21.2 C
Toronto
Monday, August 17, 2026
spot_img
Homeਪੰਜਾਬਰਾਹੁਲ ਗਾਂਧੀ ਦੇ ਹੱਥ ਕਾਂਗਰਸ ਦੀ ਵਾਗਡੋਰ ਸੰਭਾਲਣ ਦਾ ਵਕਤ ਆ ਗਿਆ...

ਰਾਹੁਲ ਗਾਂਧੀ ਦੇ ਹੱਥ ਕਾਂਗਰਸ ਦੀ ਵਾਗਡੋਰ ਸੰਭਾਲਣ ਦਾ ਵਕਤ ਆ ਗਿਆ : ਅਮਰਿੰਦਰ

ਰਾਹੁਲ ਗਾਂਧੀ ਦੇ ਹੱਥ ਕਾਂਗਰਸ ਦੀ ਵਾਗਡੋਰ ਸੰਭਾਲਣ ਦਾ ਵਕਤ ਆ ਗਿਆ : ਅਮਰਿੰਦਰਚੰਡੀਗੜ੍ਹ/ਬਿਊਰੋ ਨਿਊਜ਼
ਰਾਹੁਲ ਗਾਂਧੀ ਨੂੰ ਕਾਂਗਰਸ ਦੀ ਪ੍ਰਧਾਨਗੀ ਸੌਂਪਣ ਦੀਆਂ ਚੱਲ ਰਹੀਆਂ ਚਰਚਾਵਾਂ ਦੇ ਦਰਮਿਆਨ ਹੀ ਉਹਨਾਂ ਦੇ ਸਮਰਥਨ ਵਿਚ ਅਮਰਿੰਦਰ ਸਿੰਘ ਨਿੱਤਰ ਕੇ ਸਾਹਮਣੇ ਆ ਗਏ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਹੱਥ ਕਾਂਗਰਸ ਪਾਰਟੀ ਦੀ ਵਾਗਡੋਰ ਸੌਂਪਣ ਦਾ ਵਕਤ ਆ ਗਿਆ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਨੇ ਆਖਿਆ ਕਿ ਰਾਹੁਲ ਗਾਂਧੀ ਲਈ ਇਹ ਸਹੀ ਵਕਤ ਹੈ ਕਿ ਉਹ ਬਤੌਰ ਕਾਂਗਰਸ ਪ੍ਰਧਾਨ ਕੰਮ ਕਰ ਰਹੀ ਆਪਣੀ ਮਾਂ ਤੋਂ ਹੁਣ ਕੰਮਕਾਜ ਆਪਣੇ ਹੱਥਾਂ ਵਿਚ ਲੈ ਲੈਣ। ਅਮਰਿੰਦਰ ਨੇ ਤਾਂ ਪ੍ਰਿਅੰਕਾ ਗਾਂਧੀ ਦੀ ਵੀ ਸਰਗਰਮ ਸਿਆਸਤ ਵਿਚ ਆਉਣ ਦੀ ਵਕਾਲਾਤ ਕੀਤੀ ਸੀ। ਅਮਰਿੰਦਰ ਨੇ ਕਿਹਾ ਕਿ ਅੱਜ ਭਾਰਤ ਦੀ 70 ਫੀਸਦੀ ਆਬਾਦੀ 40 ਸਾਲ ਤੋਂ ਘੱਟ ਉਮਰ ਦੀ ਹੈ ਤੇ ਇਹ ਗੱਲ ਸੋਨੀਆ ਗਾਂਧੀ ਵੀ ਜਾਣਦੇ ਹਨ। ਸ਼ਾਇਦ ਹੋ ਸਕਦਾ ਹੈ ਕਿ ਉਹ ਵੀ ਇਹੋ ਸੋਚਦੇ ਹੋਣ ਕਿ ਹੁਣ ਪਾਰਟੀ ਦੀ ਕਮਾਂਡ ਵੀ ਨਵੀਂ ਅਤੇ ਨੌਜਵਾਨ ਪੀੜ੍ਹੀ ਦੇ ਹੱਥਾਂ ਵਿਚ ਸੌਂਪ ਦੇਣੀ ਚਾਹੀਦੀ ਹੈ। ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿ ਜੇਕਰ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਬਣਦੇ ਹਨ।

RELATED ARTICLES
POPULAR POSTS