ਲੁਧਿਆਣਾ : ਪੰਜਾਬ ‘ਚ ਪੈਦਾ ਹੋਣ ਵਾਲੇ ਬੱਚਿਆਂ ਦੇ ਜਨਮ ਸਰਟੀਫਿਕੇਟ ਹੁਣ ਸਿਰਫ ਪੰਜਾਬੀ ਭਾਸ਼ਾ ਵਿਚ ਹੀ ਮਿਲਣਗੇ। ਜਨਮ ਸਰਟੀਫਿਕੇਟ ਹੀ ਲਈਂ ਬਲਕਿ ਮੌਤ ਦਾ ਸਰਟੀਫਿਕੇਟ ਵੀ ਪੰਜਾਬ ਵਿਚ ਹੀ ਮਿਲੇਗਾ। ਸਰਕਾਰ ਨੇ ‘ਡੈਥ ਐਂਡ ਬਰਥ’ ਰਜਿਸਟਰਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਨਮ ਤੇ ਮੌਤ ਦੇ ਸਰਟੀਫਿਕੇਟ ਸਿਰਫ ਪੰਜਾਬੀ ਵਿਚ ਹੀ ਜਾਰੀ ਕੀਤੇ ਜਾਣ।
ਸਰਕਾਰ ਦੀਆਂ ਹਦਾਇਤਾਂ ਪਿੱਛੋਂ ਸੇਵਾ ਕੇਂਦਰਾਂ ਨੇ ਵੀ ਅੰਗਰੇਜ਼ੀ ਵਿਚ ਜਨਮ ਤੇ ਮੌਤ ਦੇ ਸਰਟੀਫਿਕੇਟਾਂ ਦੀਆਂ ਅਰਜ਼ੀਆਂ ਲੈਣੀਆਂ ਬੰਦ ਕਰ ਦਿੱਤੀਆਂ ਹਨ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਡੈਥ ਐਂਡ ਬਰਥ’ ਰਜਿਸਟਰਾਰ ਵਲੋਂ ਜੋ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ, ਉਹ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿਚ ਪ੍ਰਿੰਟ ਕੀਤੇ ਗਏ ਹਨ। ਪਰ ਸਰਟੀਫਿਕੇਟ ਜਾਰੀ ਕਰਨ ਵੇਲੇ ਆਪ੍ਰੇਟਰ ਸਿਰਫ ਪੰਜਾਬੀ ਵਿਚ ਹੀ ਅਰਜ਼ੀਕਾਰ ਦਾ ਵੇਰਵਾ ਭਰਦੇ ਹਨ ਜਦਕਿ ਅੰਗਰੇਜ਼ੀ ਵਾਲੇ ਕਾਲਮ ਨੂੰ ਖਾਲੀ ਛੱਡ ਦਿੰਦੇ ਹਨ। ਅੰਗਰੇਜ਼ੀ ਵਿਚ ਸਰਟੀਫਿਕੇਟ ਹਾਸਲ ਕਰਨ ਲਈ ਅਰਜ਼ੀਕਾਰ ਨੂੰ ਬਾਅਦ ਵਿਚ ਵੱਖਰੇ ਤੌਰ ‘ਤੇ ਅਰਜ਼ੀ ਦੇਣੀ ਪੈਂਦੀ ਹੈ ਤੇ ਉਸ ਤੋਂ ਬਾਅਦ ਰਜਿਸਟਰਾਰ ਅੰਗਰੇਜ਼ੀ ਵਿਚ ਜਨਮ ਜਾਂ ਮੌਤ ਦਾ ਸਰਟੀਫਿਕੇਟ ਜਾਰੀ ਕਰਦਾ ਸੀ। ਪਰ ਹੁਣ ਨਗਰ ਨਿਗਮ ‘ਚ ਬਣੇ ਸੇਵਾ ਕੇਂਦਰਾਂ ਨੇ ਅੰਗਰੇਜ਼ੀ ਵਿਚ ਸਰਟੀਫਿਕੇਟ ਹਾਸਲ ਕਰਨ ਵਾਲਿਆਂ ਦੀਆਂ ਅਰਜ਼ੀਆਂ ਲੈਣੀਆਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਦੀ ਦਲੀਲ ਹੈ ਕਿ ਰਜਿਸਟਰਾਰ ਦਫਤਰ ਵਲੋਂ ਇਸ ਲਈ ਰੋਕ ਲਾ ਦਿੱਤੀ ਗਈ ਹੈ ਕਿਉਂਕਿ ਦਫਤਰ ਵਲੋਂ ਸਿਰਫ ਪੰਜਾਬੀ ਵਿਚ ਹੀ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ।
ਕਈ ਸਕੂਲ ਮੰਗਦੇ ਹਨ ਅੰਗਰੇਜ਼ੀ ‘ਚ ਸਰਟੀਫਿਕੇਟ
ਕੁਝ ਨਿੱਜੀ ਸਕੂਲਾਂ ਵਾਲੇ ਅਜਿਹੇ ਹਨ ਜੋ ਦਾਖਲੇ ਵੇਲੇ ਪੰਜਾਬੀ ਵਿਚ ਲਿਖੇ ਸਰਟੀਫਿਕੇਟ ਦੇ ਨਾਲ-ਨਾਲ ਅੰਗਰੇਜ਼ੀ ਦਾ ਸਰਟੀਫਿਕੇਟ ਵੀ ਮੰਗ ਰਹੇ ਹਨ, ਜਿਸ ਕਾਰਨ ਮਾਪਿਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਪੇ ਜਦੋਂ ਆਪਣਾ ਅਰਜ਼ੀ ਵਾਲਾ ਫਾਰਮ ਲੈ ਕੇ ਸੇਵਾ ਕੇਂਦਰਾਂ ਵਿਚ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …