Breaking News
Home / ਦੁਨੀਆ / ਬਰਤਾਨੀਆ ਫੌਜ ਵਿਚੋਂ ਕੱਢਿਆ ਦਾ ਸਕਦੈ ਇਤਿਹਾਸ ਬਣਾਉਣ ਵਾਲਾ ਸਿੱਖ ਜਵਾਨ

ਬਰਤਾਨੀਆ ਫੌਜ ਵਿਚੋਂ ਕੱਢਿਆ ਦਾ ਸਕਦੈ ਇਤਿਹਾਸ ਬਣਾਉਣ ਵਾਲਾ ਸਿੱਖ ਜਵਾਨ

ਡਰੱਗ ਟੈਸਟ ਵਿਚ ਫੇਲ੍ਹ ਪਾਇਆ ਗਿਆ ਚਰਨਪ੍ਰੀਤ ਸਿੰਘ

ਲੰਡਨ/ਬਿਊਰੋ ਨਿਊਜ਼

ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੈਥ 2 ਦੇ ਜਨਮ ਦਿਨ ਸਮਾਰੋਹ ਦੌਰਾਨ ਸਾਲਾਨਾ ਪਰੇਡ ਵਿਚ ਹਿੱਸਾ ਲੈਣ ਵਾਲੇ ਚਰਨਪ੍ਰੀਤ ਸਿੰਘ ਨੇ ਇਤਿਹਾਸ ਸਿਰਜਿਆ ਸੀ। ਹੁਣ 22 ਸਾਲਾ ਚਰਨਪ੍ਰੀਤ ਸਿੰਘ ਨੂੰ ਬਰਤਾਨੀਆ ਦੀ ਫੌਜ ਵਿਚੋਂ ਕੱਢਿਆ ਜਾ ਸਕਦਾ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਪਿਛਲੇ ਹਫਤੇ ਚਰਨਪ੍ਰੀਤ ਦੀ ਬੈਰਕ ਦੇ ਸਿਪਾਹੀਆਂ ਦਾ ਡਰੱਗ ਟੈਸਟ ਹੋਇਆ ਸੀ। ਇਸ ਟੈਸਟ ਵਿਚ ਚਰਨਪ੍ਰੀਤ ਫੇਲ੍ਹ ਸਾਬਤ ਹੋਇਆ ਹੈ। ਉਸ ਵਿਚ ਕੋਕੀਨ ਦੇ ਨਸ਼ੇ ਦੇ ਅੰਸ਼ ਪਾਏ ਗਏ ਹਨ। ਚਰਨਪ੍ਰੀਤ ਵਿੰਡਸਰ ਦੇ ਵਿਕਟੋਰੀਆ ਬੈਰਕਾਂ ਵਿਚ ਹੋਏ ਡਰੱਗ ਟੈਸਟ ਵਿਚ ਫੇਲ੍ਹ ਹੋਣ ਵਾਲੇ ਤਿੰਨ ਸਿਪਾਹੀਆਂ ਵਿਚੋਂ ਇਕ ਹੈ। ਜਨਵਰੀ 2016 ਵਿਚ ਚਰਨਪ੍ਰੀਤ ਨੇ ਬ੍ਰਿਟਿਸ਼ ਫੌਜ ਜੁਆਇਨ ਕੀਤੀ ਸੀ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …