Breaking News
Home / ਪੰਜਾਬ / ਪੰਜਾਬ ਦੀ ਬੇਹਤਰੀ ਲਈ ਅਫ਼ਸਰਾਂ ਨੂੰ ਜਿੱਥੇ ਭੇਜਣਾ ਪਵੇਗਾ, ਮੈਂ ਭੇਜਾਂਗਾ : ਭਗਵੰਤ ਮਾਨ

ਪੰਜਾਬ ਦੀ ਬੇਹਤਰੀ ਲਈ ਅਫ਼ਸਰਾਂ ਨੂੰ ਜਿੱਥੇ ਭੇਜਣਾ ਪਵੇਗਾ, ਮੈਂ ਭੇਜਾਂਗਾ : ਭਗਵੰਤ ਮਾਨ

ਜਲੰਧਰ/ਬਿਊਰੋ ਨਿਊਜ਼ : ਜਲੰਧਰ ਵਿਖੇ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਮੈਂ ਡਾ. ਭੀਮ ਰਾਓ ਅੰਬੇਦਕਰ ਨੂੰ ਐਜੂਕੇਸ਼ਨ ਦਾ ਸੰਤ ਕਹਿ ਦਿਆਂ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਸਾਡੀ ਸਰਕਾਰ ਵੱਲੋਂ ਵੀ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣੀ ਨੂੰ ਹਾਲੇ ਇਕ ਮਹੀਨਾ ਵੀ ਨਹੀਂ ਹੋਇਆ ਪ੍ਰੰਤੂ ਅਸੀਂ ਕਈ ਅਜਿਹੇ ਫੈਸਲੇ ਲਏ ਜੋ ਕਿਸੇ ਵੀ ਸਰਕਾਰ ਵੱਲੋਂ ਨਹੀਂ ਲਏ ਗਏ ਚਾਹੇ ਉਹ ਐਮ ਐਲ ਏਜ਼ ਦੀ ਪੈਨਸ਼ਨ ਬੰਦ ਕਰਨ ਵਾਲਾ ਫੈਸਲਾ ਹੋਵੇ, ਚਾਹੇ ਉਹ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਹੋਵੇ।
ਇਸ ਮੌਕੇ ਦਿੱਲੀ ਗਏ ਅਫ਼ਸਰਾਂ ਬਾਰੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਭਗਵੰਤ ਮਾਨ ਨੇ ਕਿ ਮੈਂ ਹੀ ਉਨ੍ਹਾਂ ਅਫ਼ਸਰਾਂ ਨੂੰ ਦਿੱਲੀ ਭੇਜਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਵੀ ਇਹ ਅਫ਼ਸਰ ਟ੍ਰੇਨਿੰਗ ਲਈ ਗੁਜਰਾਤ, ਤਾਮਿਲਨਾਡੂ ਵਰਗੇ ਸੂਬਿਆਂ ‘ਚ ਜਾਂਦੇ ਰਹੇ ਹਨ।
ਪੰਜਾਬ ਦੀ ਬਿਹਤਰੀ ਲਈ ਇਨ੍ਹਾਂ ਅਫ਼ਸਰਾਂ ਨੂੰ ਜੇਕਰ ਇਜ਼ਰਾਇਲ ਭੇਜਣਾ ਪਿਆ ਤਾਂ ਮੈਂ ਜ਼ਰੂਰ ਭੇਜਾਂਗਾ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਹਾ ਅਸੀਂ ਆਉਂਦੀ 16 ਅਪ੍ਰੈਲ ਨੂੰ ਪੰਜਾਬੀਆਂ ਨੂੰ ਇਕ ਬਹੁਤ ਵੱਡੀ ਖੁਸਖ਼ਬਰੀ ਦੇਣ ਜਾ ਰਹੇ ਹਾਂ, ਜਿਸ ਤੋਂ ਤੁਸੀਂ ਸਾਰੇ ਕਹੋਗੇ ਅਫ਼ਸਰਾਂ ਨੂੰ ਟ੍ਰੇਨਿੰਗ ਲੈਣ ਲਈ ਜ਼ਰੂਰ ਭੇਜਿਆ ਕਰੋ।

 

Check Also

ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਦਾ ਐਲਾਨ ਜਲਦ

ਇਸੇ ਮਹੀਨੇ ਜਾਰੀ ਹੋ ਸਕਦਾ ਹੈ ਨੋਟੀਫਿਕੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਚੋਣਾਂ …