਗਰਸੀ ਆਗੂਆਂ ਵੱਲੋਂ ਸਵਾਲਉਠਾਉਣ’ਤੇ ਨਿਸ਼ਾਨਾਸੇਧਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਸਵਾਲਾਂ ਦੇ ਜਵਾਬਦੇਣਦੀਲੋੜਨਹੀਂ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤਵਧੀਆਜਵਾਬ ਦੇ ਦਿੱਤਾ ਹੈ। ਸੂਬੇ ਦੀ ਵਿੱਤੀ ਹਾਲਤਬਾਰੇ ਪੁੱਛੇ ਜਾਣ’ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰਕੋਲਲੋਕਾਂ ਨਾਲਕੀਤੇ ਵਾਅਦਿਆਂ ਨੂੰ ਪੂਰਾਕਰਨਲਈ ਇੱਕ ਉਦੇਸ਼ਯੋਜਨਾਤਿਆਰ ਹੈ। ਚੋਣਰਣਨੀਤੀਕਾਰਪ੍ਰਸ਼ਾਂਤਕਿਸ਼ੋਰਨਾਲ ਗੱਲਬਾਤ ਕਰਨਲਈ ਕਾਂਗਰਸ’ਤੇ ਵਰ੍ਹਦਿਆਂ ਚੱਢਾ ਨੇ ਸਭ ਤੋਂ ਪੁਰਾਣੀ ਪਾਰਟੀ ਨੂੰ ‘ਮਰਿਆ ਹੋਇਆ ਘੋੜਾ’ ਦੱਸਿਆ। ਉਨ੍ਹਾਂ ਕਿਹਾ ਕਿ ‘ਆਪ’ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਮੰਤਰੀ ਨਰਿੰਦਰ ਮੋਦੀਅਤੇ ਸੱਤਾਧਾਰੀ ਭਾਜਪਾਲਈ’ਇਕਮਾਤਰ ਚੁਣੌਤੀ’ ਦੱਸਿਆ। ਪ੍ਰੈੱਸ ਕਾਨਫਰੰਸ ਦੌਰਾਨ ਰਾਘਵ ਚੱਢਾ, ਮਨੀਸ਼ਸਿਸੋਦੀਆਅਤੇ ਸੌਰਭ ਭਾਰਦਵਾਜ ਨੇ ਲੋਕਾਂ ਨੂੰ ਭਾਜਪਾ ਦੇ ਬਾਈਕਾਟਦਾ ਸੱਦਾ ਦਿੰਦਿਆਂ ਕਿਹਾ ਕਿ ਉਹ ‘ਭਾਰਤੀ ਜ਼ਾਹਿਲਪਾਰਟੀ’ ਹੈ।
ਆਮਆਦਮੀਪਾਰਟੀ ਨੇ ਜਨਰਲਵਰਗ ਨੂੰ ਮੁਫਤ ਬਿਜਲੀਦਿੱਤੀ :ਬਿਜਲੀ ਮੰਤਰੀ ਹਰਭਜਨ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੇ ਜਾਣਬਾਰੇ ਉੱਠੇ ਵਿਵਾਦ ਸਬੰਧੀ ਕਿਹਾ ਕਿ ਆਮਆਦਮੀਪਾਰਟੀਦੀਸਰਕਾਰ ਨੇ ਜਨਰਲਵਰਗ ਨੂੰ ਮੁਫਤ ਬਿਜਲੀਦੇਣਦੀਸ਼ੁਰੂਆਤਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲੀਦਫਾ ਹੈ ਕਿ ਜਨਰਲਵਰਗ ਨੂੰ ਵੀ 300 ਯੂਨਿਟ ਮੁਫ਼ਤ ਬਿਜਲੀਦੇਣਦੀਸ਼ੁਰੂਆਤਕੀਤੀ ਗਈ ਹੈ ਜਦੋਂਕਿ ਪਿਛਲੇ ਸਮੇਂ ਵਿੱਚ ਜਨਰਲਵਰਗ ਨੂੰ ਘਰੇਲੂਬਿਜਲੀ ਮੁਫ਼ਤ ਨਹੀਂ ਸੀ ਦਿੱਤੀ ਜਾਂਦੀ।ਉਨ੍ਹਾਂ ਕਿਹਾ ਕਿ ਬਿਨਾਂ ਭੇਦ-ਭਾਵ ਤੋਂ ਹਰਵਰਗ ਨੂੰ ਮੁਫਤ ਬਿਜਲੀਦੀਸਹੂਲਤ ਦਿੱਤੀ ਗਈ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਖ਼ਪਤਕਾਰਾਂ ਦੀ 300 ਯੂਨਿਟ ਤੋਂ ਜ਼ਿਆਦਾਬਿਜਲੀਦੀਖ਼ਪਤ ਹੈ, ਉਸ ਦਾਮਤਲਬ ਹੈ ਕਿ ਉਹ ਖ਼ਪਤਕਾਰਆਪਣਾਬਿਜਲੀਦਾ ਬਿੱਲ ਭਰਨਦੀ ਸਮਰੱਥਾ ਰੱਖਦੇ ਹਨ।ਉਨ੍ਹਾਂ ਕਿਹਾ ਕਿ ਇਹ ਖ਼ਪਤਕਾਰਬਿਜਲੀ ਸੰਜਮ ਨਾਲਵਰਤ ਕੇ ‘ਆਪ’ਸਰਕਾਰ ਵੱਲੋਂ ਦਿੱਤੀ 300 ਯੂਨਿਟਦੀਬਿਜਲੀ ਮੁਆਫ਼ੀ ਦਾਲਾਭਲੈਸਕਦੇ ਹਨ।ਸਰਕਾਰੀਧਿਰਦਾਕਹਿਣਾ ਹੈ ਕਿ ਇਸ ਸ਼ਰਤ ਨੂੰ ਲਾਂਭੇ ਵੀ ਰੱਖ ਦੇਈਏ ਤਾਂ ਵੀ 73.80 ਲੱਖ ਖ਼ਪਤਕਾਰਾਂ ਵਿੱਚੋਂ 69 ਲੱਖ ਖ਼ਪਤਕਾਰ ਕਿਸੇ ਨਾ ਕਿਸੇ ਰੂਪ ਵਿੱਚ ਇਸ ਸਕੀਮਦਾਫ਼ਾਇਦਾਉਠਾਉਣਗੇ।
ਲੋਕਾਂ ਨੂੰ ਪਹਿਲੀਜੁਲਾਈ ਤੱਕ ਉਡੀਕ ਕਿਉਂ ਕਰਵਾਈ ਜਾ ਰਹੀ ਹੈ: ਖਹਿਰਾ
ਚੰਡੀਗੜ੍ਹ :’ਆਪ’ ਵੱਲੋਂ ਪੰਜਾਬ ‘ਚ ਪਹਿਲੀਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀਦੇਣ ਦੇ ਐਲਾਨ’ਤੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਟਵੀਟਕਰਕੇ ਕਿਹਾ ਕਿ ਸਰਕਾਰ ਵੱਲੋਂ ਚੋਣਵਾਅਦਾਪੂਰਾਕਰਨ ‘ਚ ਦੇਰੀ ਕਿਉਂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਬਿਜਲੀਸਹੂਲਤਦੇਣਲਈਪਹਿਲੀਜੁਲਾਈ ਤੱਕ ਦੀਉਡੀਕ ਕਿਉਂ ਕਰਵਾਈ ਜਾ ਰਹੀ ਹੈ। ਪੰਜਾਬ ਵਿਧਾਨਸਭਾ ‘ਚ ਕਾਂਗਰਸਵਿਧਾਇਕਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਦੇ ਫ਼ੈਸਲੇ ਦਾਸਵਾਗਤਕਰਦਿਆਂ ਕਿਹਾ ਕਿ ਉਹ ਹੁਕਮਾਂ ਨੂੰ ਵਿਸਥਾਰ ‘ਚ ਘੋਖਣਗੇ ਤਾਂ ਜੋ ਇਸ ‘ਚ ਕੋਈ ਛੁਪਿਆ ਹੋਇਆ ਏਜੰਡਾ ਤਾਂ ਨਹੀਂ ਹੈ। ਉਨ੍ਹਾਂ ਆਸ ਜਤਾਈ ਕਿ ਨਵੀਂ ਨੀਤੀਨਾਲਕਿਸਾਨਾਂ ਲਈ ਮੌਜੂਦਾ ਬਿਜਲੀਸਬਸਿਡੀਆਂ ‘ਚ ਕੋਈ ਬਦਲਾਅਨਹੀਂ ਹੋਵੇਗਾ। ਉਧਰ ਕਾਂਗਰਸ ਦੇ ਪ੍ਰਦੇਸ਼ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਵਰਕੌਮ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਫ਼ੈਸਲੇ ਦਾਅਧਿਐਨਕਰਨਮਗਰੋਂ ਹੀ ਇਸ ਦੀਅਸਲੀਅਤਸਾਹਮਣੇ ਆਵੇਗੀ।
ਬਿਜਲੀ ਮੁਆਫੀ ‘ਤੇ ਪੰਜਾਬ ਨੂੰ ਵੰਡਣ ਦੀ ਹੋਈ ਕੋਸ਼ਿਸ਼: ਨਵਜੋਤ ਸਿੱਧੂ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾਪ੍ਰਧਾਨਨਵਜੋਤ ਸਿੰਘ ਸਿੱਧੂ ਨੇ ਬਠਿੰਡਾ ‘ਚ ਕਿਹਾ ਕਿ ਆਮਆਦਮੀਪਾਰਟੀ ਨੇ ਬਿਜਲੀ ਮੁਆਫੀ ਦੇ ਮੁੱਦੇ ‘ਤੇ ਪੰਜਾਬ ਨੂੰ ਵੰਡਣ ਦੀਕੋਸ਼ਿਸ਼ਕੀਤੀ ਹੈ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨਦਾ ਨਾਂ ਲਏ ਬਿਨਾਂ ਕਿਹਾ ਕਿ ਜੇ ‘ਪ੍ਰਧਾਨ ਜੀ’ ਅਗਵਾਈਕਰਨਾ ਚਾਹੁੰਦੇ ਹਨ ਤਾਂ ਅੱਗੇ ਆਉਣ।ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਵਿਰੋਧੀਧਿਰਵਜੋਂ ਤਕੜੀ ਟੱਕਰ ਦੇਣਗੇ। ਉਨ੍ਹਾਂ ਕਾਂਗਰਸ ਵਿੱਚ ਕਿਸੇ ਵੀਵਖਰੇਵੇਂ ਤੋਂ ਇਨਕਾਰਕੀਤਾ।ਉਨ੍ਹਾਂ ਕਿਹਾ ਕਿ ਬਿਜਲੀ ਮੁੱਦੇ ‘ਤੇ ਪੰਜਾਬ ਨੂੰ ਸ਼੍ਰੇਣੀਆਂ ਵਿੱਚ ਵੰਡਣਾ ਜਾਇਜ਼ ਨਹੀਂ।ਉਨ੍ਹਾਂ ਮਾਨਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਪਹਿਲਾਂ ਹੀ ਕਰਜ਼ਈ ਹੈ ਅਤੇ ਪੀਐੱਸਪੀਸੀਐੱਲਦੀਹਾਲਤਵੀਬਹੁਤਮਾੜੀ ਹੈ, ਫਿਰਉਨ੍ਹਾਂ ਮੁਫ਼ਤ ਬਿਜਲੀਲਈ 6 ਹਜ਼ਾਰਕਰੋੜਦਾ ਪ੍ਰਬੰਧ ਕਿੱਥੋਂ ਕੀਤਾ ਹੈ।
ਉਨ੍ਹਾਂ ‘ਆਪ’ਸਰਕਾਰ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦਾਖੂਨ-ਪਸੀਨੇ ਦਾਪੈਸਾਬਾਹਰਲੇ ਸੂਬਿਆਂ ਦੀਆਂ ਅਖਬਾਰਾਂ ਨੂੰ ਇਸ਼ਤਿਹਾਰਾਂ ਦੇ ਰੂਪ ਵਿੱਚ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੀ ਪਿੱਠ ‘ਤੇ ਪੈਰ ਰੱਖ ਕੇ ਹਿਮਾਚਲਅਤੇ ਗੁਜਰਾਤਚੋਣਾਂ ਜਿੱਤਣਾ ਚਾਹੁੰਦੇ ਹਨ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …