17.5 C
Toronto
Tuesday, October 13, 2026
spot_img
Homeਪੰਜਾਬਐਸਜੀਪੀਸੀ ਪ੍ਰਧਾਨ ਦੀ ਚੋਣ 29 ਨਵੰਬਰ ਨੂੰ

ਐਸਜੀਪੀਸੀ ਪ੍ਰਧਾਨ ਦੀ ਚੋਣ 29 ਨਵੰਬਰ ਨੂੰ

ਐਸਜੀਪੀਸੀ ਪ੍ਰਧਾਨ ਦੀ ਚੋਣ 29 ਨਵੰਬਰ ਨੂੰਅਕਾਲੀ ਦਲ ਬਾਦਲ ਨੇ ਆਪਣੇ ਨਾਲ ਸਬੰਧਤ ਮੈਂਬਰਾਂ ਦੀ ਭਲਕੇ ਸੱਦੀ ਮੀਟਿੰਗ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਮ ਇਜ਼ਲਾਸ 29 ਨਵੰਬਰ ਨੂੰ ਹੋਵੇਗਾ, ਜਿਸ ਦਿਨ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਇਕ ਖਾਸ ਮੀਟਿੰਗ ਚੋਣ ਤੋਂ ਇਕ ਦਿਨ ਪਹਿਲਾਂ ਭਲਕੇ 28 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸੱਦ ਲਈ ਹੈ। ਇਹ ਬੈਠਕ ਤੈਅ ਕਰੇਗੀ ਕਿ ਇਸ ਵਾਰ ਕਿੰਨੇ ਮੈਂਬਰ ਅਕਾਲੀ ਦਲ ਦੇ ਹੱਕ ਵਿੱਚ ਖੜ੍ਹਦੇ ਹਨ, ਜਿਹੜੇ ਬੈਠਕ ਵਿਚ ਹਾਜ਼ਰ ਨਹੀਂ ਹੁੰਦੇ ਉਨ੍ਹਾਂ ਨੂੰ ਤਾਂ ਵਿਰੋਧ ਵਿੱਚ ਮੰਨਿਆ ਹੀ ਜਾਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨਾਲ ਜਿਵੇਂ 20-25 ਮੈਂਬਰ ਖੁੱਲੇਆਮ ਆ ਖੜ੍ਹੇ ਹਨ, ਉਸ ਨੇ ਅਕਾਲੀ ਦਲ ਦੀ ਚਿੰਤਾ ਜਰੂਰ ਵਧਾ ਦਿੱਤੀ ਹੈ।

 

RELATED ARTICLES
POPULAR POSTS