Breaking News
Home / ਨਜ਼ਰੀਆ / ਪ੍ਰਦੇਸੀਆਂ ਦੇ ਠੰਢ

ਪ੍ਰਦੇਸੀਆਂ ਦੇ ਠੰਢ

ਦਿਲਪ੍ਰੀਤਬਜਰੂੜ
ਬਰੈਂਪਟਨ, ਕੈਨੇਡਾ
”ਪੁੱਛੋ ਪ੍ਰਦੇਸੀਆਂ ਦੇ ਠੰਢਕਿਵੇਂ ਪੈਂਦੀ ਏ ਜੀ, ਜਦੋਂ ਕਦੀਜਾਂਦੇ ਨੇ ਪੰਜਾਬ ਨੂੰ।”ਡਾ. ਸਤਿੰਦਰ ਸਰਤਾਜ ਜੀ ਦੇ ਇਹ ਬੋਲ ਕੰਨਾਂ ‘ਚੋਂ ਉੱਤਰ ਕੇ ਰੂਹ ਵਿੱਚ ਘਰਕਰ ਗਏ। ਫੇਰਰੂਹ ਨੂੰ ਸੋਚਣਲਈ ਝੰਜੋੜਿਆ ਕਿ ਪ੍ਰਦੇਸੀਆਂ ਦੇ ਕਿਹੜੇ ਮੌਕਿਆਂ ‘ਤੇ ਠੰਢਪੈਂਦੀਹੋਣੀ ਆ ਪੰਜਾਬ ਫੇਰੀਸਮੇਂ।
ਕਿਸੇ ਵੀਪ੍ਰਦੇਸੀਦੀਦੇਹ ਵਿੱਚ ਠੰਢੀਹਵਾਦਾਪਹਿਲਾ ਬੁੱਲਾ ਤਾਂ ਉਦੋਂ ਈ ਘੁੰਮ ਜਾਂਦਾ ਹੈ ਜਦੋਂ ਉਹਦੀ ਪੰਜਾਬ ਜਾਣਲਈ ਜਹਾਜ਼ ਦੀਟਿਕਟ ਪੱਕੀ ਹੋ ਜਾਂਦੀ ਹੈ। ਫਿਰਦਿਹਾੜੀ ‘ਚ ਪਤਾਨੀ ਕਿੰਨੀ ਵਾਰ ਉਹ ਟਿਕਟਦੇਖ-ਦੇਖ ਖੁਸ਼ ਹੁੰਦਾ ਰਹਿੰਦਾ ਹੈ। ਬਾਕੀ ਰਹਿੰਦੇ ਦਿਨ ਤਾਂ ਤੀਆਂ ਵਾਂਗੂੰ ਲੰਘਦੇ ਨੇ।
ਹਵਾਈ ਅੱਡੇ ‘ਤੇ ਪਹੁੰਚ ਕਿ, ਸਾਰਾ ਕੁੱਝ ਸਹੀ ਹੋਣ ਦੇ ਬਾਵਜੂਦਵੀ, ਡਰਦਾ ਰਹਿੰਦਾ ਹੈ। ਕੋਈ ਔਕੜ ਨਾਪੈ ਜੇ। ਵਾਹਿਗੁਰੂ ਦੇ ਓਟਆਸਰੇ ਜਹਾਜ਼ ਵਿੱਚ ਬੈਠਜਾਂਦਾ ਹੈ। ਸੋਚਦਾ ਹੈ, ਸ਼ੀਸ਼ੇ ਵਾਲ਼ੀਸੀਟਮਿਲਦੀ ਤਾਂ ਬਾਰੇ ਨਿਆਰੇ ਸੀ। ਜਿਵੇਂ ਈ ਜਹਾਜ਼ ਉਪਰ ਵੱਲ ਮੂੰਹ ਚੱਕਦਾ ਹੈ, ਇੱਕ ਕੰਬਣੀ ਜਿਹੀ ਆਉਂਦੀ ਹੈ, ਅੱਖਾਂ ਮੂਹਰੇ ਪਿੰਡ ਘੁੰਮਦਾ ਹੈ, ਦਿਲ ਵਿੱਚ ਖੁਸ਼ੀ, ਸ਼ੀਸ਼ੇ ਵਾਲ਼ਾ ਦੁੱਖ ਭੁੱਲ ਜਾਂਦਾ ਹੈ। ਫਿਰਪਹਿਲਾ, ਦੂਜਾ, ਤੀਜਾਕਰਦਾਕਰਦਾ, ਸੱਤ ਸਮੁੰਦਰ ਲੰਘਜਾਂਦਾ ਹੈ। ਆਪਣੇ ਵਤਨ ਦੇ ਹਵਾਈ ਅੱਡੇ ‘ਤੇ ਪਹੁੰਚ ਜਾਂਦਾ ਹੈ, ਤਾਂ ਉੱਥੇ ਦੀਸਵੇਰ ਤੇ ਸਵੇਰ ਨੂੰ ਪਈ ਹੋਈ ਸਿਆਲ਼ਾਂ ਦੀ ਧੁੰਦ, ਉਹਨੂੰਬਰਫਾਂ ਤੋਂ ਵੀਸ਼ਾਨਦਾਰ ਲੱਗਦੀ ਹੈ।
ਅੱਗੇ ਚੱਲ ਕੇ, ਚੱਲਦੇ ਪਟੇ ਤੋਂ ਆਪਣੇ ਟੈਚੀ ਚੱਕ ਕੇ ਗਡੀਰਨੇ ‘ਤੇ ਰੱਖ ਲੈਂਦਾ ਹੈ। ਕਸਟਮਵਾਲਿਆਂ ਤੋਂ ਨਜ਼ਰਾਂ ਚੁਰਾ ਕੇ ਵਾਹਿਗੁਰੂਵਾਹਿਗੁਰੂਕਰਦਾਲੰਘਜਾਂਦਾ ਹੈ। ਇੱਕ ਵਾਰਫੇਰਉਹਦੇ ਕਾਲ਼ਜੇ ਠੰਢਪੈਂਦੀ ਹੈ, ਜਦੋਂ ਪਿੰਡ ਜਾਣਲਈ ਗੱਡੀ ਵਿੱਚ ਬੈਠਜਾਂਦਾ ਹੈ। ਇੰਨੀ ਜ਼ਿਆਦਾਟਰੈਫਿਕ ਵਿੱਚ ਵੀਉਹਦਾਦਿਲਕਾਹਲ਼ਾਨਹੀਂ ਪੈਂਦਾ, ਸਗੋਂ ਹੋਰਵੀਮਜ਼ਾ ਆਉਂਦਾ ਹੈ ਜਦੋਂ ਗੱਡੀ ਨੂੰ ਪਿੱਛੇ ਛੱਡਦਾ ਮੋਟਰਸੈਕਲਲੰਬਾਸਾਰਾਹਾਰਨਵਜਾਉਂਦਾ ਹੈ, ਟੀਂ….। ਕਿਸੇ ਭੂੰਡ ਆਟੋ ਪਿੱਛੇ ਲੱਗੇ ਸਰਕਸ ਦੇ ਇਸ਼ਤਿਹਾਰਵੀਮਨਮੋਹਣੇ ਲੱਗਦੇ ਨੇ।ਫਿਰਅਗਲੀਠੰਢਪੈਂਦੀ ਹੈ, ਜਦੋਂ ਗੱਡੀ ਕਿਸੇ ਢਾਬੇ ‘ਤੇ ਰੁਕਦੀ ਹੈ ਤੇ ਖਾਣ ਨੂੰ ਮਿਲਦੇ ਨੇ ਮੱਖਣ, ਪਰੌਂਠੇ ਤੇ ਲੱਸੀਆਂ। ਸ਼ੰਭੂ ਬਾਡਰਲੰਘ ਕੇ ਵੀ ਇੱਕ ਠੰਢਾ ਜਿਹਾ ਅਹਿਸਾਸ ਹੁੰਦਾ ਹੈ।
ਫਿਰ ਹੌਲੀ-ਹੌਲੀ, ਚੱਲ ਸੋ ਚੱਲ, ਗੱਡੀ ਪਹੁੰਚਦੀ ਹੈ ਪਿੰਡ ਦੇ ਲਾਗਲੇ ਸ਼ਹਿਰ। ਜਿੱਥੇ ਉਹ ਕਦੇ ਕਾਲਜਪੜ੍ਹਨ ਆਉਂਦਾ ਸੀ। ਉਹ ਚੱਲਦਾ-ਚੱਲਦਾ, ਯਾਦਾਂ ਤਾਜ਼ੀਆਂ ਕਰਦਾਜਾਂਦਾ ਹੈ। ਉਸ ਸ਼ਹਿਰ ਤੇ ਆਪਣੇ ਕਾਲਜ ਨੂੰ ਸਿਜਦਾਕਰਦਾ, ਲੰਬੇ ਪੁਲ਼ ਤੋਂ ਲੰਘਦਾਸਤਲੁਜ ਨੂੰ ਸਲਾਮਕਰਦਾ-ਕਰਦਾਆਪਣੇ ਪਿੰਡ ਵਾਲ਼ੇ ਰਾਹ ਮੁੜ ਜਾਂਦਾ ਹੈ। ਇਸ ਰਾਹ ਨੂੰ ਚੰਗੀ ਤਰ੍ਹਾਂ ਨਿਹਾਰਦਾ ਹੈ, ਕਿਉਂਕਿ ਇਹ ਉਹੀ ਰਾਹ ਹੈ, ਜਿਹੜਾਉਹਨੂੰ ਪਿੰਡ ਤੋਂ ਕਾਲਜਲੈ ਕਿ ਆਉਂਦਾ ਸੀ। ਕਦੇ ਮੋਟਰਸੈਕਲ ਤੇ ਕਦੇ ਬੱਸ ਦੀਤਾਕੀ ਵਿੱਚ ਲਮਕਾ ਕੇ ਤੇ ਕਦੇ ਬੱਸ ਦੀ ਛੱਤ ‘ਤੇ ਬਿਠਾ ਕੇ।
ਇੱਕ ਹੋਰਠੰਢਉਹਦੇ ਸੀਨੇ ਨੂੰ ਛੋਹਦੀਂ ਹੈ, ਜਦੋਂ ਉਹ ਪਿੰਡ ਦੇ ਹੋਰਨੇੜੇ ਪੁੱਜਦਾ ਹੈ। ਹੁਣ ਉਹ ਰਸਤੇ ਸ਼ੁਰੂ ਹੁੰਦੇ ਨੇ, ਜਿਹੜੇ ਕਦੇ ਉਹਨੇ ਗੁੱਟੀ ‘ਤੇ ਰੁਮਾਲ ਬੰਨ ਕੇ, ਬਾਪੂ ਦੇ ਸਕੂਟਰ ਦੇ ਅੱਗੇ ਖੜ੍ਹ ਕੇ ਗਾਹੇ ਹੁੰਦੇ ਨੇ।
ਪਿੰਡ ਦੀ ਜੂਹ ਵਿੱਚ ਪਹੁੰਚ ਕਿ ਤਾਂ ਉਹਦੇ ਦਿਲ ਵਿੱਚ ਬਰਫਬਾਰੀਸ਼ੁਰੂ ਹੋ ਜਾਂਦੀ ਹੈ। ਇਹ ਸੜਕਾਂ, ਗਲ਼ੀਆਂ, ਇਮਾਰਤਾਂ ਤੇ ਦੁਕਾਨਾਂ ਨਾਲ਼ ਤਾਂ ਉਹਦਾ ਮੁੱਢ-ਕਦੀਮੋਂ ਰਿਸ਼ਤਾ ਚੱਲਦਾ ਆ ਰਿਹਾ ਹੁੰਦਾ ਹੈ। ਇਹ ਉਹੀ ਗਲ਼ੀਆਂ ਨੇ, ਜਿੱਥੇ ਕਦੇ ਉਹ ਹੱਥ ਵਿੱਚ ਡੰਡਾ ਫੜ ਕਿ ਸੈਕਲ ਜਾਂ ਸਕੂਟਰਦਾਟੈਰਭਜਾਇਆਕਰਦਾ ਸੀ। ਫਿਰ ਇਹੀ ਗਲ਼ੀਆਂ ਨੇ ਤਾਂ ਉਹਨੂੰ ਕੈਂਚੀ ‘ਚੋਂ ਕੱਢ ਕੇ ਸੈਕਲਦੀਕਾਠੀ’ਤੇ ਬਿਠਾਇਆ ਸੀ। ਇਹਨਾਂ ਈ ਗਲ਼ੀਆਂ ‘ਚ ਤਾਂ ਉਹਨੇ ਪਹਿਲੀਵਾਰ ਖੱਬੇ ਹੱਥ ਨਾਲ਼ਡਰਦੇ-ਡਰਦੇ ਸਕੂਟਰਦਾ ਕਲੱਚ ਛੱਡ ਕੇ ਤੋਰਿਆ ਸੀ। ਇਹਨਾਂ ਕੱਚੀਆਂ-ਪੱਕੀਆਂ ਵੀਹੀਆਂ ਅੱਗੇ ਉਹਨੂੰ ਯੰਗ ਸਟਰੀਟ ਦੇ ਨਜ਼ਾਰੇ ਵੀ ਫਿੱਕੇ ਲੱਗਦੇ ਨੇ।
ਪਿੰਡ ਦੇ ਬੁਨਿਆਦੀ ਢਾਂਚੇ ਦੀਵਡਿਆਈਕਰਦਾ-ਕਰਦਾ ਉਹ ਆਪਣੇ ਘਰ ਪਹੁੰਚਦਾ ਹੈ, ਤੇ ਫਿਰਜਿਹੜੀਠੰਢਪੈਂਦੀ ਹੈ, ਉਹ ਸ਼ਬਦਾਂ ਵਿੱਚ ਬਿਆਨਨਹੀਂ ਕੀਤੀ ਜਾ ਸਕਦੀ।ਸਮਝੋ ਕਿ, ਦਿਲ ਵਿੱਚ ਬਰਫ ਜੰਮ ਗਈ ਹੋਵੇ।ਫਿਰ ਇਸ ਬਰਫ ਨੂੰ ਪਿਘਲਾਉਣਲਈਉਹਨੂੰਮਿਲਦੀਆਂ ਨੇ ਆਪਣੇ ਮਾਂ-ਬਾਪ, ਭੈਣ-ਭਰਾਤੇ ਸਕੇ-ਸਬੰਧੀਆਂ ਦੀਆਂ ਨਿੱਘੀਆਂ ਜੱਫੀਆਂ। ਉਹ ਆਪਣੇ ਵਿਹੜੇ ਵੱਲ ਨਿਗ੍ਹਾ ਮਾਰਦਾ ਹੈ, ਇਹ ਉਹੀ ਵਿਹੜਾ ਹੈ, ਜਿਹਨੇ ਉਹਦੇ ਗੋਡੇ, ਗਿੱਟੇ, ਅੱਡੀਆਂ, ਹੱਥ-ਪੈਰ ਤੇ ਹੋਰਸਾਰੇ ਅੰਗ ਆਪਣੇ ਉੱਪਰਲਿਟਾ ਕਿ, ਰਿੜ੍ਹਾ ਕਿ ਤੇ ਤੁਰਾ ਕਿ ਤਰਾਸ਼ੇ ਹੋਏ ਹਨ। ਇੱਥੇ ਹੀ ਉਹਨੇ ਕਦੇ ਪਹਿਲਾਕਦਮ ਪੁੱਟਿਆ ਸੀ।
ਇਹ ਸਾਰਾ ਕੁੱਝ ਤੇ ਇਸ ਤਰ੍ਹਾਂ ਦਾਹੋਰਵੀਬਹੁਤ ਕੁੱਝ, ਪ੍ਰਦੇਸੀ ਦੇ ਦਿਲਠੰਢਪਾਉਂਦਾ ਹੈ। ਜਿੰਨਾਂ ਚਿਰ ਉਹ ਪਿੰਡ ਰਹਿੰਦਾ ਹੈ, ਉਹਦੇ ਠੰਢਪੈਂਦੀ ਰਹਿੰਦੀ ਹੈ। ਪਰਉਹਦੀਵਾਪਸੀ ਤੋਂ ਹਫਤਾ ਕੁ ਪਹਿਲਾਂ ਇਹ ਠੰਢ, ਹੌਲ ਪੈਣ ਵਿੱਚ ਤਬਦੀਲ ਹੋ ਜਾਂਦੀ ਹੈ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …