14.3 C
Toronto
Monday, September 28, 2026
spot_img
Homeਪੰਜਾਬਸੋਨੂੰ ਸੂਦ ਆਪਣੀ ਭੈਣ ਨੂੰ ਨੇਤਾ ਬਣਾਉਣ ਵਿਚ ਜੁਟੇ

ਸੋਨੂੰ ਸੂਦ ਆਪਣੀ ਭੈਣ ਨੂੰ ਨੇਤਾ ਬਣਾਉਣ ਵਿਚ ਜੁਟੇ

ਸੋਨੂੰ ਸੂਦ ਆਪਣੀ ਭੈਣ ਨੂੰ ਨੇਤਾ ਬਣਾਉਣ ਵਿਚ ਜੁਟੇਪਿੰਡਾਂ ਵਿਚ ਕਰਨ ਲੱਗੇ ਮੀਟਿੰਗਾਂ
ਮੋਗਾ/ਬਿਊਰੋ ਨਿਊਜ਼
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਆਪਣੀ ਭੈਣ ਮਾਲਵਿਕਾ ਸੂਦ ਨੂੰੂ ਰਾਜਨੀਤੀ ਵਿਚ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਉਨ੍ਹਾਂ ਨੇ ਕੇਡਰ ਵੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਸੋਨੂੰ ਸੂਦ ਆਪਣੀ ਸਮਾਜ ਸੇਵੀ ਸੰਸਥਾ ਸੋਨੂੰ ਫਾਊਂਡੇਸ਼ਨ ਦੇ ਜ਼ਰੀਏ ਲੋਕਾਂ ਨਾਲ ਜੁੜਨ ਲੱਗੇ ਹਨ। ਇਸੇ ਦੌਰਾਨ ਉਨ੍ਹਾਂ ਮੋਗਾ ਦੇ ਪਿੰਡ ਚੜਿੱਕ ਵਿਚ ਇਕ ਮੀਟਿੰਗ ਦਾ ਵੀ ਆਯੋਜਨ ਕੀਤਾ। ਇਸ ਮੌਕੇ ਸੋਨੂੰ ਸੂਦ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਸੋਨੂੰ ਸੂਦ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਰ ਪਿੰਡ ਵਿਚ ਉਨ੍ਹਾਂ ਦੀ ਟੀਮ ਹੋਵੇ, ਜੋ ਲਿਸਟਾਂ ਬਣਾ ਕੇ ਉਨ੍ਹਾਂ ਦੇਵੇ, ਤਾਂ ਜੋ ਬੱਚਿਆਂ ਦੀ ਪੜ੍ਹਾਈ, ਉਨ੍ਹਾਂ ਦੇ ਇਲਾਜ ਅਤੇ ਹੋਰ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਸਕੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸੋਨੂੰ ਸੂਦ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਭੈਣ ਰਾਜਨੀਤੀ ਵਿਚ ਆ ਰਹੀ ਹੈ ਅਤੇ ਉਹ ਮੋਗਾ ਤੋਂ ਚੋਣ ਲੜੇਗੀ, ਪਰ ਅਜੇ ਤੱਕ ਇਹ ਤੈਅ ਨਹੀਂ ਹੋਇਆ ਕਿ ਕਿਸ ਪਾਰਟੀ ਵਿਚ ਸ਼ਾਮਲ ਹੋ ਕੇ ਉਨ੍ਹਾਂ ਨੇ ਚੋਣ ਲੜਨੀ ਹੈ।

 

RELATED ARTICLES
POPULAR POSTS