Breaking News
Home / ਪੰਜਾਬ / ਰੰਧਾਵਾ ਨੇ 3 ਏਐਸਆਈ ਕੀਤੇ ਸਸਪੈਂਡ

ਰੰਧਾਵਾ ਨੇ 3 ਏਐਸਆਈ ਕੀਤੇ ਸਸਪੈਂਡ

ਨਾਕਾ ਛੱਡ ਕੇ ਕਮਰੇ ਵਿਚ ਸੁੱਤੇ ਪਏ ਸਨ ਪੁਲਿਸ ਅਧਿਕਾਰੀ
ਫਿਲੌਰ/ਬਿਊਰੋ ਨਿਊਜ਼
ਜਲੰਧਰ-ਲੁਧਿਆਣਾ ਰੋਡ ’ਤੇ ਫਿਲੌਰ ਵਿਚ ਪੁਲਿਸ ਨਾਕੇ ’ਤੇ ਤੈਨਾਤ ਤਿੰਨ ਏ.ਐਸ.ਆਈਜ਼ ਨੂੰ ਪੰਜਾਬ ਦੇ ਡਿਪਟੀ ਸੀਐਮ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਰੰਧਾਵਾ ਫਿਲੌਰ ਨਾਕੇ ਰਾਹੀਂ ਲੰਘ ਰਹੇ ਸਨ ਤਾਂ ਉਸ ਨਾਕੇ ’ਤੇ ਕੋਈ ਵੀ ਪੁਲਿਸ ਮੁਲਾਜ਼ਮ ਹਾਜ਼ਰ ਨਹੀਂ ਸੀ। ਰੰਧਾਵਾ ਨੇ ਆਪਣਾ ਕਾਫਲਾ ਉਥੇ ਹੀ ਰੁਕਵਾਇਆ ਅਤੇ ਨਾਕੇ ’ਤੇ ਜਾ ਕੇ ਜਾਂਚ ਕੀਤੀ ਤਾਂ ਦੇਖਿਆ ਕਿ ਤਿੰਨ ਏ.ਐਸ.ਆਈ. ਨੇੜੇ ਬਣੇ ਕਮਰੇ ਵਿਚ ਸੁੱਤੇ ਹੋਏ ਸਨ। ਇਸ ਦੌਰਾਨ ਰੰਧਾਵਾ ਨੇ ਡਿਊਟੀ ’ਤੇ ਤਾਇਨਾਤ ਏ.ਐਸ.ਆਈ. ਜਸਵੰਤ ਸਿੰਘ, ਬਲਵਿੰਦਰ ਸਿੰਘ ਸਣੇ ਤਿੰਨ ਪੁਲਿਸ ਕਰਮਚਾਰੀਆਂ ਨੂੰ ਡਿਊਟੀ ਵਿਚ ਕੋਤਾਹੀ ਵਰਤਣ ਦੇ ਆਰੋਪ ਵਿਚ ਤੁਰੰਤ ਸਸਪੈਂਡ ਕਰਨ ਦੇ ਹੁਕਮ ਡੀਜੀਪੀ ਨੂੰ ਦਿੱਤੇ। ਰੰਧਾਵਾ ਨੇ ਪੁਲਿਸ ਮੁਲਾਜ਼ਮਾਂ ਨੂੰ ਨਾਕਾ ਖਾਲੀ ਹੋਣ ਦਾ ਕਾਰਨ ਪੁੱਛਿਆ ਤਾਂ ਪੁਲਿਸ ਮੁਲਾਜ਼ਮਾਂ ਨੂੰ ਕੋਈ ਵੀ ਜਵਾਬ ਨਾ ਆਇਆ। ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲਿਸ ਮੁਲਾਜ਼ਮਾਂ ਨੂੰ ਝਾੜਾਂ ਵੀ ਪਾਈਆਂ।

 

Check Also

ਜਗਮੀਤ ਸਿੰਘ ਬਰਾੜ ਨੇ ਗਿੱਦੜਬਾਹਾ ਜ਼ਿਮਨੀ ਚੋਣ ਲੜਨ ਦੇ ਦਿੱਤੇ ਸੰਕੇਤ

ਕਿਹਾ : ਜਲਦੀ ਹੀ ਕਰਾਂਗਾ ਗਿੱਦੜਬਾਹਾ ਹਲਕੇ ਦੇ ਪਿੰਡਾਂ ਦਾ ਦੌਰਾ ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ …