ਅੰਮ੍ਰਿਤਸਰ ‘ਚ ਬੀ.ਐਸ.ਐਫ. ਦੇ 16 ਜਵਾਨ ਕਰੋਨਾ ਪਾਜ਼ੇਟਿਵ
ਚੰਡੀਗੜ੍ਹ/ਬਿਊਰੋ ਨਿਊਜ਼
ਅੰਮ੍ਰਿਤਸਰ ਵਿਚ ਬੀ.ਐਸ.ਐਫ. ਦੇ 16 ਜਵਾਨ ਕਰੋਨਾ ਪਾਜ਼ੇਟਿਵ ਆਉਣ ਨਾਲ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ ਹਨ। ਪੰਜਾਬ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 3200 ਦੇ ਨੇੜੇ ਪਹੁੰਚ ਗਈ ਹੈ ਅਤੇ ਹੁਣ ਇਹ ਗਿਣਤੀ 3180 ਹੈ। ਪੰਜਾਬ ਵਿਚ ਹੁਣ ਕੁੱਲ 755 ਕੇਸ ਐਕਟਿਵ ਹਨ ਅਤੇ 69 ਵਿਅਕਤੀਆਂ ਦੀ ਕਰੋਨਾ ਕਰਕੇ ਜਾਨ ਵੀ ਜਾ ਚੁੱਕੀ ਹੈ। ਕਰੋਨਾ ਕਾਰਨ ਅੱਜ ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਇਕ-ਇਕ ਮੌਤ ਵੀ ਹੋਈ ਹੈ। ਇਸਦੇ ਚੱਲਦਿਆਂ 2356 ਮਰੀਜ਼ ਠੀਕ ਹੋ ਕੇ ਆਪਣੇ ਘਰੀਂ ਜਾ ਪਹੁੰਚੇ ਹਨ। ਇਸੇ ਦੌਰਾਨ ਅੱਜ ਪਟਿਆਲਾ ਵਿਚ 9, ਜਲੰਧਰ ਵਿਚ 8, ਹੁਸ਼ਿਆਰਪੁਰ ਵਿਚ 2, ਨਾਭਾ ‘ਚ 1, ਮੋਗਾ ‘ਚ 1 ਅਤੇ ਫਰੀਦਕੋਟ ਵਿਚ ਵੀ 1 ਕਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਧਿਆਨ ਰਹੇ ਕਿ ਸ਼ਨੀਵਾਰ, ਐਤਵਾਰ ਅਤੇ ਜਨਤਕ ਛੁੱਟੀ ਦੌਰਾਨ ਕੈਪਟਨ ਸਰਕਾਰ ਨੇ ਸਖਤ ਤਾਲਾਬੰਦੀ ਦੇ ਨਿਰਦੇਸ਼ ਦਿੱਤੇ ਸਨ, ਪਰ ਅੱਜ ਤੋਂ ਫਿਰ ਸੜਕਾਂ ‘ਤੇ ਉਵੇਂ ਹੀ ਆਵਾਜਾਈ ਦੇਖੀ ਗਈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …