ਪੰਜਾਬ ਨੂੰ ਚਲਾਉਣ ਦਾ ਹੱਕ ਸਿਰਫ ਪੰਜਾਬੀਆਂ ਕੋਲ : ਡਾ. ਨਵਜੋਤ ਸਿੱਧੂ
ਅੰਮ੍ਰਿਤਸਰ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੇ ਆਮ ਆਦਮੀ ਪਾਰਟੀ ਵਿੱਚ ਨਾ ਜਾਣ ਦਾ ਮਨ ਬਣਾ ਲਿਆ ਹੈ। ਇਸ ਦਾ ਸੰਕੇਤ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਦਿੱਤਾ ਹੈ। ਉਨ੍ਹਾਂ ਅੱਜ ਕਿਹਾ ਹੈ ਕਿ ਪੰਜਾਬ ਨੂੰ ਪੰਜਾਬੀ ਚਲਾ ਸਕਦੇ ਹਨ, ਨਾ ਕਿ ਦਿੱਲੀ ਵਿੱਚ ਬੈਠੇ ਲੋਕ। ਡਾਕਟਰ ਸਿੱਧੂ ਦਾ ਆਮ ਆਦਮੀ ਪਾਰਟੀ ਦੇ ਦਿੱਲੀ ਵਿੱਚ ਬੈਠੇ ਲੀਡਰਾਂ ‘ਤੇ ਨਿਸ਼ਾਨਾ ਸਿੱਧ ਕਰਦਾ ਹੈ ਕਿ ਉਹ ‘ਆਪ’ ਵਿੱਚ ਨਹੀਂ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਚਲਾਉਣ ਦਾ ਹੱਕ ਸਿਰਫ ਪੰਜਾਬੀਆਂ ਕੋਲ ਹੀ ਹੈ। ਇਸ ਲਈ ਦਿੱਲੀ ਵਿੱਚ ਬੈਠੇ ਕੁਝ ਲੋਕ ਪੰਜਾਬ ਦੀ ਸਿਆਸਤ ਨੂੰ ਚਲਾਉਣ ਬਾਰੇ ਨਾ ਸੋਚਣ। ਇਸ ਦੇ ਨਾਲ ਹੀ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਹੋਏ ਕਿਹਾ ਕਿ ਕੈਪਟਨ ਵਿੱਚ ਪੰਜਾਬ ਦੀ ਕਮਾਨ ਸੰਭਾਲਨ ਦੀ ਸ਼ਕਤੀ ਨਹੀਂ ਹੈ। ਸਿੱਧੂ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਕਮਾਨ ਇਮਾਨਦਾਰ ਲੋਕਾਂ ਨੂੰ ਸੌਂਪੀ ਜਾਂਦੀ ਹੈ ਤਾਂ ਸਿੱਧੂ ਪਰਿਵਾਰ ਕਾਂਗਰਸ ਵਿੱਚ ਜਾਣ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਕਿ ਸਿੱਧੂ ਪਰਿਵਾਰ ਉਸ ਨਾਲ ਹੀ ਜਾਏਗਾ ਜੋ ਪਾਰਟੀ ਦੇ ਹਿੱਤਾਂ ਲਈ ਕੰਮ ਕਰਨਗੇ। ਸਿੱਧੂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਨੇ ਪਿਛਲੇ ਸਾਲਾਂ ਦੌਰਾਨ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਚੁੱਕੀ ਹੁੰਦੀ ਤਾਂ ਤੀਸਰੀ ਪਾਰਟੀ ਦੇ ਵਿਕਲਪ ਦੀ ਗੱਲ ਹੀ ਨਾ ਹੁੰਦੀ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …