Breaking News
Home / ਪੰਜਾਬ / ਆਸਟਰੇਲੀਆ ਦੇ ਨੰਬਰ ਤੋਂ ਫੋਨ ਕਰਕੇ ਕਰਦੇ ਸਨ ਡਰੱਗ ਡੀਲ

ਆਸਟਰੇਲੀਆ ਦੇ ਨੰਬਰ ਤੋਂ ਫੋਨ ਕਰਕੇ ਕਰਦੇ ਸਨ ਡਰੱਗ ਡੀਲ

ਬਿਨਾ ਸਿਰ ਵਾਲੀ ਫੋਟੋ ਭੇਜ ਕੇ ਤਸਕਰ ਦੀ ਦੱਸਦੇ ਸਨ ਪਹਿਚਾਣ
ਵੱਡਾ ਖੁਲਾਸਾ : ਗੁਰਦੀਪ, ਪਤਨੀ ਅਤੇ ਪੁੱਤਰ ਦੇ 3 ਅਕਾਊਂਟ ਸੀਜ਼, ਇਕ ਖਾਤੇ ਵਿਚ 25 ਲੱਖ ਮਿਲੇ, ਅੰਮ੍ਰਿਤਸਰ ‘ਚ 200 ਕਿਲੋ, ਲੁਧਿਆਣਾ ਵਿਚ 33 ਕਿਲੋ ਹੈਰੋਇਨ ਮਾਮਲੇ ਵਿਚ ਵੀ ਆਰੋਪੀ
2ਲੁਧਿਆਣਾ/ਬਿਊਰੋ ਨਿਊਜ਼ : ਇੰਟਰਨੈਸ਼ਨਲ ਡਰੱਗ ਰੈਕੇਟ ਵਿਚ ਫੜੇ ਗਏ ਸਾਬਕਾ ਸਰਪੰਚ ਗੁਰਦੀਪ ਸਿੰਘ ਨੂੰ ਪੁੱਛਗਿੱਛ ਤੋਂ ਬਾਅਦ ਐਸਟੀਐਫ ਨੇ ਅੰਮ੍ਰਿਤਸਰ ਵਿਚ ਬਰਾਮਦ 200 ਕਿਲੋ ਹੈਰੋਇਨ ਅਤੇ ਲੁਧਿਆਣਾ ਦੀ 33 ਕਿਲੋ ਹੈਰੋਇਨ ਅਤੇ 6 ਕਿਲੋ ਆਈਸ ਦੇ ਮਾਮਲੇ ਵਿਚ ਵੀ ਨਾਮਜ਼ਦ ਕਰ ਲਿਆ ਹੈ। ਗੁਰਦੀਪ ਪਹਿਲਾਂ ਅੰਮ੍ਰਿਤਸਰ ਮਾਮਲੇ ਦੇ ਆਰੋਪੀ ਸਿਮਰਨ ਸੰਧੂ ਕੋਲੋਂ ਨਸ਼ਾ ਲੈਂਦਾ ਸੀ। ਫਿਰ ਉਸ ਨੇ ਬੇਦੀ ਅਤੇ ਆਖਰ ਵਿਚ 33 ਕਿਲੋ ਨਸ਼ੇ ਸਮੇਤ ਫੜੇ ਤਿੰਨ ਆਰੋਪੀ ਮਨਜੀਤ, ਵਿਸ਼ਾਲ ਅਤੇ ਅੰਗਰੇਜ਼ ਸਿੰਘ ਕੋਲੋਂ ਨਸ਼ਾ ਲੈਣਾ ਸ਼ੁਰੂ ਕੀਤਾ। ਪੁੱਛਗਿੱਛ ਵਿਚ ਜੋ ਖੁਲਾਸਾ ਹੋਇਆ, ਉਹ ਹੈਰਾਨ ਕਰਨ ਵਾਲਾ ਹੈ। ਆਰੋਪੀ ਡਰੱਗ ਡੀਲ ਕਰਨ ਲਈ ਏਨੀ ਫੁਰਤੀ ਵਰਤਦੇ ਸਨ ਕਿ ਉਨ੍ਹਾਂ ਨੂੰ ਕੋਈ ਟਰੇਸ ਹੀ ਨਾ ਕਰ ਸਕੇ। ਇਸਦੇ ਲਈ ਆਰੋਪੀ ਰਵੇਜ ਸਿੰਘ ਢਿੱਲੋਂ ਆਸਟਰੇਲੀਆ ਵਿਚ ਬੈਠੇ ਤਨਬੀਰ ਸਿੰਘ ਕੋਲੋਂ ਆਪਣੇ ਆਸਟਰੇਲੀਆ ਦੇ ਹੀ ਮੋਬਾਇਲ ਅਤੇ ਸਿਮ ਦੇ ਜ਼ਰੀਏ ਗੱਲ ਕਰਦਾ ਸੀ। ਤਾਂਕਿ ਉਹ ਟਰੇਸ ਹੀ ਨਾ ਹੋ ਸਕੇ। ਡਰੱਗ ਡੀਲ ਤੈਅ ਹੋਣ ਤੋਂ ਬਾਅਦ ਤਨਬੀਰ ਸਿੰਘ ਆਸਟਰੇਲੀਆ ਤੋਂ ਰਵੇਜ਼ ਨੂੰ ਵਟਸਅੱਪ ‘ਤੇ ਡਿਲਵਰੀ ਦੇਣ ਆਉਣ ਵਾਲੇ ਤਸਕਰ ਦੀ ਬਿਨਾ ਸਿਰ ਵਾਲੀ ਫੋਟੋ ਭੇਜਦਾ ਸੀ।
ਆਰੋਪੀ ਸੰਧੂ ਨੇ 6 ਮਹੀਨੇ ਵਿਚ 40 ਏਕੜ ਜ਼ਮੀਨ ਖਰੀਦੀ
ਐਸਟੀਐਫ ਨੇ ਗੁਰਦੀਪ, ਉਸਦੀ ਪਤਨੀ ਅਤੇ ਬੇਟੇ ਦੇ 3 ਬੈਂਕ ਅਕਾਊਂਟ ਸੀਜ਼ ਕਰ ਦਿੱਤੇ। ਇਨ੍ਹਾਂ ਵਿਚੋਂ ਗੁਰਦੀਪ ਦੇ ਅਕਾਊਂਟ ਵਿਚੋਂ 25 ਲੱਖ ਰੁਪਏ ਮਿਲੇ ਹਨ। ਹਾਲਾਂਕਿ ਉਹ ਪੈਸੇ ਕਿਥੋਂ ਆਏ, ਇਸਦਾ ਪਤਾ ਨਹੀਂ ਚੱਲ ਸਕਿਆ ਹੈ। ਜਾਂਚ ਵਿਚ ਪਤਾ ਲੱਗਿਆ ਕਿ 6 ਮਹੀਨੇ ਪਹਿਲਾਂ ਆਰੋਪੀ ਨੇ 40 ਏਕੜ ਜ਼ਮੀਨ ਖਰੀਦੀ ਹੈ। ਉਹ ਜ਼ਮੀਨ ਪਿੰਡ ਰਾਣੋ ਅਤੇ ਉਸਦੇ ਨੇੜੇ ਹੈ। ਗੁਰਦੀਪ ਸਿੰਘ ਵਲੋਂ ਦੋ ਮਹੀਨੇ ਪਹਿਲਾਂ ਖੰਨਾ ਵਿਚ ਪ੍ਰਾਪਰਟੀ ਡੀਲਰ ਦਾ ਕੰਮ ਸ਼ੁਰੂ ਕਰਨ ਲਈ ਨਵਾਂ ਦਫਤਰ ਤਿਆਰ ਕੀਤਾ ਗਿਆ। ਜਦਕਿ ਪੱਖੋਵਾਲ ਰੋਡ ‘ਤੇ ਵੀ ਦਫਤਰ ਤਿਆਰ ਕੀਤਾ ਗਿਆ ਸੀ। ਉਸ ਨੇ ਮਾਡਲ ਟਾਊਨ ਅਤੇ ਦੁੱਗਰੀ ਮਾਰਕੀਟ ਵਿਚ ਦੋ ਫੂਡ ਕੋਰਟ ਖੋਲ੍ਹਣੇ ਸਨ। ਇਸ ਲਈ ਜਗ੍ਹਾ ਲੈ ਕੇ ਕਾਗਜ਼ ਤਿਆਰ ਕਰ ਲਏ ਸਨ।
ਸਾਰੀਆਂ ਕਾਰਾਂ ਨਕਦ ਖਰੀਦੀਆਂ, ਦੋ ਨੂੰ ਨਸ਼ਾ ਲੁਕਾਉਣ ਲਈ ਕੀਤਾ ਸੀ ਮੌਡੀਫਾਈ
ਪਤਾ ਲੱਗਾ ਹੈ ਕਿ ਆਰੋਪੀ ਗੁਰਦੀਪ ਨੇ ਸਾਰੀਆਂ ਕਾਰਾਂ ਨਕਦ ਖਰੀਦੀਆਂ ਸਨ, ਜਦਕਿ ਤਿੰਨ ਕਾਰਾਂ ਦੀ 25-30 ਫੀਸਦੀ ਪੇਮੈਂਟ ਦੇਣੀ ਬਾਕੀ ਸੀ। ਆਰੋਪੀ ਵਲੋਂ ਦੋ ਕਾਰਾਂ ਮੌਡੀਫਾਈ ਕੀਤੀਆਂ ਹੋਈਆਂ ਸਨ। ਜਿਸ ਵਿਚ ਨਸ਼ਾ ਰੱਖ ਕੇ ਸਪਲਾਈ ਕਰਨ ਦੀ ਗੱਲ ਸਾਹਮਣੇ ਆਈ ਹੈ। ਜਦਕਿ ਉਸ ਨੇ ਸਾਰੀਆਂ ਕਾਰਾਂ ਸਿਰਫ ਐਫੀਡੇਵਿਟ ‘ਤੇ ਖਰੀਦੀਆਂ ਸਨ। ਪੁਲਿਸ ਵਲੋਂ ਕਾਰਾਂ ਵੇਚਣ ਵਾਲੇ ਵਿਅਕਤੀਆਂ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ। ਗੁਰਦੀਪ ਦਿਨ ਵਿਚ ਦੋ ਤੋਂ ਤਿੰਨ ਵਾਰ ਹੈਰੋਇਨ ਦਾ ਨਸ਼ਾ ਕਰਦਾ ਸੀ।
ਹੁਸ਼ਿਆਰਪੁਰ ਤੋਂ ਖਰੀਦੀ ਪੀਆਈਐਚ 8 ਨੰਬਰ ਦੀ ਗੱਡੀ ਨੂੰ ਛੱਡ ਕੇ
ਕਿਸੇ ਵੀ ਸੈਕਿੰਡ ਹੈਂਡ ਗੱਡੀ ਨੂੰ ਨਹੀਂ ਕਰਾਇਆ ਆਪਣੇ ਨਾਮ
ਲੁਧਿਆਣਾ : ਹੈਰੋਇਨ ਤਸਕਰੀ ਦੇ ਮਾਮਲੇ ਵਿਚ ਫੜੇ ਗਏ ਸਰਪੰਚ ਗੁਰਦੀਪ ਸਿੰਘ ਕੋਲੋਂ ਬਾਰਡਰ ਰੇਂਜ ਅਤੇ ਐਸਟੀਐਫ ਲੁਧਿਆਣਾ ਨੇ ਕਈ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਗੱਡੀਆਂ ਲਗਜ਼ਰੀ ਹੋਣ ਦੇ ਨਾਲ-ਨਾਲ ਇਨ੍ਹਾਂ ‘ਤੇ ਛੋਟੇ ਨੰਬਰ ਵੀ ਲੱਗੇ ਹੋਏ ਹਨ ਅਤੇ ਇਹ ਗੱਡੀਆਂ ਲੁਧਿਆਣਾ ਤੋਂ ਇਲਾਵਾ ਦਿੱਲੀ, ਅੰਮ੍ਰਿਤਸਰ, ਹੁਸ਼ਿਆਰਪੁਰ, ਚੰਡੀਗੜ੍ਹ ਦੀਆਂ ਹਨ। ਜੋਕਿ ਸਰਪੰਚ ਗੁਰਦੀਪ ਸਿੰਘ ਨੇ ਆਪਣੇ ਨਾਮ ‘ਤੇ ਨਹੀਂ ਕਰਵਾਈਆਂ ਹੋਈਆਂ ਹਨ। ਇਨ੍ਹਾਂ ਵੀਵੀਆਈਪੀ ਨੰਬਰ ਵਾਲੀਆਂ ਗੱਡੀਆਂ ਵਿਚੋਂ ਸਿਰਫ ਇਕ ਗੱਡੀ ਪੀਆਈਐਚ 8 ਗੁਰਦੀਪ ਸਿੰਘ ਦੇ ਨਾਮ ‘ਤੇ ਹੈ, ਜੋਕਿ ਹੁਸ਼ਿਆਰਪੁਰ ਤੋਂ ਖਰੀਦੀ ਸੀ। ਵੀਆਈਪੀ ਨੰਬਰ ਅਤੇ ਲਗਜ਼ਰੀ ਕਾਰ ਦੀ ਵਰਤੋਂ ਕਰਨ ਦਾ ਮਕਸਦ ਪੁਲਿਸ ਤੋਂ ਬਚਣ ਅਤੇ ਰੋਅਬ ਜਮਾਉਣ ਲਈ ਕਰਦਾ ਸੀ, ਤਾਂਕਿ ਕੋਈ ਉਸ ਨੂੰ ਰੋਕੇ ਨਾ ਅਤੇ ਨਾ ਹੀ ਤਲਾਸ਼ੀ ਲਵੇ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …