ਸੰਜੇ ਰਾਉਤ ਨੇ ਪੁੱਛਿਆ ਦੇਸ਼ ਪ੍ਰੇਮੀ ਕੌਣ? ਅਰਨਬ, ਕੰਗਣਾ ਜਾਂ ਕਿਸਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਜਦੋਂ ਰਾਜ ਸਭਾ ‘ਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਬਹਿਸ ਸ਼ੁਰੂ ਹੋਈ ਤਾਂ ਲਗਭਗ ਤਿੰਨ ਘੰਟਿਆਂ ਤੱਕ ਸੰਸਦ ਦੇ ਅੰਦਰ ਤਲਖੀ ਨਜ਼ਰ ਆਈ। ਇਸ ਦੌਰਾਨ ਕਾਂਗਰਸੀ ਆਗੂ ਆਨੰਦ ਸ਼ਰਮਾ ਅਤੇ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਜੰਮ ਕੇ ਸਰਕਾਰੀ ਦੀ ਖਿਚਾਈ ਕੀਤੀ। ਸ਼ਿਵ ਸੈਨਾ ਸਾਂਸਦ ਸੰਜੇ ਰਾਉਤ ਨੇ ਅਰਨਬ ਗੋਸਵਾਮੀ ਅਤੇ ਕੰਗਣਾ ਰਣੌਤ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਦੇਸ਼ ਪ੍ਰੇਮੀ ਕੌਣ ਹੈ ਸਾਡੇ ਦੇਸ਼ ‘ਚ? ਅਰਨਬ ਗੋਸਵਾਮੀ ਜਿਸ ਦੇ ਕਾਰਨ ਮਹਾਂਰਾਸ਼ਟਰ ਇਕ ਨਿਰਦੋਸ਼ ਵਿਅਕਤੀ ਨੇ ਆਤਮ ਹੱਤਿਆ ਕਰ ਲਈ? ਜਾਂ ਕੰਗਣਾ ਰਣੌਤ ਦੇਸ਼ ਪ੍ਰੇਮੀ ਹੈ? ਪ੍ਰਕਾਸ਼ ਜਾਵਡੇਕਰ ਦੇ ਬਾਰੇ ‘ਚ ਅਰਨਬ ਨੇ ਕਿਸਾ ਭਾਸ਼ਾ ਦਾ ਇਸਤੇਮਾਲ ਕੀਤਾ ਤੁਹਾਨੂੰ ਸ਼ਰਮਾ ਆਉਣੀ ਚਾਹੀਦੀ ਹੈ ਕਿ ਤੁਸੀਂ ਉਨ੍ਹਾਂ ਨੂੰ ਸ਼ਰਨ ਦੇ ਰੱਖੀ ਹੈ। ਜਿਸ ਨੇ ਆਫੀਸ਼ੀਅਲ ਸੀਕਰੇਟ ਕੋਡ ਨੂੰ ਤੋੜਦੇ ਹੋਏ ਬਾਲਾਕੋਟ ਸਟ੍ਰਾਈਕ ਦੇ ਬਾਰੇ ‘ਚ ਪਹਿਲਾਂ ਹੀ ਦੱਸ ਦਿੱਤਾ ਸੀ, ਉਹ ਤੁਹਾਡੀ ਜਾਣੀ ਕੇਂਦਰ ਸਰਕਾਰ ਦੀ ਸ਼ਰਨ ‘ਚ ਹੈ ਪ੍ਰੰਤੂ ਤੁਸੀਂ ਆਪਣੇ ਹੱਕਾਂ ਲਈ ਲੜਨ ਵਾਲੇ ਕਿਸਾਨਾਂ ਨੂੰ ਦੇਸ਼ ਧ੍ਰੋਹੀ ਦੱਸ ਰਹੇ ਹੋ। ਕਾਂਗਰਸੀ ਸਾਂਸਦ ਆਨੰਦ ਸ਼ਰਮਾ ਨੇ ਜੰਮ ਕੇ ਸਰਕਾਰ ਦੀ ਖਿਚਾਈ ਕੀਤੀ। ਸ਼ਰਮਾ ਨੇ ਕਿਹਾ ਕਿ ਤੁਹਾਡੀ ਸਰਕਾਰ ਨੇ ਲੌਕਡਾਊਨ ਦੇ ਦਰਮਿਆਨ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰੇਸ਼ਾਨ ਅਤੇ ਉਨ੍ਹਾਂ ਨੂੰ ਭੁੱਖਣ-ਭਾਣੇ ਪੈਦਲ ਚੱਲਣ ਲਈ ਮਜਬੂਰ ਕੀਤਾ ਗਿਆ। ਬਾਅਦ ‘ਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਖੇਤੀ ਕਾਨੂੰਨ ਦੇ ਫਾਇਦੇ ਗਿਣਾਏ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …