Breaking News
Home / ਪੰਜਾਬ / ਗਰੇਟ ਖਲੀ ਭਾਜਪਾ ’ਚ ਹੋਏ ਸ਼ਾਮਲ

ਗਰੇਟ ਖਲੀ ਭਾਜਪਾ ’ਚ ਹੋਏ ਸ਼ਾਮਲ

ਪੰਜਾਬ ’ਚ ਭਾਜਪਾ ਲਈ ਕਰਨਗੇ ਚੋਣ ਪ੍ਰਚਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਸਾਬਕਾ ਡਬਲਿਊ ਡਬਲਿਊ ਈ ਚੈਂਪੀਅਨ ਦਲੀਪ ਸਿੰਘ ਰਾਣਾ ਉਰਫ਼ ਗਰੇਟ ਖਲੀ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਦਿੱਲੀ ਵਿਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਭਾਜਪਾ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਗਰੇਟ ਖਲੀ ਨੇ ਕਿਹਾ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਵਿਚ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਡਬਲਿਊ ਡਬਲਿਊ ਈ ਨੇ ਮੈਨੂੰ ਨਾਮ ਅਤੇ ਪੈਸਾ ਬਹੁਤ ਦਿੱਤਾ ਪ੍ਰੰਤੂ ਦੇਸ਼ ਪ੍ਰਤੀ ਪ੍ਰੇਮ ਮੈਨੂੰ ਭਾਰਤੀ ਜਨਤਾ ਪਾਰਟੀ ਵਿਚ ਖਿੱਚ ਲਿਆਇਆ। ਗਰੇਟ ਖਲੀ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਹੀ ਦੇਸ਼ ਨੂੰ ਅੱਗੇ ਲਿਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜਿੱਥੇ ਵੀ ਮੇਰੀ ਡਿਊਟੀ ਲਗਾਈ ਜਾਵੇਗੀ ਮੈਂ ਉਥੇ ਹੀ ਜਾ ਕੇ ਪਾਰਟੀ ਲਈ ਕੰਮ ਕਰਾਂਗਾ। ਭਾਰਤੀ ਜਨਤਾ ਪਾਰਟੀ ਗਰੇਟ ਖਲੀ ਤੋਂ ਪੰਜਾਬ ਵਿਚ ਚੋਣ ਪ੍ਰਚਾਰ ਵੀ ਕਰਵਾ ਸਕਦੀ ਹੈ ਕਿਉਂਕਿ ਗਰੇਟ ਖਲੀ ਪੰਜਾਬ ਦੀ ਨੌਜਵਾਨੀ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਵੱਡਾ ਚਿਹਰਾ ਹੈ। ਮੂਲਰੂਪ ਵਿਚ ਉਹ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਪ੍ਰੰਤੂ ਉਹ ਜਲੰਧਰ ’ਚ ਕੌਂਟੀਨੈਂਟਲ ਰੈਸਲਿੰਗ ਅਕੈਡਮੀ ਵੀ ਚਲਾਉਂਦੇ ਹਨ। ਜਿੱਥੇ ਉਹ ਨੌਜਵਾਨਾਂ ਨੂੰ ਕੁਸ਼ਤੀ ਦੇ ਦਾਅ ਪੇਚ ਸਿਖਾਉਂਦੇ ਹਨ।

 

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …