ਜ਼ਿਲ੍ਹਾ ਪ੍ਰਧਾਨਗੀ ਦੇ ਅਹੁਦਿਆਂ ‘ਚ ਬੀਬੀਆਂ ਨੂੰ ਨਹੀਂ ਮਿਲਿਆ 33 ਫੀਸਦੀ ਰਾਖਵਾਂਕਰਨ, 28 ਪ੍ਰਧਾਨਾਂ ‘ਚੋਂ 4 ਬੀਬੀਆਂ ਹੀ ਬਣੀਆਂ ਪ੍ਰਧਾਨ
ਗੁਰਦਾਸਪੁਰ/ਬਿਊਰੋ ਨਿਊਜ਼ : ਆਲ ਇੰਡੀਆ ਕਾਂਗਰਸ ਕਮੇਟੀ ਨੇ ਇੰਸਪੈਕਟਰ ਦੇ ਅਹੁਦੇ ‘ਤੇ ਤੈਨਾਤ ਵਿਅਕਤੀ ਨੂੂੰ ਗੁਰਦਾਸਪੁਰ ਦਾ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਵਲੋਂ ਜਾਰੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਵਿਚ ਗੁਰਦਾਸਪੁਰ ਦੇ ਘੁੰਮਣ ਕਲਾਂ ਨਿਵਾਸੀ ਗੁਲਜ਼ਾਰ ਮਸੀਹ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ। ਗੁਲਜ਼ਾਰ 2009 ਵਿਚ ਐਕਸਾਈਜ਼ ਵਿਭਾਗ ‘ਚ ਇੰਸਪੈਕਟਰ ਭਰਤੀ ਹੋਏ ਸਨ, ਪਰ ਅਦਾਲਤੀ ਕਾਰਵਾਈ ਕਾਰਨ ਉਨ੍ਹਾਂ ਨੇ ਫਰਵਰੀ 2018 ਨੂੰ ਗੁਰਦਾਸਪੁਰ ਵਿਚ ਨੌਕਰੀ ਜੁਆਇਨ ਕੀਤੀ ਸੀ। ਇਸ ਸਬੰਧੀ ਗੁਲਜ਼ਾਰ ਮਸੀਹ ਦਾ ਕਹਿਣਾ ਹੈ ਕਿ ਮੇਰੇ ਨੌਕਰੀ ਜੁਆਇਨ ਕਰਨ ਤੋਂ ਪਹਿਲਾਂ ਹੀ ਸੂਚੀ ਹਾਈਕਮਾਨ ਨੂੰ ਭੇਜੀ ਗਈ ਸੀ, ਪਰ ਉਹ ਆਪਣੀ ਨੌਕਰੀ ਕਾਰਨ ਇਹ ਅਹੁਦਾ ਨਹੀਂ ਲੈਣਗੇ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਗਲਤੀ ਮੰਨਦਿਆਂ ਸੂਚੀ ਵਿਚ ਸੋਧ ਕਰਨ ਦੀ ਗੱਲ ਆਖੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵਲੋਂ ਪੰਜਾਬ ਵਿਚ 28 ਜ਼ਿਲ੍ਹਾ ਪ੍ਰਧਾਨ ਬਣਾਏ ਗਏ ਹਨ, ਅਤੇ ਬੀਬੀਆਂ ਨੂੰ 33 ਫੀਸਦੀ ਕੋਟਾ ਵੀ ਪ੍ਰਧਾਨਗੀ ‘ਚ ਨਹੀਂ ਦਿੱਤਾ ਗਿਆ ਅਤੇ ਸਿਰਫ ਚਾਰ ਬੀਬੀਆਂ ਨੂੰ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਗਈ ਹੈ। ਜਦੋਂ ਕਿ ਪੰਚਾਇਤੀ ਚੋਣਾਂ ਦੌਰਾਨ 50 ਫੀਸਦੀ ਸੀਟਾਂ ਬੀਬੀਆਂ ਲਈ ਰਾਖਵੀਆਂ ਕੀਤੀਆਂ ਗਈਆਂ ਸਨ।
Check Also
ਡਾ.ਅਟਵਾਲ ਦੀ ਅੰਤਿਮ ਅਰਦਾਸ ਵੇਲੇ ਵੱਡੀ ਗਿਣਤੀ ਵਿੱਚ ਪੁੱਜੇ ਸਾਹਿਤਕਾਰ
ਚੰਡੀਗੜ੍ਹ :ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ …