21.8 C
Toronto
Sunday, October 5, 2025
spot_img
Homeਪੰਜਾਬਬਾਰ ਕੌਂਸਲ ਵੱਲੋਂ ਪੀਯੂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ...

ਬਾਰ ਕੌਂਸਲ ਵੱਲੋਂ ਪੀਯੂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ‘ਚ ਪਹੁੰਚੇ ਚੀਫ਼ ਜਸਟਿਸ ਆਫ਼ ਇੰਡੀਆ

ਚੀਫ ਜਸਟਿਸ ਬੋਬਡੇ ਬੋਲੇ : ਅੱਜ ਅਸੀਂ ਜਿਸ ਖਰਾਬ ਦੌਰ ‘ਚੋਂ ਗੁਜਰ ਰਹੇ ਹਾਂ, ਉਸ ਤੋਂ ਬਚ ਸਕਦੇ ਹਾਂ ਜੇਕਰ ਜੀਵਨ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਤਾਰਿਆ ਜਾਵ¶
ਚੰਡੀਗੜ੍ਹ : ਅੱਜ ਅਸੀਂ ਜਿਸ ਖਰਾਬ ਦੌਰ ‘ਚੋਂ ਲੰਘ ਰਹੇ ਹਾਂ ਉਸ ਤੋਂ ਬਚਿਆ ਜਾ ਸਕਦਾ ਹੈ ਜੇਕਰ ਜੀਵਨ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਤਾਰਿਆ ਜਾਵੇ। ਸ੍ਰੀ ਗੁਰੂ ਨਾਨਕ ਦੇਵ ਜੀ ਦੂਰਦਰਸ਼ੀ ਸੰਤ ਸਨ ਉਹ ਆਪਣੇ ਸਮੇਂ ‘ਚ ਹੀ ਕਹਿ ਗਏ ਸਨ ਕਿ ਧਰਤੀ ਮਾਂ, ਪਾਣੀ ਪਿਤਾ ਅਤੇ ਹਵਾ ਗੁਰੂ ਦੇ ਸਮਾਨ ਹੈ। ਅੱਜ ਅਸੀਂ ਇਨ੍ਹਾਂ ਸਿਧਾਂਤਾਂ ‘ਤੇ ਨਹੀਂ ਚੱਲ ਰਹੇ ਲਿਹਾਜ਼ਾ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ। ਇਹ ਕਹਿਣਾ ਹੈ ਕਿ ਚੀਫ਼ ਜਸਟਿਸ ਆਫ਼ ਇੰਡੀਆ ਸ਼ਰਦ ਅਰਵਿੰਦ ਬੋਬਡੇ ਦਾ। ਚੀਫ਼ ਜਸਟਿਸ ਲੰਘੇ ਸ਼ਨੀਵਾਰ ਨੂੰ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਵੱਲੋਂ ਪੰਜਾਬ ਯੂਨੀਵਰਸਿਟੀ (ਪੀਯੂ) ਦੇ ਜਿਮਨੇਜੀਅਮ ਹਾਲ ‘ਚ ਆਯੋਜਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਚੀਫ਼ ਜਸਟਿਸ ਨੇ ਕਿਹਾ ਕਿ ਅੱਜ ਅਸੀਂ ਵਾਤਾਵਰਣ ਪ੍ਰਦੂਸ਼ਣ ਦੇ ਉਸ ਖਰਾਬ ਦੌਰ ‘ਚੋਂ ਲੰਘ ਰਹੇ ਹਾਂ ਜਿੱਥੇ ਸਭ ਕੁਝ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਹੁਣ ਜੇਕਰ ਅਸੀਂ ਜਾਗਰੂਕ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ਼ ਨਹੀਂ ਕਰਨਗੀਆਂ। ਸਮਾਰੋਹ ਦੇ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਕਈ ਹਸਤੀਆਂ ਨੂੰ ਉਨ੍ਹਾਂ ਦੇ ਸਮਾਜਿਕ ਯੋਗਦਾਨ ਦੇ ਲਈ ਸਨਮਾਨਿਤ ਵੀ ਕੀਤਾ ਗਿਆ, ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਇਤਿਹਾਸ ‘ਤੇ ਲਿਖੀ ਇਕ ਪੁਸਤਕ ਦਾ ਵਿਮੋਚਨ ਵੀ ਕੀਤਾ ਗਿਆ।
ਅਜ਼ਾਦੀ ਦਾ ਤਿਆਗ ਕਰਕੇ ਜੱਜ ਬਣਿਆ ਹਾਂ, ਭਰਮ ਹੋਇਆ ਦੂਰ
ਚੀਫ਼ ਜਸਟਿਸ ਬੋਬਡੇ ਨੇ ਬੰਬੇ ਹਾਈ ਕੋਰਟ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਅਕਸਰ ਚਰਚਾ ਹੁੰਦੀ ਸੀ ਕਿ ਵਕੀਲ ਤੋਂ ਜੱਜ ਬਣਨ ਦੇ ਲਈ ਕਿਹੜੀਆਂ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ ਹੈ। ਸਾਰੇ ਇਸ ਗੱਲ ਨਾਲ ਸਹਿਮਤ ਸਨ ਕਿ ਅਜ਼ਾਦੀ ਅਤੇ ਇਨਕਮ ਦਾ ਬਲੀਦਾਨ ਦੇਣਾ ਪਿਾ ਅਤੇ ਮੈਂ ਵੀ ਇਸ ਨਾਲ ਸਹਿਮਤ ਸੀ। ਇਸ ਸੰਦਰਭ ‘ਚ ਕਸ਼ਮੀਰ ਹਾਈ ਕੋਰਟ ਤੋਂ ਬੰਬੇ ਹਾਈ ਕੋਰਟ ਆਏ ਜਸਟਿਸ ਬਿਲਾਲ ਨਾਜਕੀ ਦੀ ਗੱਲ ਨੂੰ ਯਾਦ ਕਰਦੇ ਹੋਏ ਚੀਫ਼ ਜਸਟਿਸ ਨੇ ਕਿਹਾ ਇਕ ਵਾਰ ਗੁਰੂ ਨਾਨਕ ਦੇਵ ਜੀ ਦੇ ਕੋਲ ਇਕ ਵਿਅਕਤੀ ਆਇਆ ਅਤੇ ਕਹਿਣ ਲੱਗਿਆ ਕਿ ਮੈਂ ਤੁਹਾਡਾ ਸਭ ਤੋਂ ਅਮੀਰ ਸੇਵਕ ਬਣਨਾ ਚਾਹੁੰਦਾ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰ ‘ਤੇ ਹੱਥ ਰੱਖਿਆ ਤਾਂ ਉਹ ਵਿਅਕਤੀ ਬਹੁਤ ਅਮੀਰ ਬਣ ਗਿਆ। ਇਕ ਦਿਨ ਫਿਰ ਤੋਂ ਉਹ ਵਿਅਕਤੀ ਸ੍ਰੀ ਗੁਰੂ ਨਾਨਕ ਜੀ ਦੇ ਕੋਲ ਆਇਆ ਅਤੇ ਬੋਲਿਆ ਕਿ ਮੈਂ ਇਹ ਚਾਹੁੰਦਾ ਹਾਂ ਕਿ ਇਹ ਧਨ ਮੇਰੇ ਅਤੇ ਮੇਰੇ ਪਰਿਵਾਰ ਦੇ ਕੋਲ ਹੀ ਰਹੇ। ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜਚੀ ਨੇ ਆਪਣੀ ਦਸਤਾਰ ‘ਚੋਂ ਇਕ ਸੂਈ ਕੱਢੀ ਅਤੇ ਕਿਹਾ ਕਿ ਜਦੋਂ ਅਸੀਂ ਦੋਵੇਂ ਅਸੀਂ ਲੋਕ ਤੋਂ ਪਰਲੋਕ ਜਾਈਏ ਤਾਂ ਪਰਲੋਕ ‘ਚ ਇਹ ਸੂਈ ਮੈਨੂੰ ਵਾਪਸ ਕਰ ਦੇਣ। ਹੁਣ ਵਿਅਕਤੀ ਦਾ ਚਿਹਰਾ ਦੇਖਣ ਲਾਇਕ ਸੀ। ਜਸਟਿਸ ਬਿਲਾਲ ਦੀ ਸੁਣਾਈ ਇਸ ਕਹਾਣੀ ਨੇ ਉਨ੍ਹਾਂ ਦੇ ਸੋਚਣ ਦਾ ਨਜ਼ਰੀਆ ਹੀ ਬਦਲ ਦਿੱਤਾ ਅਤੇ ਇਹ ਭਰਮ ਵੀ ਦੂਰ ਹੋ ਗਿਆ ਕਿ ਅਸੀਂ ਅਜ਼ਾਦੀ ਅਤੇ ਇਨਕਮ ਦਾ ਤਿਆਗ ਕਰਕੇ ਵਕੀਲ ਤੋਂ ਜੱਜ ਬਣੇ ਹਾਂ। ਉਸ ਦਿਨ ਤੋਂ ਬਾਅਦ ਲੱਗਣ ਲੱਗਿਆ ਕਿ ਇਹ ਸੋਚ ਗਲਤ ਹੈ। ਅਸੀਂ ਸਮਾਜ ਤੋਂ ਬਹੁਤ ਕੁਝ ਲੈਂਦੇ ਹਾਂ ਤਾਂ ਉਸ ਦੁਨੀਆ ਨੂੰ ਛੱਡ ਕੇ ਜਾਣ ਤੋਂ ਪਹਿਲਾਂ ਵਾਪਸ ਕਰਨ ਦਾ ਕਰਤੱਵ ਵੀ ਸਾਡਾ ਹੀ ਹੈ।
ਦੁਨੀਆ ਤੀਜੇ ਵਿਸ਼ਵ ਯੁੱਧ ਵੱਲ ਵਧ ਰਹੀ ਹੈ : ਜਸਟਿਸ ਸੂਰੀਆ ਕਾਂਤ
ਚੰਡੀਗੜ੍ਹ : ਸੁਪਰੀਮ ਕੋਰਟ ਦੇ ਜਸਟਿਸ ਸੂਰੀਆ ਕਾਂਤ ਨੇ ਕਿਹਾ ਕਿ ਦੁਨੀਆ ਤੀਜ ਵਿਸ਼ਵ ਯੁੱਧ ਦੀ ਕਗਾਰ ‘ਤੇ ਹੈ ਅਤੇ ਕਦੇ ਵੀ ਦੁਨੀਆ ਨੂੰ ਤੀਜੇ ਵਿਸ਼ਵ ਯੁੱਧ ਦੀ ਭੱਠੀ ‘ਚ ਝੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜ਼ਿਆਦਾ ਪ੍ਰਸੰਗਿਕ ਹਨ ਅਤੇ ਉਨ੍ਹਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਅਤੇ ਆਪਣੇ ਜੀਵਨ ਉਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਢਾਲਣਾ ਚਾਹੀਦਾ ਹੈ। ਖੁਦ ਨੂੰ ਵੱਡਾ ਸਾਬਤ ਕਰਨ ਦੀ ਹੋੜ ਤੋਂ ਬਾਹਰ ਨਿਕਲਣਾ ਹੋਵੇਗਾ, ਤਾਂ ਹੀ ਦੁਨੀਆ ਖੂਬਸੂਰਤ ਹੋ ਸਕਦੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਕ ਓਂਕਾਰ ਦੇ ਵਿਜਨ ਨੂੰ ਜੇਕਰ ਸਾਰਥਕ ਕਰ ਲਿਆ ਜਾਵੇ ਤਾਂ ਇਨਸਾਨ ਧਰਮ ਅਤੇ ਜਾਤੀ ਦੇ ਬੰਧਨ ਤੋਂ ਮੁਕਤ ਹੋ ਸਕਦਾ ਹੈ।

RELATED ARTICLES
POPULAR POSTS