1.6 C
Toronto
Tuesday, December 23, 2025
spot_img
Homeਪੰਜਾਬਸੋਨੀਆ ਗਾਂਧੀ ਨੇ ਪਾਰਟੀ ਦੀ ਪ੍ਰਧਾਨਗੀ ਛੱਡਣ ਦੀ ਕੀਤੀ ਪੇਸ਼ਕਸ਼

ਸੋਨੀਆ ਗਾਂਧੀ ਨੇ ਪਾਰਟੀ ਦੀ ਪ੍ਰਧਾਨਗੀ ਛੱਡਣ ਦੀ ਕੀਤੀ ਪੇਸ਼ਕਸ਼

Image Courtesy :jagbani(punjabkesar)

ਚਿੱਠੀ ਲਿਖਣ ਵਾਲੇ ਕਾਂਗਰਸੀਆਂ ਨੂੰ ਭਾਜਪਾ ਨਾਲ ਰਲੇ ਹੋਣ ਵਾਲੇ ਦੱਸਿਆ ਰਾਹੁਲ ਗਾਂਧੀ ਨੇ
ਗੁਲਾਮ ਨਬੀ ਅਜ਼ਾਦ ਤੇ ਕਪਿਲ ਸਿੱਬਲ ਰਾਹੁਲ ਗਾਂਧੀ ਦੇ ਬਿਆਨ ਤੋਂ ਭੜਕੇ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ ਵੀਡੀਓ ਕਾਨਫਰਸਿੰਗ ਜ਼ਰੀਏ ਹੋਈ ਅਤੇ ਇਸ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਸੋਨੀਆ ਗਾਂਧੀ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ। ਮੀਟਿੰਗ ਦੌਰਾਨ ਪਾਰਟੀ ਦੀ ਪ੍ਰਧਾਨਗੀ ਵਿਚ ਬਦਲਾਅ ਵਾਲੇ ਪੱਤਰ ਨੂੰ ਲੈ ਕੇ ਰੌਲਾ ਰੱਪਾ ਪੈਂਦਾ ਰਿਹਾ। ਰਾਹੁਲ ਗਾਂਧੀ ਨੇ ਪਾਰਟੀ ਵਿਚ ਪ੍ਰਧਾਨਗੀ ਦੇ ਮੁੱਦੇ ‘ਤੇ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲੇ ਆਗੂਆਂ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜਿਨ੍ਹਾਂ ਨੇ ਇਸ ਪੱਤਰ ਨੂੰ ਲਿਖਿਆ, ਉਹ ਸਾਰੇ ਭਾਜਪਾ ਨਾਲ ਮਿਲੇ ਹੋਏ ਹਨ। ਰਾਹੁਲ ਦੇ ਇਸ ਬਿਆਨ ਤੋਂ ਸੀਨੀਅਰ ਕਾਂਗਰਸੀ ਆਗੂ ਨਰਾਜ਼ ਹਨ ਅਤੇ ਉਨ੍ਹਾਂ ਰਾਹੁਲ ‘ਤੇ ਪਲਟਵਾਰ ਕੀਤੇ। ਪਾਰਟੀ ਦੇ ਸੀਨੀਅਰ ਆਗੂ ਗੁਲਾਮ ਨਬੀ ਅਜ਼ਾਦ ਨੇ ਆਪਣੇ ਉਪਰ ਲੱਗੇ ਆਰੋਪਾਂ ਨੂੰ ਲੈ ਕੇ ਅਸਤੀਫੇ ਦੀ ਪੇਸ਼ਕਸ਼ ਵੀ ਕਰ ਦਿੱਤੀ। ਰਾਹੁਲ ਦੇ ਬਿਆਨ ਤੋਂ ਬਾਅਦ ਕਪਿੱਲ ਸਿੱਬਲ ਵੀ ਕਾਫੀ ਨਰਾਜ਼ ਹੋਏ। ਧਿਆਨ ਰਹੇ ਕਿ ਕਪਿੱਲ ਸਿੱਬਲ ਅਤੇ ਗੁਲਾਮ ਨਬੀ ਅਜ਼ਾਦ ਉਨ੍ਹਾਂ 23 ਆਗੂਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਕਾਂਗਰਸ ਪਾਰਟੀ ਦਾ ਪ੍ਰਧਾਨ ਉਸ ਨੂੰ ਬਣਾਇਆ ਜਾਵੇ, ਜੋ ਪਾਰਟੀ ਨੂੰ ਸਮਾਂ ਦੇ ਸਕੇ।

RELATED ARTICLES
POPULAR POSTS