18.1 C
Toronto
Sunday, September 27, 2026
spot_img
Homeਪੰਜਾਬਫੌਜ ਨੂੰ ਜੰਗ ਲੜਨ ਦਿਓ ਨਾ ਕਿ ਚੋਣਾਂ

ਫੌਜ ਨੂੰ ਜੰਗ ਲੜਨ ਦਿਓ ਨਾ ਕਿ ਚੋਣਾਂ

ਫੌਜ ਨੂੰ ਜੰਗ ਲੜਨ ਦਿਓ ਨਾ ਕਿ ਚੋਣਾਂਨਵਜੋਤ ਸਿੱਧੂ ਨੇ ਮੋਦੀ ‘ਤੇ ਲਗਾਏ ਸਿਆਸੀ ਨਿਸ਼ਾਨੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹੱਲਾ ਬੋਲਿਆ ਹੈ। ਸਿੱਧੂ ਨੇ ਲੰਘੇ ਦਿਨੀਂ ਏਅਰਸਟ੍ਰਾਈਕ ਵਿਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ‘ਤੇ ਸਵਾਲ ਚੁੱਕੇ ਗਏ ਸਨ ਤੇ ਅੱਜ ਉਨ੍ਹਾਂ ਨੇ ਟਵੀਟ ਕਰ ਕੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਤੇ ਲਿਖਿਆ ਹੈ, ”ਮੋਦੀ ਸਰਕਾਰ ਦਾ ਦੋਹਰਾ ਚਿਹਰਾ”।
ਸਿੱਧੂ ਨੇ ਇਸ ਟਵੀਟ ਵਿਚ ਕਿਹਾ ਕਿ, ”ਆਪਣੇ ਸਿਆਸੀ ਹਿੱਤਾਂ ਕਾਰਨ ਭਾਰਤ ਦੇ ਟੌਪ ਦੇ ਇੰਸਟੀਚਿਊਸ਼ਨ ਜਿਵੇਂ ਕਿ – ਸੀ.ਬੀ.ਆਈ., ਆਰ.ਬੀ.ਆਈ ਤੇ ‘ਰਾਅ’ ਨੂੰ ਵਰਤਣਾ ਬੰਦ ਕਰੋ।” ਉਨ੍ਹਾਂ ਕਿਹਾ ਕਿ ਦੇਸ਼ ਦੀ ਫੌਜ ਨੂੰ ਜੰਗ ਲੜਨ ਦਿਓ ਨਾ ਕਿ ਚੋਣਾਂ।”

RELATED ARTICLES
POPULAR POSTS