-3.8 C
Toronto
Thursday, December 4, 2025
spot_img
Homeਪੰਜਾਬਪਰਕਾਸ਼ ਸਿੰਘ ਬਾਦਲ ਕੋਲ ਹੁਣ ਸੇਵਾ ਕਰਵਾਉਣ ਦਾ ਮੌਕਾ : ਭਗਵੰਤ ਮਾਨ

ਪਰਕਾਸ਼ ਸਿੰਘ ਬਾਦਲ ਕੋਲ ਹੁਣ ਸੇਵਾ ਕਰਵਾਉਣ ਦਾ ਮੌਕਾ : ਭਗਵੰਤ ਮਾਨ

ਧੂਰੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਅੱਜ ਚੋਣ ਪ੍ਰਚਾਰ ਲਈ ਆਪਣੇ ਹਲਕੇ ਧੂਰੀ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਧੂਰੀ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੀ ਜ਼ਿੰਮੇਵਾਰੀ ਸਿਰਫ਼ 20 ਫਰਵਰੀ ਤੱਕ ਹੈ, ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਸ਼ੁਰੂ ਹੋਵੇਗੀ। ਮਾਨ ਨੇ ਘਰਾਂ ’ਚ ਚੁੱਲ੍ਹਿਆਂ ਦੀ ਅੱਗ ਬੁਝ ਗਈ ਪ੍ਰੰਤੂ ਪੰਜਾਬ ਅੰਦਰ ਸਿਵਿਆਂ ਦੀ ਅੱਗ ਨਹੀਂ ਬੁਝ ਰਹੀ ਕਿਉਂਕਿ ਆਏ ਤਿੰਨ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਮਾਰ ਕਾਰਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ, ਕਰਜ਼ੇ ’ਚ ਡੁੱਬੀ ਕਿਸਾਨੀ ਖੁਦਕੁਸ਼ੀਆਂ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਬਾਦਲ ਪਰਿਵਾਰ ’ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੀਜੀ ਵਾਰ ਇਹ ਕਹਿ ਕੇ ਚੋਣ ਲੜ ਰਹੇ ਹਨ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਘਰ ਬੈਠ ਕੇ ਆਪਣੀ ਸੇਵਾ ਕਰਵਾਉਣ ਉਹ ਹੁਣ ਲੋਕਾਂ ਦੀ ਸੇਵਾ ਕਰਨ ਵਾਲੀ ਨਹੀਂ ਰਹੀ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਗੜੇ ਲਾਉਂਦੇ ਹੋਏ ਕਿ ਭਾਵੇਂ ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈ ਲਏ ਹਨ ਪਰ ਇਸ ਦਾ ਬਦਲਾ ਉਨ੍ਹਾਂ ਨੇ ਬਜਟ ਦੌਰਾਨ ਖਾਦਾਂ ’ਤੇ ਸਬਸਿਡੀ ਘਟਾ ਕੇ ਲੈ ਲਿਆ ਹੈ।

 

RELATED ARTICLES
POPULAR POSTS