-1.3 C
Toronto
Sunday, January 11, 2026
spot_img
Homeਪੰਜਾਬਪੰਜਾਬੀ ਗਾਇਕ ਵੀ 'ਕਿਸਾਨੀ ਘੋਲ' ਵਿਚ ਭਰਨ ਲੱਗੇ ਜੋਸ਼

ਪੰਜਾਬੀ ਗਾਇਕ ਵੀ ‘ਕਿਸਾਨੀ ਘੋਲ’ ਵਿਚ ਭਰਨ ਲੱਗੇ ਜੋਸ਼

ਕੁੰਡਲੀ ਬਾਰਡਰ ‘ਤੇ ਲੱਗੇ ਧਰਨੇ ‘ਚ ਪਹੁੰਚੀਆਂ ਮਿਸ ਪੂਜਾ, ਕੌਰ ਬੀ ਅਤੇ ਗੁਰਲੇਜ਼ ਅਖ਼ਤਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਗਾਇਕ ‘ਕਿਸਾਨੀ ਘੋਲ’ ਵਿਚ ਜੋਸ਼ ਤੇ ਜਜ਼ਬਾ ਭਰਨ ਲਈ ਦਿੱਲੀ ਨੂੰ ਵੰਗਾਰ ਰਹੇ ਹਨ। ਪੰਜਾਬੀ ਗਾਇਕੀ ਵਿਚ ਦਿੱਲੀ ਹੁਣ ਰੋਹ ਦਾ ਪ੍ਰਤੀਕ ਬਣ ਗਈ ਹੈ। ਦਰਜਨਾਂ ਗੀਤ ਇਨ੍ਹਾਂ ਦਿਨਾਂ ਵਿਚ ਦਿੱਲੀ ਨੂੰ ਲਲਕਾਰ ਪਾਉਣ ਵਾਲੇ ਗੂੰਜ ਰਹੇ ਹਨ। ਗਾਇਕੀ ਨੂੰ ਹੁਣ ਇਨਕਲਾਬੀ ਮੋੜਾ ਪਿਆ ਹੈ ਜਿਸ ਨੇ ਪੰਜਾਬੀ ਗਾਇਕਾਂ ‘ਤੇ ਲੱਗੇ ਕਈ ਦਾਗ ਵੀ ਧੋ ਸੁੱਟੇ ਹਨ। ਇਸਦੇ ਚੱਲਦਿਆਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਹੋਰ ਸਰਹੱਦਾਂ ਦੇ ਨਾਲ ਹੀ ਕੁੰਡਲੀ ਬਾਰਡਰ ‘ਤੇ ਡਟੇ ਕਿਸਾਨਾਂ ਨੂੰ ਸਮਰਥਨ ਲਈ ਅੱਜ ਪ੍ਰਸਿੱਧ ਪੰਜਾਬੀ ਗਾਇਕਾਵਾਂ ਮਿਸ ਪੂਜਾ, ਕੌਰ ਬੀ ਅਤੇ ਗੁਰਲੇਜ਼ ਅਖ਼ਤਰ ਵੀ ਪਹੁੰਚੀਆਂ। ਇਸ ਦੌਰਾਨ ਉਨ੍ਹਾਂ ਨੇ ਇੱਥੇ ਖ਼ਾਲਸਾ ਏਡ ਵਲੋਂ ਵੱਖ-ਵੱਖ ਤਰ੍ਹਾਂ ਦੇ ਚਲਾਏ ਜਾ ਰਹੇ ਲੰਗਰਾਂ ਵਿਚ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ।

RELATED ARTICLES
POPULAR POSTS