ਸੰਗਰੂਰ : ਖੇਤੀ ਕਾਨੂੰਨਾਂ ਤੋਂ ਕਿਸਾਨ ਏਨੇ ਖਫਾ ਹਨ ਕਿ ਉਹ ਮੋਦੀ ਸਰਕਾਰ ਦੇ ਖਿਲਾਫ ਵਿਰੋਧ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ। ਪਿੰਡ ਭਲਵਾਨ ਦੇ ਕਿਸਾਨ ਗੁਰੰਜਟ ਸਿੰਘ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਆਪਣੇ ਪੁੱਤਰ ਦੀ ਬਰਾਤ ਵੀ ਕਿਸਾਨੀ ਝੰਡਿਆਂ ਨਾਲ ਹੀ ਤੋਰੀ। ਡੀਜੇ ‘ਤੇ ਵੀ ਖੇਤੀ ਕਾਨੂੰਨਾਂ ਅਤੇ ਮੋਦੀ ਵਿਰੋਧੀ ਬੋਲੀਆਂ ਦੀ ਧਮਾਲ ਪਈ।

