0.9 C
Toronto
Thursday, November 27, 2025
spot_img
Homeਪੰਜਾਬਹੈਰੋਇਨ ਦੀ ਫੈਕਟਰੀ ਚਲਾਉਣ ਵਾਲੇ ਅਕਾਲੀ ਆਗੂ ਨੇ ਕੀਤਾ ਆਤਮ ਸਮਰਪਣ

ਹੈਰੋਇਨ ਦੀ ਫੈਕਟਰੀ ਚਲਾਉਣ ਵਾਲੇ ਅਕਾਲੀ ਆਗੂ ਨੇ ਕੀਤਾ ਆਤਮ ਸਮਰਪਣ

ਅਨਵਰ ਮਸੀਹ ਦੀ ਕੋਠੀ ‘ਚ ਬਰਾਮਦ ਹੋਈ ਸੀ ਅਰਬਾਂ ਰੁਪਏ ਦੀ ਹੈਰੋਇਨ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ‘ਚ ਜਿਸ ਕੋਠੀ ‘ਚ ਹੈਰੋਇਨ ਦੀ ਫੈਕਟਰੀ ਚਲਾਈ ਜਾ ਰਹੀ ਸੀ, ਉਸਦੇ ਮਾਲਕ ਅਤੇ ਅਕਾਲੀ ਆਗੂ ਅਨਵਰ ਮਸੀਹ ਨੇ ਅੱਜ ਐੱਸ. ਟੀ. ਐੱਫ. ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਐੱਸ. ਟੀ. ਐੱਫ. ਦੀ ਟੀਮ ਵਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਨਵਰ ਨੂੰ ਐਸਟੀਐਫ ਨੇ ਉਸ ਦੀ ਕੋਠੀ ਵਿੱਚੋਂ ਹੈਰੋਇਨ ਮਿਲਣ ਦੇ ਮਾਮਲੇ ਵਿੱਚ ਨੋਟਿਸ ਭੇਜ ਕੇ ਪੇਸ਼ ਹੋਣ ਲਈ ਕਿਹਾ ਸੀ। ਇਸ ਮਾਮਲੇ ਵਿੱਚ ਪੁਲਿਸ ਅਨਵਰ ਮਸੀਹ ਤੋਂ ਇਲਾਵਾ ਕਾਂਗਰਸੀ ਕੌਂਸਲਰ ਪ੍ਰਦੀਪ ਸ਼ਰਮਾ ਕੋਲੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਮਸੀਹ ਦੇ ਘਰੋਂ ਹੈਰੋਇਨ ਬਰਾਮਦ ਹੋਣ ਮਗਰੋਂ ਉਸ ਨੇ ਮੀਡੀਆ ਸਾਹਮਣੇ ਪੇਸ਼ ਹੋ ਕੇ ਖੁਦ ਨੂੰ ਬੇਕਸੂਰ ਦੱਸਿਆ ਸੀ ਅਤੇ ਉਸ ਤੋਂ ਬਾਅਦ ਅੰਮ੍ਰਿਤਸਰ ਵਿੱਚੋਂ ਅਨਵਰ ਰੂਪੋਸ਼ ਹੋ ਗਿਆ। ਐਸਟੀਐਫ ਅਨਵਰ ਮਸੀਹ ਕੋਲੋਂ ਇਸ ਬਹੁਕਰੋੜੀ ਡਰੱਗ ਰੈਕੇਟ ਬਾਰੇ ਕਈ ਜਾਣਕਾਰੀਆਂ ਇਕੱਠੀਆਂ ਕਰਨਾ ਚਾਹੁੰਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਸ ਸੁਖਵਿੰਦਰ ਸਿੰਘ ਨੂੰ ਮਸੀਹ ਨੇ ਕੋਠੀ ਦਿੱਤੀ ਸੀ, ਉਹ ਮਸੀਹ ਨਾਲ ਕਿਸ ਤਰ੍ਹਾਂ ਸੰਪਰਕ ਵਿੱਚ ਆਇਆ ਅਤੇ ਆਪਣੀ ਕੋਠੀ ਵਿੱਚ ਚੱਲ ਰਹੇ ਇਸ ਰੈਕੇਟ ਬਾਰੇ ਮਸੀਹ ਨੇ ਕੋਈ ਜਾਣਕਾਰੀ ਕਿਉਂ ਨਹੀਂ ਰੱਖੀ।

RELATED ARTICLES
POPULAR POSTS