Breaking News
Home / ਪੰਜਾਬ / 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਚੰਗੀ ਸੋਚ ਨਾਲ ਸਿਰੇ ਚੜ੍ਹਾਇਆ ਜਾਵੇ: ਭਗਵੰਤ ਮਾਨ

550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਚੰਗੀ ਸੋਚ ਨਾਲ ਸਿਰੇ ਚੜ੍ਹਾਇਆ ਜਾਵੇ: ਭਗਵੰਤ ਮਾਨ

ਫਗਵਾੜਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਏ ਜਾਣ ਸਬੰਧੀ ਕਾਂਗਰਸ ਸਰਕਾਰ ਤੇ ਸ਼੍ਰੋਮਣੀ ਕਮੇਟੀ ਦਰਮਿਆਨ ਤਾਲਮੇਲ ਨਾ ਬਣਨ ਦੀ ਨਿਖੇਧੀ ਕਰਦਿਆਂ ਇਸ ਨੂੰ ਬਹੁਤ ਵੱਡੀ ਨਲਾਇਕੀ ਦੱਸਿਆ।ਮੀਡੀਆ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਕੌਮ ਦੀ ਖਾਤਰ ਕੀਤਾ ਉਸ ਨੂੰ ਮੁੱਖ ਰੱਖਦਿਆਂ ਕੋਈ ਵੀ ਸਿਆਸਤ ਨਹੀਂ ਹੋਣੀ ਚਾਹੀਦੀ ਸਗੋਂ ਚੰਗੀ ਭਾਵਨਾ ਅਤੇ ਚੰਗੀ ਇਨਸਾਨੀਅਤ ਪੇਸ਼ ਕਰਕੇ ਇਸ ਕਾਰਜ ਨੂੰ ਸਿਰੇ ਲਗਾਉਣ ਲਈ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ‘ਤੇ ਜੋ ਵਿਵਾਦ ਛਿੜਿਆ ਹੈ ਇਸ ਤੋਂ ਜਾਪਦਾ ਹੈ ਕਿ ਦੋਨਾਂ ਧਿਰਾਂ ਦੀ ਸੋਚ ਮਾੜੀ ਹੈ।
ਬੇਅਦਬੀ ਮਾਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਅਜੇ ਤੱਕ ਸਰਕਾਰ ਵੱਲੋਂ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਨਾ ਦੇਣਾ ਵੀ ਮੰਦਭਾਗਾ ਹੈ। ਮਾਨ ਨੇ ਫੂਲਕਾ ਵੱਲੋਂ ਵਿਧਾਨ ਸਭਾ ਦੀ ਮੈਂਬਰੀ ਅੱਧ ਵਿਚਕਾਰ ਛੱਡਣ ਅਤੇ ਇਸ ‘ਤੇ ਵੱਡਾ ਖਰਚ ਚੋਣ ਕਮਿਸ਼ਨ ਵੱਲੋਂ ਉਗਰਾਹੇ ਜਾਣ ਦੇ ਸੁਝਾਅ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਲੋਕ ਸਭਾ ‘ਚ ਇਸ ਸਬੰਧੀ ਇੱਕ ਨਿੱਜੀ ਮੈਂਬਰ ਬਿੱਲ ਲਿਆਉਣਗੇ ਜਿਸ ‘ਚ ਉਹ ਮੰਗ ਕਰਨਗੇ ਕਿ ਚੋਣ ਜਿੱਤਣ ਵਾਲੇ ਵਿਅਕਤੀ ਦੀ ਜੁਆਬਦੇਹੀ ਹੋਣੀ ਚਾਹੀਦੀ ਹੈ ਕਿ ਜਿੰਨਾ ਚਿਰ ਉਸ ਦੀ ਮਿਆਦ ਹੈ ਉਹ ਪੂਰੀ ਕਰੇ ਕਿਉਂਕਿ ਅੱਧ ਵਿਚਕਾਰ ਮੈਂਬਰੀ ਛੱਡਣ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਜਿਸ ਨਾਲ ਸਮਾਂ ਅਤੇ ਪੈਸਾ ਦੋਨੋਂ ਹੀ ਵਿਅਰਥ ਜਾਂਦੇ ਹਨ। ਉਨ੍ਹਾਂ ਅਕਾਲੀਆਂ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਬਾਦਲਾਂ ਨੇ ਤਾਂ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਉਹ ਤਾਂ ਸਿਰਫ਼ ਸਿਆਸਤ ‘ਚ ਰਹਿ ਕੇ ਆਪਣੇ ਵਪਾਰ ਨੂੰ ਹੀ ਵਧਾ ਰਹੇ ਹਨ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …