Breaking News
Home / ਪੰਜਾਬ / ਕਰੋਨਾ ਵੈਕਸੀਨ ਦਾ ਮਨੁੱਖੀ ਪਰੀਖਣ ਚੰਡੀਗੜ੍ਹ ‘ਚ ਪੀਜੀਆਈ ਵਿਖੇ ਵੀ ਹੋਵੇਗਾ

ਕਰੋਨਾ ਵੈਕਸੀਨ ਦਾ ਮਨੁੱਖੀ ਪਰੀਖਣ ਚੰਡੀਗੜ੍ਹ ‘ਚ ਪੀਜੀਆਈ ਵਿਖੇ ਵੀ ਹੋਵੇਗਾ

Image Courtesy :punjabijagran

ਪੰਜਾਬ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 22 ਹਜ਼ਾਰ ਤੋਂ ਪਾਰ
ਚੰਡੀਗੜ੍ਹ/ਬਿਊਰੋ ਨਿਊਜ਼
ਇਕ ਪਾਸੇ ਪੰਜਾਬ ਵਿਚ ਨਿੱਤ 1 ਹਜ਼ਾਰ ਤੋਂ ਵੱਧ ਕਰੋਨਾ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਕਰੋਨਾ ਵੈਕਸੀਨ ਦਾ ਮਨੁੱਖੀ ਪਰੀਖਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਸਥਿਤ ਪੀਜੀਆਈ ਵਿਚ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 22 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ ਅਤੇ 14 ਹਜ਼ਾਰ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਵੀ ਹੋ ਚੁੱਕੇ ਹਨ। ਪੰਜਾਬ ਵਿਚ ਕਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 7 ਹਜ਼ਾਰ ਤੋਂ ਜ਼ਿਆਦਾ ਹੈ ਅਤੇ 524 ਮੌਤਾਂ ਵੀ ਹੋ ਚੁੱਕੀਆਂ ਹਨ। ਇਸੇ ਦੌਰਾਨ ਹੁਣ ਔਕਸਫੋਰਡ ਯੂਨੀਵਰਸਿਟੀ ਵਲੋਂ ਪੀਜੀਆਈ ਚੰਡੀਗੜ੍ਹ ਵਿਚ ਵੀ ਕਰੋਨਾ ਵੈਕਸੀਨ ਕੋਵਿਸ਼ੀਲਡ ਦਾ ਮਨੁੱਖੀ ਪ੍ਰਯੋਗ ਹੋਵੇਗਾ। ਕਰੋਨਾ ਵੈਕਸੀਨ ਦਾ ਪ੍ਰਯੋਗ 1600 ਸਿਹਤਮੰਦ ਨੌਜਵਾਨਾਂ ਉਤੇ ਕੀਤਾ ਜਾਵੇਗਾ ਅਤੇ ਇਨ੍ਹਾਂ ਨੌਜਵਾਨਾਂ ਦੀ ਭਾਲ ਸੋਸ਼ਲ ਮੀਡੀਆ ਤੇ ਇਸ ਤੋਂ ਇਲਾਵਾ ਈ-ਮੇਲ ਰਾਹੀਂ ਵੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੀ.ਜੀ.ਆਈ. ਸਮੇਤ ਦੇਸ਼ ਦੇ 17 ਹੋਰ ਸੰਸਥਾਨਾਂ ਨੂੰ ਕੋਵਿਸ਼ੀਲਡ ਵੈਕਸੀਨ ਦਾ ਮਨੁੱਖੀ ਪ੍ਰਯੋਗ ਕਰਨ ਲਈ ਕਿਹਾ ਹੋਇਆ ਹੈ।

Check Also

ਫਿਲਮ ‘ਜਾਟ’ ਨੂੰ ਲੈ ਕੇ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਮਾਮਲਾ ਦਰਜ

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗਣ ਲੱਗੇ ਆਰੋਪ ਜਲੰਧਰ/ਬਿਊਰੋ ਨਿਊਜ਼ ਜਲੰਧਰ ਦੇ ਸਦਰ ਪੁਲਿਸ …