Breaking News
Home / ਪੰਜਾਬ / ‘ਆਪ’ ਆਗੂ ਸੰਜੇ ਸਿੰਘ ‘ਤੇ ਦੋਸ਼ ਤੈਅ

‘ਆਪ’ ਆਗੂ ਸੰਜੇ ਸਿੰਘ ‘ਤੇ ਦੋਸ਼ ਤੈਅ

3ਬਿਕਰਮ ਮਜੀਠੀਆ ਨੇ ਕੀਤਾ ਹੋਇਆ ਹੈ ਮਾਣਹਾਨੀ ਦਾ ਕੇਸ
ਲੁਧਿਆਣਾ/ਬਿਊਰੋ ਨਿਊਜ਼ : ਜੁਡੀਸ਼ੀਅਲ ਮੈਜਿਸਟ੍ਰੇਟ ਜਗਜੀਤ ਸਿੰਘ ਦੀ ਅਦਾਲਤ ਨੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਦਾਇਰ ਮਾਣਹਾਨੀ ਕੇਸ ਵਿਚ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਅਦਾਲਤ ਨੇ ਮਜੀਠੀਆ ਦੇ ਵਕੀਲ ਨੂੰ 3 ਅਕਤੂਬਰ ਨੂੰ ਆਪਣੇ ਗਵਾਹ ਪੇਸ਼ ਕਰਨ ਲਈ ਕਿਹਾ ਹੈ। ਇਸ ਦੌਰਾਨ ਸੰਜੇ ਸਿੰਘ ਨੇ ਜੱਜ ਨੂੰ ਸਥਾਈ ਰੂਪ ਨਾਲ ਉਨ੍ਹਾਂ ਦੀ ਹਾਜ਼ਰੀ ਮਾਫ਼ ਕਰਨ ਦੀ ਅਰਜ਼ੀ ਦਿੱਤੀ ਜਿਸ ‘ਤੇ ਅਦਾਲਤ ਨੇ ਦੂਜੀ ਧਿਰ ਨੂੰ ਅਗਲੀ ਪੇਸ਼ੀ ‘ਤੇ ਜਵਾਬ ਦੇਣ ਲਈ ਕਿਹਾ। ਮਜੀਠੀਆ ਨੇ ਇਸ ਸਾਲ 11 ਜਨਵਰੀ ਨੂੰ ਕੇਸ ਕੀਤਾ ਸੀ। ਉਨ੍ਹਾਂ ਵੱਲੋਂ ਬਤੌਰ ਗਵਾਹ ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਪੇਸ਼ ਹੋਏ ਸਨ। ਮਜੀਠੀਆ ਨੇ ਦੋਸ਼ ਲਗਾਇਆ ਸੀ ਕਿ ‘ਆਪ’ ਦੇ ਸੰਜੇ ਸਿੰਘ ਨੇ ਮੋਗਾ ਵਿਚ ਹੋਈ ਰੈਲੀ ‘ਚ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਸੱਤਾ ‘ਚ ਆਉਣ ‘ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ੀਲੇ ਪਦਾਰਥ ਵੇਚਣ ਵਿਚ ਸ਼ਾਮਲ ਹੋਣ ਕਾਰਨ ਜੇਲ੍ਹ ਭੇਜਿਆ ਜਾਵੇਗਾ। ਉਨ੍ਹਾਂ ਮੁਤਾਬਕ, ਅੰਗਰੇਜ਼ੀ ਅਖਬਾਰ ਨੇ ਉਪਰੋਕਤ ਖ਼ਬਰ ਪ੍ਰਕਾਸ਼ਿਤ ਕਰਕੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਈ ਸੀ। ਆਪਣੀ ਸ਼ਿਕਾਇਤ ਵਿਚ ਮਜੀਠੀਆ ਨੇ ਦਾਅਵਾ ਕੀਤਾ ਸੀ ਕਿ ਸਿਆਸੀ ਕਾਰਨਾਂ ਕਾਰਨ ਸੰਜੇ ਸਿੰਘ ਨੇ ਉਨ੍ਹਾਂ ‘ਤੇ ਗ਼ਲਤ ਦੋਸ਼ ਲਗਾਏ ਸਨ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …