ਦੁਨੀਆ ਭਰ ਵਿਚ 3 ਲੱਖ 78 ਹਜ਼ਾਰ, 842 ਵਿਅਕਤੀ ਕਰੋਨਾ ਤੋਂ ਪੀੜਤ, 16,558 ਵਿਅਕਤੀਆਂ ਦੀ ਗਈ ਜਾਨ
ਭਾਰਤ ਕਰੋਨਾ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 528 ਹੋਈ, 10 ਵਿਅਕਤੀਆਂ ਦੀ ਹੋਈ ਮੌਤ
ਪੰਜਾਬ ‘ਚ ਪੀੜਤ ਵਿਅਕਤੀਆਂ ਦੀ ਗਿਣਤੀ ਹੋਈ 29
ਚੰਡੀਗੜ੍ਹ : ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਕਹਿਰ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਖਬਰਾਂ ਪੜ੍ਹੇ ਜਾਣ ਤੱਕ 195 ਦੇਸ਼ਾਂ ‘ਚ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 3 ਲੱਖ, 78 ਹਜ਼ਾਰ 842 ਤੱਕ ਪੁੱਜ ਗਈ ਹੈ ਜਦੋਂਕਿ ਕਰੋਨਾ ਵਾਇਰਸ ਨੇ 16558 ਵਿਅਕਤੀਆਂ ਦੀ ਜਾਨ ਲੈ ਲਈ ਹੈ। ਜਦਕਿ ਇਸ ਨਾਮੁਰਦ ਬਿਮਾਰੀ ਤੋਂ ਪੀੜਤ 1 ਲੱਖ 2 ਹਜ਼ਾਰ ਵਿਅਕਤੀ ਖਹਿੜਾ ਛੁਡਾ ਕੇ ਤੰਦਰੁਸਤ ਵੀ ਹੋ ਗਏ ਹਨ। ਪਾਕਿਸਤਾਨ ਨੇ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਪੂਰੇ ਦੇਸ਼ ‘ਚ ਫੌਜ ਨੂੰ ਤਾਇਨਾਤ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਭਾਰਤ ‘ਚ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 528 ਤੱਕ ਪਹੁੰਚ ਗਈ ਹੈ ਜਦਕਿ 10 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਹਾਰਾਸ਼ਟਰ ‘ਚ ਸਭ ਤੋਂ ਜ਼ਿਆਦਾ 101 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ ਦੂਜੇ ਨੰਬਰ ‘ਤੇ ਕੇਰਲਾ ‘ਚ 95 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮੰਗਲਵਾਰ ਨੂੰ ਮਣੀਪੁਰ ‘ਚ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ 23 ਸਾਲਾ ਪੀੜਤ ਲੜਕੀ ਹਾਲ ਹੀ ‘ਚ ਬ੍ਰਿਟੇਨ ਤੋਂ ਪਰਤੀ ਸੀ। ਕਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਦੇ ਲਈ 32 ਰਾਜਾਂ ਅਤੇ ਕੇਂਦਰ ਸ਼ਾਸਤ ਰਾਜਾਂ ਦੇ 560 ਜ਼ਿਲ੍ਹਿਆਂ ‘ਚ ਪੂਰੀ ਤਰ੍ਹਾਂ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ‘ਚ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 29 ਹੋ ਗਈ ਹੈ। ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਨਾਲ ਨਿਪਟਣ ਦੇ ਲਈ ਪੂਰੇ ਪੰਜਾਬ ‘ਚ ਕਰਫਿਊ ਲਗਾ ਦਿੱਤਾ ਹੈ ਅਤੇ ਜੋ ਵੀ ਇਸ ਕਰਫਿਊ ਦੀ ਉਲੰਘਣਾ ਕਰਦਾ ਹੈ ਉਸ ਖਿਲਾਫ਼ ਪੁਲਿਸ ਵੱਲੋਂ ਪਰਚੇ ਵੀ ਦਰਜ ਕੀਤੇ ਜਾ ਰਹੇ ਹਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …