ਨੋਟਬੰਦੀ ਨਾਲ ਗਰੀਬ ਜਨਤਾ ਦਾ ਬੁਰਾ ਹਾਲ ਹੋਇਆ : ਨਵਜੋਤ ਸਿੱਧੂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਫ਼ੈਸਲੇ ਖ਼ਿਲਾਫ਼ ਅੱਜ ਚੰਡੀਗੜ੍ਹ ਦੇ ਸੈਕਟਰ 17 ਵਿਚ ਆਰਬੀਆਈ ਦੀ ਸ਼ਾਖਾ ਸਾਹਮਣੇ ਧਰਨਾ ਲਗਾਇਆ ਗਿਆ। ਧਰਨੇ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ। ਇਸ ਮੌਕੇ ਉਨ੍ਹਾਂ ਨੋਟਬੰਦੀ ਨੂੰ ਸਰਕਾਰ ਦਾ ‘ਫੇਅਰ ਐਂਡ ਲਵਲੀ’ ਫੈਸਲਾ ਕਰਾਰ ਦਿੱਤਾ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਨੇ ਨੋਟਬੰਦੀ ਦੇ ਫੈਸਲੇ ਨਾਲ ਛੋਟੇ ਵਰਗ ਦੇ ਵਪਾਰੀਆਂ ਦੀ ਜਾਨ ਕੱਢ ਲਈ ਹੈ। ਪਰ ਮੋਦੀ ਦੇ ਚਹੇਤੇ ਪੈਸੇ ਵਾਲੇ ਲੋਕਾਂ ‘ਤੇ ਇਸਦਾ ਕੋਈ ਫਰਕ ਨਹੀਂ ਪਿਆ। ਧਿਆਨ ਰਹੇ ਕਿ 8 ਨਵੰਬਰ 2016 ਸ਼ਾਮ ਨੂੰ 8 ਵਜੇ ਪ੍ਰਧਾਨ ਮੰਤਰੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ ਤਾਂ ਦੇਸ਼ ਵਿਚ ਹਾਹਾਕਾਰ ਮਚ ਗਈ ਸੀ।
ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੇਕਰ ਮੋਦੀ ਸਾਹਿਬ ਨੂੰ ਗਰੀਬਾਂ ਦੀ ਇੰਨੀ ਹੀ ਫਿਕਰ ਸੀ ਤਾਂ ਫਿਰ 2000 ਦਾ ਨੋਟ ਕੱਢਣ ਦੀ ਬਜਾਏ ਪਹਿਲਾਂ 200 ਦਾ ਨੋਟ ਕੱਢਦੇ। ਉਨ੍ਹਾਂ ਕਿਹਾ ਕਿ ਗਰੀਬ ਜਨਤਾ ਦਾ ਨੋਟਬੰਦੀ ਕਾਰਨ ਬੁਰਾ ਹਾਲ ਹੋਇਆ ਹੈ, ਜਦੋਂ ਕਿ ਕਾਲਾ ਧਨ ਤਾਂ ਅਜੇ ਵੀ ਵਾਪਸ ਨਹੀਂ ਆ ਸਕਿਆ ਹੈ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …