
ਹਫਤੇ ‘ਚ ਤਿੰਨ ਦਿਨ ਉਡਾਨ ਭਰੇਗਾ ਜਹਾਜ਼
ਅੰਮ੍ਰਿਤਸਰ/ਬਿਊਰੋ ਨਿਊਜ਼
ਕਰੋਨਾ ਵਾਇਰਸ ਕਰਕੇ ਠੱਪ ਹੋਈਆਂ ਹਵਾਈ ਸੇਵਾਵਾਂ ਵਿਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜਾਂਦੀ ਏਅਰ ਇੰਡੀਆ ਦੀ ਉਡਾਣ, ਜੋ ਮਾਰਚ ਮਹੀਨੇ ਤੋਂ ਬੰਦ ਹੋ ਗਈ ਸੀ, ਉਹ ਫਿਰ ਸ਼ੁਰੂ ਹੋ ਗਈ ਹੈ। ਇਸ ਦੇ ਮੁੜ ਸ਼ੁਰੂ ਹੋਣ ‘ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ। ਜ਼ਿਕਰਯੋਗ ਕਿ ਇਹ ਉਡਾਣ ਪਹਿਲਾਂ ਹਫ਼ਤੇ ਵਿਚ ਦੋ ਦਿਨ ਚੱਲਦੀ ਸੀ ਅਤੇ ਹੁਣ ਇਹ ਉਡਾਣ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਹਫ਼ਤੇ ਵਿਚ ਤਿੰਨ ਦਿਨ ਉਡਾਣ ਭਰਿਆ ਕਰੇਗੀ। ਪਿਛਲੇ ਦਿਨੀਂ ਏਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਬਾਰੇ ਆਪਣੇ ਟਵਿੱਟਰ ‘ਤੇ ਜਾਣਕਾਰੀ ਵੀ ਸਾਂਝੀ ਕੀਤੀ ਸੀ।