Breaking News
Home / ਪੰਜਾਬ / ਗੁਰਦਾਸਪੁਰ ਦੀ ਸਰਹੱਦ ਨੇੜਿਓਂ 22 ਪੈਕਟ ਹੈਰੋਇਨ ਦੇ ਬਰਾਮਦ

ਗੁਰਦਾਸਪੁਰ ਦੀ ਸਰਹੱਦ ਨੇੜਿਓਂ 22 ਪੈਕਟ ਹੈਰੋਇਨ ਦੇ ਬਰਾਮਦ

ਤਸਕਰ ਭੱਜਣ ਵਿਚ ਹੋਏ ਕਾਮਯਾਬ
ਗੁਰਦਾਸਪੁਰ/ਬਿਊਰੋ ਨਿਊਜ਼
ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ਨੇੜਿਓਂ ਬੀ. ਐੱਸ. ਐੱਫ. ਦੀ ਬਟਾਲੀਅਨ ਨੇ ਅੱਜ ਤੜਕੇ 22 ਪੈਕਟ ਹੈਰੋਇਨ ਦੇ ਬਰਾਮਦ ਕੀਤੇ ਹਨ। ਇਹ ਹੈਰੋਇਨ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵਿਚ ਪਹੁੰਚਾਈ ਜਾ ਰਹੀ ਸੀ। ਜਾਣਕਾਰੀ ਮਿਲੀ ਹੈ ਕਿ ਜਦੋਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਤਸਕਰਾਂ ਦਾ ਪਿੱਛਾ ਕੀਤਾ ਤਾਂ ਉਹ ਹੈਰੋਇਨ ਦੇ ਪੈਕੇਟ ਸੁੱਟ ਕੇ ਭੱਜਣ ਵਿਚ ਕਾਮਯਾਬ ਹੋ ਗਏ। ਹੈਰੋਇਨ ਤੋਂ ਇਲਾਵਾ 90 ਜ਼ਿੰਦਾ ਕਾਰਤੂਸ, ਦੋ ਚਾਈਨਾ ਮੇਡ ਪਸਤੌਲ ਤੇ ਦੋ ਮੋਬਾਇਲ ਵੀ ਬਰਾਮਦ ਹੋਏ ਹਨ। ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ ਸਵਾ ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਰਾਜੇਸ ਸ਼ਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੰਘਣੀ ਧੁੰਦ ਦਾ ਫਾਇਦਾ ਲੈ ਕੇ ਤਸਕਰ ਭੱਜਣ ‘ਚ ਸਫਲ ਹੋ ਗਏ, ਫਿਰ ਵੀ ਉਨ੍ਹਾਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ।

Check Also

ਲੌਂਗੋਵਾਲ ‘ਚ ਦਰਦਨਾਕ ਹਾਦਸਾ

ਸਕੂਲ ਵੈਨ ਨੂੰ ਲੱਗੀ ਅੱਗ, 4 ਬੱਚੇ ਜਿਊਂਦੇ ਸੜੇ ਇਕ ਦਿਨ ਪਹਿਲਾਂ ਹੀ 25 ਹਜ਼ਾਰ …